*ਮਾਨਸਾ ਸ਼ਹਿਰ ਵਿਚ ਰਿਹਾਇਸ਼ੀ ਇਮਾਰਤਾਂ ਉਪਰ ਲੰਘ ਰਹੀ 66 ਕੇ ਵੀ ਪਾਵਰ ਲਾਈਨ ਨੂੰ ਸ਼ਿਫਟ ਕਰਨ ਸੰਬੰਧੀ*

0
163

ਮਾਨਸਾ 09 ਜੁੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਦੇ ਨਗਰ ਸੁਧਾਰ ਸਭਾ ਦੇ ਪ੍ਰਧਾਨ ਸੋਹਣ ਲਾਲ ਮਿੱਤਲ ਪਾਲੀ ਠੇਕੇਦਾਰ ਅਤੇ ਬਲਜੀਤ ਸ਼ਰਮਾ ਨੇ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਦੇ ਹੋਏ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਾਨਸਾ ਸ਼ਹਿਰ ਵਿਚ ਰਿਹਾਇਸ਼ੀ ਇਮਾਰਤਾਂ ਉੱਪਰ 66 ਕੇ ਵੀ ਸਬ ਸਟੇਸ਼ਨ ਮਾਨਸਾ ਤੋਂ ਇੱਕ ਬਹੁਤ ਪੁਰਾਣੀ ਰੇਲ ਪੋਲਾਂ ਤੇ ਚੱਲਦੀ ਲਾਈਨ 66 ਕੇ ਵੀ ਸਬ ਸਟੇਸ਼ਨ ਟਾਹਲੀਆਂ ਤਹਿਸੀਲ ਬੁਢਲਾਡਾ ਵਿਖੇ ਜਾ ਰਹੀ ਹੈ ।ਇਹ ਲਾਈਨ ਸਾਲ 1978 ਵਿੱਚ ਮਾਨਸਾ ਤੋਂ ਬੁਢਲਾਡਾ ਸਬ ਸਟੇਸ਼ਨ ਲਈ ਖਿੱਚੀ ਗਈ ਸੀ।ਇਸ ਉਪਰੰਤ ਲਾਈਨਾਂ ਹੇਠਾਂ ਅਤੇ ਲਾਈਨ ਦੇ ਨਜ਼ਦੀਕ ਪਬਲਿਕ ਵੱਲੋਂ ਬਹੁਤ ਸਾਰੇ ਘਰ ਦੁਕਾਨਾਂ ਦੀ ਉਸਾਰੀ ਕਰ ਲਈ ਗਈ ਹੈ ਜਿਸ ਨਾਲ 66 ਕੇਵੀ ਲਾਈਨ ਦਾ ਇਮਾਰਤਾਂ ਨਾਲੋਂ ਫ਼ਾਸਲਾ ਬਹੁਤ ਘੱਟ ਗਿਆ ਹੈ।
ਉਕਤ ਲਾਈਨ ਨੂੰ ਸ਼ਿਫਟ ਕਰਨ ਲਈ ਪ੍ਰਭਾਵਿਤ ਇਲਾਕੇ ਅਰਵਿੰਦ ਨਗਰ ਪ੍ਰੋਫੈਸਰ ਕਲੋਨੀ ਪ੍ਰੀਤ ਨਗਰ ਅਤੇ ਕਚਹਿਰੀ ਰੋਡ ਮਾਨਸਾ ਦੇ ਵਾਸੀਆਂ ਵਲੋਂ ਸਮੇਂ ਸਮੇਂ ਸਿਰ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਲਾਈਨ ਦੀ ਕਲੀਅਰੈਂਸ ਘਟਣ ਕਰਕੇ ਉਨ੍ਹਾਂ ਦੇ ਜਾਨ ਮਾਲ ਨੂੰ ਨੁਕਸਾਨ ਹੋਣ ਦਾ ਖਤਰਾ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਮਾਨਸਾ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਲਾਈਨ ਬਹੁਤ ਪੁਰਾਣੀ ਹੈ ਅਤੇ ਪਬਲਿਕ ਵੱਲੋਂ ਘਰਾਂ ਦੁਕਾਨਾਂ ਦੀ ਉਸਾਰੀ ਬਾਅਦ ਵਿੱਚ ਕੀਤੀ ਗਈ ਹੈ ਇਸ ਲਈ ਇਸ ਲਈ 66 ਕੇ ਵੀ ਲਾਈਨ ਨੂੰ ਸ਼ਿਫਟਿੰਗ ਦਾ ਕੰਮ ਪਬਲਿਕ ਵੱਲੋਂ ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਡਿਪਾਜ਼ਿਟ ਵਰਕ ਦੇ ਤੌਰ ਤੇ ਕੀਤਾ ਜਾ ਸਕਦਾ ਹੈ ਇੱਥੇ ਇਹ ਵੀ ਦੱਸਿਆ ਜਾਂਦਾ ਹੈ। ਕਿ ਇਸ ਲਾਈਨ ਕਾਰਨ ਪਹਿਲਾਂ ਵੀ ਘਾਤਕ ਅਤੇ ਗ਼ੈਰ ਘਾਤਕ ਹਾਦਸੇ ਵਾਪਰ ਚੁੱਕੇ ਹਨ।ਮਾਨਸਾ ਸ਼ਹਿਰ ਵਿਚ ਰਿਹਾਇਸ਼ੀ ਇਮਾਰਤਾਂ ਉਪਰ ਲੰਘ ਰਹੀ 66 ਕੇ ਵੀ ਪਾਵਰ ਲਾਈਨ ਨੂੰ ਸ਼ਿਫਟ ਕਰਨ ਸੰਬੰਧੀ

NO COMMENTS