*ਮਾਨਸਾ ਸ਼ਹਿਰ ਦੇ ਨੌਜਵਾਨ ਦੀ ਅਵਾਰਾ ਢੱਠਿਆਂ ਦੀ ਵੱਜੀ ਟੱਕਰ ਨਾਲ ਮੌਤ ਹੋ ਗਈ ਹੈ*

0
382

ਮਾਨਸਾ 16 ਅਕਤੂਬਰ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ ਨੌਜਵਾਨ ਗੁਰਪ੍ਰੀਤ ਸਿੰਘ ਪੱਪੀ ਪੁਤਰ ਕਾਮਰੇਡ ਮਿੱਠੂ ਸਿੰਘ ਮੰਦਰਾਂ ਜੋ ਡਾਕਟਰ ਪੰਕਜ਼ ਦੇ ਹਸਪਤਾਲ ਿਵੱਚ ਕੰਮ ਬਤੌਰ ਸਰਜਰੀ ਸਹਾਇਕ ਕੰਮ ਕਰਦਾ ਸੀ ਮਿਤੀ 12 ਅਕਤੂਬਰ ਨੂੰ ਘਰੇਲੂ ਵਰਤੋਂ ਦਾ ਸਾਮਾਨ ਲੈਣ ਲਈ ਬਾਜ਼ਾਰ ਜਾ ਰਿਹਾ ਸੀ ਤਾਂ ਬੱਸ ਸਟੈਂਡ ਪਾਸ ਅਚਾਨਕ ਅਵਾਰਾ ਢੱਠੇ ਉਸਦੇ ਮੋਟਰਸਾਇਕਲ ਨਾਲ ਟਕਰਾਅ ਗੲੇ ਜਿਸ ਕਾਰਨ ਉਹ ਸੜਕ ਤੇ ਡਿੱਗ ਪਿਅਾ ਅਤੇ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ ਜਿਸ ਏਮਜ਼ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਜਿੱਥੇ ਦੋ ਦਿਨ ਇਲਾਜ਼ ਕਰਨ ਉਪਰੰਤ 15 ਅਕਤੂਬਰ ਨੂੰ ਛੁਟੀ ਦੇਕੇ ਘਰ ਭੇਜ ਦਿੱਤਾ । ਅੱਜ ਸਵੇਰੇ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਰੇਖੀ ਨਰਸਿੰਗ ਹੋਮ ਵਿਖੇ ਦਾਖਲ ਕਰਵਾਇਆ । ਐਡਵੋਕੇਟ ਬੱਲੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਇੱਕ ਛੋਟੇ ਭਰਾ ਦੀ ਪਹਿਲਾਂ 2010 ਵਿਚ ਮੌਤ ਹੋ ਚੁਕੀ ਹੈ ਅਤੇ ਕਰੀਬ ਪੰਜ ਸਾਲ ਪਹਿਲਾਂ ਉਸ ਦੀ ਭੈਣ ਦੇ ਘਰ ਵਾਲੇ ਦੀ ਮੌਤ ਹੋ ਗਈ ਸੀ, ਜਿਸ ਕਾਰਨ ਗੁਰਪ੍ਰੀਤ ਸਿੰਘ ਇਕੱਲਾ ਹੀ ਪਰਿਵਾਰ ਦਾ ਸਹਾਰਾ ਸੀ। ਗੁਰਪ੍ਰੀਤ ਸਿੰਘ ਦੇ ਦੋ ਛੋਟੀਆਂ ਬੇਟੀਆਂ ਹਨ। ਇਸ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਅਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਮ੍ਰਿਤਕ ਦੀ ਘਰਵਾਲੀ ਸਰਬਜੀਤ ਕੌਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਅਵਾਰਾ ਪਸ਼ੂਆਂ ਦਾ ਤੁਰੰਤ ਹੱਲ ਕੀਤਾ ਜਾਵੇ।

NO COMMENTS