ਮਾਨਸਾ ਸ਼ਹਿਰ ਚ ਵਿਕਾਸ ਕਾਰਜ ਸ਼ੁਰੂ, ਰਹਿੰਦੇ ਵਿਕਾਸ ਕੰਮ ਜਲਦ ਹੋਣਗੇ ਸ਼ੁਰੂ- – ਰਵੀ ਕੁਮਾਰ ਜਿੰਦਲ

0
202

ਮਾਨਸਾ 29 ਦਸੰਬਰ  (ਸਾਰਾ ਯਹਾ / ਜਗਦੀਸ਼ ਬਾਂਸਲ)– ਮਾਨਸਾ ਸ਼ਹਿਰ ਅੰਦਰ ਵਿਕਾਸ ਕੰਮ ਤੇਜੀ ਨਾਲ ਚੱਲ ਰਹੇ ਹਨ ਤੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦ ਸ਼ੁਰੂ ਕੀਤੇ ਜਾ ਰਹੇ ਹਨ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਨਗਰ ਕੌਂਸਲ ਦੇ ਨਵ ਨਿਯੁਕਤ ਕਾਰਜ ਸਾਧਕ ਅਫਸਰ ਰਵੀ ਕੁਮਾਰ ਜਿੰਦਲ ਨੇ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਭੇਜੀਆਂ ਪਰਪੋਜਲਾ ਨੂੰ ਪ੍ਰਵਾਨ ਕਰਦਿਆਂ ਸਰਕਾਰ ਨੇ ਸ਼ਹਿਰ ਲਈ ਕਰੋੜਾਂ ਦੀ ਰਾਸ਼ੀ ਮੰਨਜੂਰ ਕੀਤੀ ਹੈ ਜਿਸ ਵਿੱਚੋਂ ਪ੍ਰਾਪਤ ਗਰਾਂਟ (ਰਾਸ਼ੀ) ਨਾਲ ਸ਼ਹਿਰ ਦੇ ਵਿਕਾਸ ਕਾਰਜ ਜਿਵੇ ਚਕੇਰੀਆ ਰੋਡ ਸੜਕ, ਪਿੰਡ ਵਾਲੀ ਸੜਕ ,ਬਾਬਾ ਭਾਈ ਗੁਰਦਾਸ ਰੋਡ ਸੜਕ, ਲੱਕੜ ਬੋਲੀ ਵਾਲੀ ਸੜਕ ਕੰਮ ਸ਼ੁਰੂ ਹੋ ਚੁੱਕੇ ਹਨ ਸ਼੍ਰੀ ਜਿੰਦਲ ਨੇ ਦੱਸਿਆ ਕਿ ਇਸ ਤੋਂ ਇਲਾਵਾ 33 ਫੁੱਟ ਰੋਡ ਤੇ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਜਾ ਚੁੱਕਾ ਹੈ ਅਤੇ ਕੌਰਟ ਰੋਡ ਸੜਕ ਦੇ ਬਰਮਾ ਤੇ ਟਾਇਲਾ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਨਗਰ ਕੌਂਸਲ ਮਾਨਸਾ ਦੇ ਦਫਤਰ ਲਈ ਨਵੀਂ ਬਿਲਡਿੰਗ ਦਾ ਬੰਦ ਪਿਆ ਕੰਮ ਵੀ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਬਹੁਤ ਜਲਦ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਸ਼ਹਿਰ ਲਈ ਸਟਰੀਟ ਲਾਇਟ ਦਾ ਜਲਦੀ ਟੈਂਡਰ ਕਰਵਾਕੇ ਕੰਮ ਸ਼ੁਰੂ ਕੀਤਾ ਜਾਵੇਗਾ। ਊਨਾ ਦੱਸਿਆ ਕਿ ਸ਼ਹਿਰ ਦੀ ਸਾਫ ਸਫਾਈ ਲਈ ਐਮ ਆਰ ਐਫ, ਸੈਂਡ ਵਧੀਆ ਤਰੀਕੇ ਚੱਲ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਵਲੋਂ ਸੜਕਾਂ ਤੇ ਫਿਰਦੇ ਅਵਾਰਾ ਪਸ਼ੂਆਂ ਨੂੰ ਫੜਕੇ ਖੋਖਰ ਗਾਓਸ਼ਾਲਾ ਵਿੱਚ ਭੇਜਣ ਲਈ ਮੁਹਿੰਮ ਤਹਿਤ ਸੈਂਕੜੇ ਅਵਾਰਾ ਪਸ਼ੂਆਂ ਨੂੰ ਫੜਕੇ ਗਾਓਸ਼ਾਲਾ ਭੇਜਿਆ ਜਾ ਚੁੁਕਾ ਹੈ ਅਤੇ ਬਾਕੀ ਪਸ਼ੂੂਆਂ ਨੂੰ ਫੜਕੇ ਗਾਓਸ਼ਾਲਾ ਭੇਜਣ ਦਾ ਕੰਮ ਜਾਰੀ ਹੈ ਇਸ ਮੌਕੇ ਜੇ ਈ ਜਤਿੰਦਰ ਸਿੰਘ ਮਿੱਤਲ ਵੀ ਮੌਜੂਦ ਸਨ।

NO COMMENTS