ਮਾਨਸਾ ਵਿੱਚ 2 ਹੋਰ ਕਰੋਨਾ ਕੇਸ….!! ਬੁਢਲਾਡਾ ‘ਚ ਹੜਕੰਪ, 11 ਦਾ ਅੰਕੜਾ ਬਰਕਰਾਰ

0
695

ਬੁਢਲਾਡਾ 24, ਅਪ੍ਰੈਲ((ਸਾਰਾ ਯਹਾ/ਅਮਨ ਮਹਿਤਾ/ ਅਮਿਤ ਜਿੰਦਲ): ਨਿਜ਼ਾਮੂਦੀਨ ਮਰਕਸ ਨਾਲ ਸੰਬੰਧਤ ਜਮਾਤੀਆਂ ਦੇ ਆਏ ਨੈਗਟਿਵਾਂ ਵਿੱਚੋਂ 21 ਦਿਨਾਂ ਬਾਅਦ ਟੈਸਟ ਪਾਜਟਿਵ ਆਉਣ ਕਾਰਨ ਬੁਢਲਾਡਾ ਵਿੱਚ ਹੜਕਪ ਮੱਚ ਕਈ ਹੈ. ਇਨ੍ਹਾਂ ਨੈਗਟਿਵਾਂ ਵਿੱਚੋਂ ਪਾਜਟਿਵਾਂ ਦਾ ਆਉਣਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ ਕਿਉਕਿ ਪਿਛਲੇ ਲੰਮੇ ਸਮੇਂ ਤੋਂ ਪਾਜਟਿਵ ਟੈਸਟਾਂ ਤੋਂ ਬਾਅਦ ਸੈਕੜੇ ਲੋਕਾਂ ਦੇ ਕਰੋਨਾ ਸੈਪਲ ਲਏ ਗਏ ਸਨ ਅਤੇ ਉਨ੍ਹਾਂ ਨੂੰ ਵਾਪਿਸ ਘਰਾਂ ਵਿੱਚ ਇਕਾਤਵਾਸ ਭੇੇਜ਼ ਦਿੱਤਾ ਗਿਆ ਸੀ ਮੁੜ ਨੈਗਟਿਵਾਂ ਵਿਚੋਂ ਪਾਜਟਿਵ ਟੈਸਟ ਆਉਣ ਨਾਲ ਇਹ ਸਵਾਲ ਖੜਾ ਹੋ ਗਿਆ ਹੈ ਕਿ ਨੈਗਟਿਵਾਂ ਦੇ ਸੰਪਰਕ ਵਿੱਚ ਮੁੜ ਸੈਕੜੇ ਲੋਕ ਜੁੜੇ ਹੋ ਸਕਦੇ ਹਨ ਕਿ ਉਨ੍ਹਾਂ ਦੇ ਮੁੜ ਸੈਪਲੰਿਗ ਹੋਵੇਗੀ ਜਾਂ ਨਹੀਂ< ਸਵਾਲ ਸਿਹਤ ਵਿਭਾਗ ਦੇ ਕੰਮ ਕਾਜ ਕਰਨ ਦੇ ਤਰੀਕੇ ਤੇ ਖੜਾ ਹੋ ਰਿਹਾ ਹੈ ਕਿ ਪਹਿਲਾ ਇਹ ਸੈਪਲ ਗਲਤ ਆਏ ਸਨ ਜਾਂ ਕਰੋਨਾ ਵਾਇਰਸ ਮੁੜ ਸੁਰਜੀਤ ਹੋ ਗਿਆ ਹੈ. ਉੱਥੇ ਕੱਲ ਦੁਬਾਰਾ ਲਏ ਗਏ 27 ਸੈਪਲਾਂ ਵਿੱਚੋਂ 21 ਦੇ ਨੈਗਟਿਵ ਆਏ ਹਨ ਜਿਨ੍ਹਾਂ ਵਿੱਚੋਂ 4 ਦੀਆਂ ਰਿਪੋਟਾ ਬਾਕੀ ਹਨ ਅਤੇ 2 ਪਾਜਟਿਵ ਆਏ ਹਨ. ਪਾਜਟਿਵ ਜਮਾਤੀਆਂ ਨੂੰ ਫੋਰੀ ਤੋਰ ਤੇ ਅੱਜ ਮਾਨਸਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ. ਇਹ ਦੋਵੇਂ ਵਿਅਕਤੀ ਜ਼ੋ ਪਹਿਲਾ ਨੈਗਟਿਵ ਸਨ ਪਿਛਲੇ 21 ਦਿਨਾਂ ਤੋਂ ਇਕਾਤਵਾਸ ਵਿੱਚ ਬੁਢਲਾਡਾ ਵਿਖੇ ਰਹਿ ਰਹੇ ਹਨ. ਇਸ ਤੋਂ ਇਲਾਵਾ ਅੱਜ 13ਵੇਂ ਦਿਨ ਇਨ੍ਹਾਂ ਨਾਲ ਅਸਿਧੇ ਤੌਰ ਤੇ 50 ਲੋਕਾਂ ਦੇ ਸੈਪਲ ਲਏ ਗਏ ਹਨ. ਸਿਹਤ ਵਿਭਾਗ ਵੱਲੋਂ ਕਰੋਨਾ ਪਾਜਟਿਵ ਪਾਏ ਮਰੀਜਾਂ ਦੀ ਹਿਸਟਰੀ ਨੂੰ ਮੱਦੇਨਜਰ ਰੱਖਦਿਆਂ ਇਸ ਵਾਇਰਸ ਨੂੰ ਜੜੋ ਖਤਮ ਕਰਨ ਲਈ ਕੱਲ੍ਹ 27 ਉਨ੍ਹਾਂ ਲੋਕਾਂ ਦੇ ਟੈਸਟ ਮੁੜ ਲਏ ਸਨ ਜ਼ੋ ਪਹਿਲਾ ਨੈਗਟਿਵ ਆ ਚੁੱਕੇ ਸਨ. ਭਾਵੇਂ ਪਹਿਲਾ 5 ਜਮਾਤੀਆਂ ਅਤੇ 6 ਸਥਾਨਕ ਲੋੇਕਾਂ ਸਮੇਤ 11 ਪਾਜਟਿਵਾਂ ਵਿੱਚੋਂ 2 ਜਮਾਤੀ ਇੱਕ ਔਰਤ ਅਤੇ ਇੱਕ ਮਰਦ ਦੇ ਟੈਸਟ ਨੈਗਟਿਵ ਆਉਣ ਕਾਰਨ ਬੁਢਲਾਡਾ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਨਜਰ ਆ ਰਹੀ ਸੀ ਪਰ 9 ਪਾਜਟਿਵਾਂ ਤੋਂ ਬਾਅਦ 2 ਦਾ ਵਾਧਾ ਹੋਣਾ 11 ਦਾ ਅੰਕੜਾ ਮੁੜ ਬਣਨ ਕਾਰਨ ਲੋਕਾਂ ਵਿੱਚ ਸਹਿਮ ਨਜਰ ਆ ਰਿਹਾ ਹੈ. ਭਾਵੇ ਜਿਲ੍ਹੇ ਦੇ ਲੋਕਾਂ ਵੱਲੋਂ ਪੁਲਿਸ ਸਮੇਤ ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਜਾਰੀ ਕੀਤੇ ਗਏ ਕਰਫਿਊ ਦੌਰਾਨ ਦਿੱਤੇ ਗਏ ਸਹਿਯੋਗ ਦਾ ਐੋਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਸੀ ਪਰ ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਸਹਿਯੋਗ ਦੀ ਲੋੜ ਹੈ ਇਸ ਮਹਾਮਾਰੀ ਨੂੰ ਜੜੋ ਖਤਮ ਕਰ ਦਿੱਤਾ ਜਾਵੇਗਾ. ਵਰਣਨਯੋਗ ਹੈ ਕਿ 19 ਮਾਰਚ ਨੂੰ ਨਿਜ਼ਾਮੂਦੀਨ ਮਰਕਸ *ਚ ਸ਼ਾਮਿਲ ਹੋਣ ਵਾਲੇ 10 ਜਮਾਤੀ ਜਿਨ੍ਹਾਂ ਵਿੱਚੋਂ 5 ਔਰਤਾ ਅਤੇ 5 ਮਰਦ ਸ਼ਾਮਲ ਸਨ ਜਿਨ੍ਹਾਂ ਵਿੱਚੋਂ 5 ਜਮਾਤੀਆਂ ਦੇ ਟੈਸਟ ਪਾਜਟਿਵ ਆ ਗਏ ਸਨ ਅਤੇ ਮੋਲਵੀ ਸਮੇਤ 6 ਲੋਕਾਂ ਦੇ ਟੈਸਟ ਨੈਗਟਿਵ ਆਏ ਸਨ. ਇਸ ਤੋਂ ਬਾਅਦ ਜਮਾਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ 6 ਸਥਾਨਕ ਲੋਕਾਂ ਦੇ ਟੈਸਟ ਪਾਜਟਿਵ ਪਾਏ ਗਏ ਸਨ. ਉਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਡੋਰ ਟੂ ਡੋਰ ਕੀਤੇ ਸਰਵੇ ਅਨੁਸਾਰ ਲਗਾਤਾਰ 13ਵੇਂ ਦਿਨ ਸੈਪਲ ਲਏ ਗਏ ਜ਼ੋ ਨੈਗਟਿਵ ਪਾਏ ਗਏ ਸਨ. ਪਾਜਟਿਵ ਕਰੋਨਾ ਦੀ ਕੜੀ ਨੂੰ ਤੋੜਨ ਲਈ ਸਿਹਤ ਵਿਭਾਗ ਵੱਲੋਂ ਕੱਲ੍ਹ ਨੈਗਟਿਵ ਆਏ 27 ਲੋਕਾਂ ਦੇ ਟੈਸਟ ਮੁੜ ਦੁਬਾਰਾ ਭੇਜੇ ਗਏ ਜਿਸ ਵਿੱਚ 5 ਮਰਕਸ ਜਮਾਤੀਆਂ ਨਾਲ ਸੰਬੰਧਤ 2 ਜਮਾਤੀਆਂ ਦੇ ਟੈਸਟ ਪਾਜਟਿਵ ਆਏ ਹਨ. ਇਸ ਦੇ ਇਤਿਆਤ ਵਜੋਂ ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਵਾਰ ਵਾਰ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਸੀ. 

NO COMMENTS