ਮਾਨਸਾ 5 ਮਾਰਚ (ਸਾਰਾ ਯਹਾਂ/ ਬੀਰਬਲ ਧਾਲੀਵਾਲ ) ਮਾਨਸਾ ਵਿੱਚ ਦਿ ਰੈਵੇਨਿਊ ਪਟਵਾਰ ਯੂਨੀਅਨ ਬਾਡੀ ਮਾਨਸਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਟਵਾਰੀਆਂ ਦੀ ਦਿਨੋਂ ਦਿਨ ਘਟ ਰਹੀ ਗਿਣਤੀ ਕਾਰਨ ਪਟਵਾਰੀਆਂ ਉੱਪਰ ਵਧ ਰਹੇ ਬੋਝ ਕਾਰਨ ਵਧ ਰਹੇ ਮਾਨਸਿਕ ਦਬਾਅ ਅਤੇ ਪਬਲਿਕ ਦੀ ਹੋ ਰਹੀ ਖੱਜਲ ਖੁਆਰੀ ਬਾਰੇ ਵਿਚਾਰ ਕੀਤਾ ਗਿਆ। ਅਜੋਕੇ ਸਮੇਂ ਵਿੱਚ ਹਰ ਮਹਿਕਮੇ ਦੀ ਤਰ੍ਹਾਂ ਮਾਲ ਵਿਭਾਗ ਵਿੱਚ ਵੀ ਦੂਰੋਂ ਦਿਨ ਪੋਸਟਾਂ ਖਾਲੀ ਹੋ ਰਹੀਆਂ ਹਨ। ਦਿਨੋਂ ਦਿਨ ਵਧ ਰਹੇ ਬੇਲੋੜੇ ਕੰਮਾਂ ਕਾਰਨ ਪਟਵਾਰੀ ਭਾਰੀ ਤਣਾਅ ਵਿਚੋਂ ਗੁਜ਼ਰ ਰਹੇ ਹਨ। ਮਾਨਸਾ ਵਿੱਚ 132 ਪੋਸਟਾਂ ਦੀ ਜਗ੍ਹਾ ਕੇਵਲ 50 ਪਟਵਾਰੀ ਕੰਮ ਕਰ ਰਹੇ ਹਨ ਜਿਵੇਂ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੋਂ ਹਟ ਕੇ ਕਈ ਵਾਧੂ ਕੰਮ ਦਿੱਤੇ ਗਏ ਹਨ। ਜਿਵੇਂ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਕੋਰੋਨਾ ਡਿਉਟੀ ਡਿਉਟੀ ਆਦਿ ਬਹੁਤ ਸਾਰੇ ਕੰਮਾਂ ਕਾਰਨ ਪਟਵਾਰੀਆਂ ਚ ਭਾਰੀ ਕੰਮ ਦੇ ਬੋਝ ਵਿੱਚ ਗੁਜ਼ਰ ਰਹੇ ਹਨ। ਪਟਵਾਰ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਮਾਲ ਵਿਭਾਗ ਵਿੱਚ ਲਗਾਤਾਰ ਹੋ ਰਹੀਆਂ ਖਾਲੀ ਪੋਸਟਾਂ ਕਾਰਨ ਪਟਵਾਰੀਆਂ ਦੀ ਭਰਤੀ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਪਟਵਾਰੀਆਂ ਦੀ ਭਰਤੀ ਜਲਦੀ ਤੋ ਜਲਦੀ ਕੀਤੀ ਜਾਵੇ ।ਇਸ ਮੌਕੇ ਸਤਵੀਰ ਸਿੰਘ ,ਲਖਵਿੰਦਰਪਾਲ ਸਿੰਘ ,ਜਗਦੇਵ ਸਿੰਘ, ਗੁਰਿੰਦਰਪਾਲ ਸਿੰਘ, ਅਮਰਿੰਦਰ ਸਿੰਘ, ਕੁਲਬੀਰ ਸਿੰਘ, ਮਨਦੀਪ ਸਿੰਘ, ਲਵਜਿੰਦਰ ਸਿੰਘ, ਪਰਦੀਪ ਸ਼ਰਮਾ, ਹਰਦੀਪ ਸਿੰਘ, ਸ਼ਿਵਮ ,ਅਮਨ ਸਿੰਘ, ਗੁਰਪ੍ਰੀਤ ਸਿੰਘ , ਸਤੀਸ਼ ਕੁਮਾਰ ,ਗੁਲਸ਼ੀਨ ਸਿੰਘ ,ਜਗਸੀਰ ਸਿੰਘ ,ਗੁਰਮੀਤ ਸਿੰਘ, ਆਦਿ ਹਾਜ਼ਰ ਸਨ ।