ਮਾਨਸਾ, 19 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮਾਨਸਾ ਸ਼ਹਿਰ ਵਿੱਚ ਬਾਬਾ ਭਾਈ ਗੁਰਦਾਸ ਜੀ ਦੇ ਡੇਰੇ ਕੋਲ ਲੱਗੇ ਕੁੜੇ ਦੇ ਢੇਰ ਜੋਂ ਕਿ ਮਾਨਸਾ ਰਾਜਨੀਤਿਕ ਬੰਦਿਆ ਦੇ ਕਮਾਊ ਪੁੱਤ ਸਨ ਹਰ ਵਾਰ ਵੋਟਾਂ ਦੇ ਨੇੜ੍ਹੇ ਇਹ ਕੁੜੇ ਦੇ ਢੇਰ ਚੁੱਕਵਾਉਣ ਲਈ ਵੋਟਾਂ ਮੰਗਿਆ ਜਾਂਦੀਆਂ ਸਨ ਪਰ ਇਸ ਦਾ ਕੰਮ ਅੱਜ ਤੱਕ ਕਿਸੇ ਨੇ ਨਹੀਂ ਸ਼ੁਰੂ ਕਰਵਾਇਆ। ਸਾਲ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮਾਨਸਾ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਜੀ ਨੇ ਸਰਕਾਰ ਬਣਦੇ ਹੀ ਇੱਕ ਸਾਲ ਦੇ ਅੰਦਰ ਅੰਦਰ ਹੀ ਇਸ ਕੁੜੇ ਦੇ ਢੇਰਾਂ ਨੂੰ ਚੁਕਵਾਉਣ ਲਈ ਟੈਕਨੀਕਲ ਰਿਪੋਰਟ ਬਣਵਾ ਕੇ ਪੰਜਾਬ ਸਰਕਾਰ ਤੋਂ 3 ਕਰੋੜ 54 ਲੱਖ ਰੁਪਏ ਦੀ ਟੈਂਡਰਾਂ ਲਈ ਰਾਸ਼ੀ ਪਾਸ ਕਰਵਾ ਲਈ ਗਈ ਸੀ। ਜਿਸ ਤਹਿਤ ਇਹ ਟੈਂਡਰ ਪਿਛਲੇ ਦਿਨੀਂ ਦਿਆ ਚਰਨ ਐਂਡ ਕੰਪਨੀ ਦਿੱਲੀ ਵੱਲੋਂ ਲਏ ਗਏ ਹਨ ਜੋਂ ਕਿ ਕੰਮ ਬਹੁਤ ਜਲਦ ਸ਼ੁਰੂ ਕਰਨ ਜਾ ਰਹੀ ਹੈ। ਜਿਸ ਵਿੱਚ ਕੁੜੇ ਦੀ ਮਿੱਟੀ, ਪਲਾਸਟਿਕ, ਕੱਚ ਆਦਿ ਸਭ ਕੁਝ ਅਲੱਗ ਅਲੱਗ ਕਰਕੇ ਚੱਕੇ ਜਾਣਗੇ। ਇਹ ਕੁੜੇ ਦੇ ਢੇਰ ਚੱਕਣ ਉਪਰੰਤ ਇਸ ਟੋਭੇ ਦਾ ਵੀ ਸੁੰਦਰੀਕਰਨ ਕੀਤਾ ਜਾਵੇਗਾ ਜੋਂ ਕਿ ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਪਾਸ ਕਰਵਾ ਲਿਆ ਗਿਆ ਹੈ। ਇਹ ਕੁੜੇ ਦੇ ਢੇਰ ਚੱਕਣ ਅਤੇ ਟੋਭੇ ਦਾ ਸੁੰਦਰੀਕਰਨ ਨਾਲ ਮਾਨਸਾ ਸ਼ਹਿਰ ਬਹੁਤ ਹੱਦ ਤੱਕ ਬਿਮਾਰੀਆਂ ਰਹਿਤ ਹੋ ਜਾਵੇਗਾ ਅਤੇ ਮਾਨਸਾ ਦੇ ਸੀਵਰੇਜ ਦੇ ਪਾਣੀਆਂ ਦਾ ਗਲੀਆਂ ਨਾਲੀਆਂ ਵਿੱਚ ਓਵਰ ਫਲੋ ਹੋਣ ਦਾ ਮੁੱਦਾ ਮਾਨਸਾ ਵਿਧਾਇਕ ਡਾ. ਵਿਜੈ ਸਿੰਗਲਾ ਪੰਜਾਬ ਵਿਧਾਨ ਸਭਾ ਵਿੱਚ ਚੱਕ ਚੁੱਕੇ ਹਨ ਜਿਸ ਦਾ ਬਹੁਤ ਜਲਦ ਹੱਲ ਕੀਤਾ ਜਾਵੇਗਾ।