-ਮਾਨਸਾ ਵਿਚ ਫਸੇ ਹੋਰਨਾ ਸੂਬਿਆਂ ਨਾਲ ਸਬੰਧਤ ਵਾਪਸ ਆਪਣੇ ਘਰ ਜਾਣ ਦੇ ਚਾਹਵਾਨ ਵਿਅਕਤੀ 3 ਮਈ ਸਵੇਰੇ 9 ਵਜੇ ਤੱਕ ਵੈਬਸਾਈਟ ਤੇ ਭਰਨ ਪ੍ਰੋਫਾਰਮਾ

0
120

ਮਾਨਸਾ, 01 ਮਈ  (ਸਾਰਾ ਯਹਾ,ਬਲਜੀਤ ਸ਼ਰਮਾ) : ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਵਿਸ਼ਵ ਸੰਕਟ ਵਿਚ ਪੰਜਾਬ ਸਰਕਾਰ ਦੁਆਰਾ ਪੰਜਾਬ ਵਿਚ ਫਸੇ ਬਾਹਰਲੇ ਸੂਬਿਆਂ ਨਾਲ ਸਬੰਧਤ ਵਿਅਕਤੀ ਜੋ ਵਾਪਸ ਆਪਣੇ ਸੂਬੇ, ਆਪਣੇ ਘਰ ਜਾਣ ਦੇ ਇੱਛੁਕ ਹਨ ਉਨ੍ਹਾਂ ਲਈ ਇਕ ਵੈਬ ਪੋਰਟਲ www.covidhelp.punjab.gov.in ਜਾਰੀ ਕੀਤਾ ਗਿਆ ਹੈ, ਜਿਸ ਤੇ ਉਹ ਆਪਣਾ ਵੇਰਵਾ 3 ਮਈ 2020 ਸਵੇਰੇ 9 ਵਜੇ ਤੱਕ ਪ੍ਰੋਫਾਰਮੇ ਵਿਚ ਭਰ ਸਕਦੇ ਹਨ।  ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਨਾਲ ਸਬੰਧਤ ਜੋ ਵੀ ਵਿਅਕਤੀ ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਗਏ ਕਰਫਿਊ ਕਾਰਨ ਜ਼ਿਲ੍ਹਾ ਮਾਨਸਾ ਵਿਚ ਫਸੇ ਹੋਏ ਹਨ ਅਤੇ ਵਾਪਸ ਆਪਣੇ ਸੂਬੇ, ਆਪਣੇ ਘਰ ਜਾਣ ਦੇ ਚਾਹਵਾਨ ਹਨ ਉਨ੍ਹਾਂ ਪਾਸੋਂ ਵੇਰਵਿਆਂ ਦੀ ਮੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਫਸੇ ਹੋਰਨਾਂ ਸੂਬਿਆਂ ਦੇ ਰਹਿਣ ਵਾਲੇ ਕੋਈ ਵੀ ਵਿਅਕਤੀ ਜੋ ਵਾਪਸ ਆਪਣੇ ਸੂਬੇ, ਆਪਣੇ ਘਰ ਜਾਣ ਦੇ ਚਾਹਵਾਨ ਹਨ ਉਹ ਪੰਜਾਬ ਸਰਕਾਰ ਦੁਆਰਾ ਜਾਰੀ ਵੈਬਸਾਈਟ www.covidhelp.punjab.gov.in ਤੇ ਆਪਣਾ ਪ੍ਰੋਫਾਰਮਾ 3 ਮਈ 2020 ਸਵੇਰੇ 9 ਵਜੇ ਤੱਕ ਭਰਨ, ਜੋ ਵੀ ਵਿਅਕਤੀ ਇਹ ਪ੍ਰੋਫਾਰਮਾ ਭਰੇਗਾ ਉਸ ਨੂੰ ਵੈਬਸਾਈਟ ਤੋਂ ਇਕ ਯੂਨੀਕ ਆਈ.ਡੀ. ਪ੍ਰਾਪਤ ਹੋਵੇਗੀ।  ਉਨ੍ਹਾਂ ਦੱਸਿਆ ਕਿ ਵੈਬਸਾਈਟ ਤੇ ਦਰਜ ਪ੍ਰੋਫਾਰਮਾ ਭਰਨ ਲਈ ਨਜ਼ਦੀਕੀ ਸੀ.ਐਸ.ਸੀ. ਕੇਂਦਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ। ਇਸ ਸਬੰਧੀ ਕਿਸੇ ਵੀ ਪ੍ਰਕਾਰ ਦੀ ਮਦਦ ਲਈ ਪਿੰਡਾਂ ਵਿਚ ਬਲਾਕ ਪੰਚਾਇਤ ਅਫ਼ਸਰ ਅਤੇ ਸ਼ਹਿਰਾਂ ਵਿਚ ਕਾਰਜਸਾਧਕ ਅਫ਼ਸਰਾਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚ ਫਸੇ ਬਾਹਰਲੇ ਸੂਬਿਆਂ ਦੇ ਵਿਅਕਤੀਆਂ ਨੂੰ ਜੇਕਰ ਫੇਰ ਵੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਵਿਅਕਤੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੈਲਪਲਾਈਨ  ਨੰਬਰਾਂ 95013-88730, 95014-26330 95014-63130 ‘ਤੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਵਾਪਸ ਭੇਜਣ ਲਈ ਯੋਜਨਾਬੰਦੀ ਕੀਤੀ ਜਾਵੇਗੀ।

NO COMMENTS