*ਮਾਨਸਾ ਵਿਖੇ 27 ਸਤੰਬਰ ਤੋਂ ਸ਼ੁਰੂ ਹੋਵੇਗੀ ਤਿੰਨ ਰੋਜ਼ਾ ਜਿਲਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ*

0
45

ਮਿਤੀ 25-09-2024(ਸਾਰਾ ਯਹਾਂ/ਮੁੱਖ ਸੰਪਾਦਕ)

     ਸ਼੍ਰੀ ਬਲਜੀਤ ਸਿੰਘ ਬਾਜਵਾ ਪ੍ਰਧਾਨ ਜਿਲਾ ਬੈਡਮਿੰਟਨ ਐਸੋਸੀਏਸ਼ਨ ਮਾਨਸਾ ਵੱਲੋੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਡਿਪਟੀ ਕਮਿਸ਼ਨਰ ਮਾਨਸਾ ਜੀ ਦੀ ਯੋਗ ਰਹਿਨੁਮਾਈ ਹੇਠ 

28ਵੀ. ਜਿਲਾ ਬੈਡਮਿੰਟਨ ਚੈਂਪੀਅਨਸ਼ਿਪ ਮਿਤੀ 27,28,29-09-2024 ਨੂੰ ਮਲਟੀਪਰਪਜ ਖੇਡ ਸਟੇਡੀਅਮ ਮਾਨਸਾ ਵਿਖੇ ਕਾਰਵਾਈ ਜਾ ਰਹੀ ਹੈ। ਜਿਸ ਵਿੱਚ ਅੰਡਰ-14,17,19,ਓਪਨ ਅਤੇ 35 ਤੋਂ ਵੱਧ ਉਮਰ ਵਾਲੇ (ਲੜਕੇ ਤੇ ਲੜਕੀਆ) ਭਾਗ ਲੈ ਸਕਦੇ ਹਨ। ਇਹ ਖੇਡ ਸਿੰਗਲ ਅਤੇ ਡਬਲ ਕੈਟਾਗਿਰੀ ਵਿੱਚ ਹੋਵੇਗੀ। ਜਿਸ ਵਿੱਚ ਜਿਲਾ ਦੀਆ 150 ਤੋਂ ਵੱਧ ਟੀਮਾਂ ਪੁੱਜ ਰਹੀਆ ਹਨ।
ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮਿਤੀ 27-09-2024 ਨੂੰ ਜਿਲਾ ਖੇਡ ਅਫਸਰ ਮਾਨਸਾ ਵੱਲੋਂ ਕੀਤਾ ਜਾਵੇਗਾ ਅਤੇ ਮਿਤੀ 29-09-2024 ਨੂੰ ਇਨਾਮ ਵੰਡ ਸਮਾਰੋਹ ਡਿਪਟੀ ਕਮਿਸ਼ਨਰ ਮਾਨਸਾ ਜੀ ਵੱਲੋਂ ਹੋਵੇਗਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਵਿਜੇ ਕੁਮਾਰ ਸਿੰਗਲਾਂ ਵਿਧਾਇਕ ਮਾਨਸਾ ਹੋਣਗੇ। ਅਖੀਰ ਵਿੱਚ ਪ੍ਰਧਾਨ ਬਾਜਵਾ ਵੱਲੋਂ ਜਿਲਾ ਦੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਭਾਗ ਲੈਣ ਅਤੇ ਵੱਧ ਤੋਂ ਵੱਧ ਖੇਡ ਪ੍ਰੇਮੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਹਰਿੰਦਰ ਸ਼ਰਮਾ , ਕੰਟਰੈਕਟਰ ਗੁਰਪ੍ਰੀਤ ਸਿੰਘ, ਮਾਸਟਰ ਸੁਧੀਰ ਕੁਮਾਰ ਅਤੇ ਕੋਚ ਕੁਲਦੀਪ ਸਿੰਘ ਹਾਜ਼ਰ ਸਨ

NO COMMENTS