*ਮਾਨਸਾ ਵਿਖੇ ਸੈਂਟਰਲ ਪਾਰਕ ਮਾਨਸਾ ਦੀ ਸਾਂਭ ਸੰਭਾਲ ਸਬੰਧੀ ਕਮੇਟੀ ਦਾ ਗਠਨ*

0
149

ਮਾਨਸਾ 18 ਅਪਰੈਲ (ਸਾਰਾ ਯਹਾਂ/ ਜੋਨੀ ਜਿੰਦਲ )  : ਅੱਜ ਸੈਂਟਰਲ ਪਾਰਕ ਮਾਨਸਾ ਵਿਖੇ ਪਾਰਕ ਦੀ ਸਹੀ
ਤਰੀਕੇ ਨਾਲ ਸਾਂਭ ਸੰਭਾਲ ਕਰਨ ਲਈ ਕਾਮਰੇਡ ਰਾਜਵਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਸ਼ਹਿਰ
ਨਿਵਾਸੀਆਂ ਦੀ ਮੀਟਿੰਗ ਹੋਈ। ਇਸ ਸਮੇਂ ਇਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਜਿਸ ਵਿੱਚ ਸਰਵ ਸੰਮਤੀ ਨਾਲ ਸੁਖਚੈਨ ਭਲਵਾਨ ਨੂੰ ਕਮੇਟੀ ਦਾ ਪ੍ਰਧਾਨ ਅਤੇ ਸਰਪੰਚ ਮੇਜਰ
ਸਿੰਘ ਗਿੱਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਪਾਰਕ ਦੀ ਸੁੰਦਰਤਾ ਨੂੰ
ਬਰਕਰਾਰ ਰੱਖਣ ਲਈ ਖੁੱਲਕੇ ਵਿਚਾਰ ਵਟਾਂਦਰਾ ਹੋਇਆ। ਵਿਚਾਰ ਵਟਾਂਦਰੇ ਉਪਰੰਤ ਕਈ
ਅਹਿਮ ਫੈਸਲੇ ਲਏ ਗਏ। ਜਿਨ੍ਹਾਂ ਵਿਚ ਸਿਉਂਕ ਅਤੇ ਹੋਰ ਕਾਰਨ ਕਰਕੇ ਸੁੱਕ ਰਹੇ ਬੂਟਿਆਂ ਨੂੰ
ਬਚਾਉਣਾ੍ ਅਵਾਰਾ ਕੁੱਤਿਆਂ ਦੀ ਰੋਕਥਾਮ ਕਰਨਾ੍ ਲਾਈਟਾਂ ਠੀਕ ਕਰਵਾਉਣਾ੍ ਫੁਆਰੇ
ਚਲਾਉਣਾ ਸਫ਼ਾਈ ਠੀਕ ਤਰੀਕੇ ਨਾਲ ਕਰਵਾਉਣਾ੍ ਬੂਟਿਆਂ ਨੂੰ ਸਹੀ ਤਰੀਕੇ ਨਾਲ ਪਾਣੀ
ਦੇਣ ਲਈ ਪਾਈਪਾਂ ਦਾ ਪ੍ਰਬੰਧ ਕਰਨਾ ਆਦਿ ਸ਼ਾਮਿਲ ਹੈ। ਇਸ ਤੋਂ ਇਲਾਵਾ ਸ਼ਹਿਰ ਨਿਵਾਸੀਆਂ
ਤੋਂ ਸਹਿਯੋਗ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਮਨਦੀਪ ਸਿੰਘ ਗੋਰਾ ਸਾਬਕਾ ਪ੍ਰਧਾਨ
ਕਾਮਰੇਡ ਕ੍ਰਿਸ਼ਨ ਚੌਹਾਨ ਡਾਕਟਰ ਇੰਦਰਪਾਲ ਹਰਮਨ ਭੰਮਾਂ ਨਰੇਸ਼ ਕੁਮਾਰ ਵਿਸ਼ਾਲ ਜ਼ੈਨ
ਗੋਲਡੀ ਮੇਜਰ ਸਿੰਘ ਫੌਜੀ ਰਾਹੁਲ ਕੁਮਾਰ ਆਦਿ ਹਾਜਰ ਸਨ।

NO COMMENTS