*ਮਾਨਸਾ ਵਿਖੇ ਵਾਰਡ ਦੀ ਐਮ.ਸੀ ਅਤੇ ਉਸ ਦੇ ਪਤੀ ਐਡਵੋਕੇਟ ਵੱਲੋਂ ਵਾਰਡ ਦੀ ਸਫਾਈ ਕਰ ਕੇ ਨਵੀਂ ਮਿਸਾਲ ਕਾਇਮ ਕੀਤੀ..!*

0
559

ਮਾਨਸਾ 23 ਮਈ ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਆਉ, ਅਸੀਂ ਵੀ ਸਮਾਜ ਦੇ ਸੁਧਾਰ ਲਈ ਬਣਦਾ ਯੋਗਦਾਨ ਪਾਈਏ ਅਤੇ ਜ਼ਿੰਮੇਵਾਰ ਸ਼ਹਿਰੀ ਬਣੀਏਂ।
ਪੰਜਾਬ ਭਰ ਵਿੱਚ ਚੱਲ ਰਹੀ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਜਿੱਥੇ ਸਭ ਨਗਰ ਨਿਵਾਸੀਆ ਨੂੰ ਦਿੱਕਤ ਆ ਰਹੀ ਹੈ। ਉੱਥੇ ਸ਼ਹਿਰ ਦੇ ਨਵੇ ਬਣੇ ਕੌਂਸਲਰ ਕੋਸ਼ਿਸ਼ ਕਰ ਰਹੇ ਹਨ ਕਿ ਘਰਾਂ ਵਿਚਲਾ ਕੂੜਾ ਚਾਹੇ ਹਰ ਰੋਜ ਨਹੀ, ਤਾਂ ਹਫਤੇ ਚ 2-3 ਵਾਰ ਜਰੂਰ ਚੁੱਕਿਆ ਜਾਵੇ, ਅਜਿਹੇ ਵਿੱਚ ਜੇਕਰ ਆਪਾਂ ਆਪ ਕੂੜੇ ਦੇ ਢੇਰ ਗਲੀਆ ਦੇ ਮੌੜਾਂ ਤੇ ਜਾਂ ਖਾਲੀ ਜਗ੍ਹਾ ਤੇ ਲਗਾਉਣਾ ਸ਼ੁਰੂ ਕਰ ਦਿੰਦੇ ਹਾਂ, ਫੇਰ ਸਮੱਸਿਆ ਵੱਡੀ ਹੋ ਜਾਵੇਗੀ, ਕਿਓ ਕਿ ਘਰਾਂ ਚੋਂ ਕੂੜਾ ਚੁੱਕਣ ਵਾਲੇ ਕਰਮਚਾਰੀ, ਸੜਕ ਤੇ ਡਿੱਗਿਆ ਅਤੇ ਢੇਰ ਲੱਗਿਆ ਕੂੜਾ ਨਹੀ ਚੁੱਕਦੇ। ਅੱਜ ਵਾਰਡ ਨੰਬਰ 13 ਦੇ ਕੌਂਸਲਰ ਰੰਜਨਾ ਮਿੱਤਲ ਦੇ ਪਤੀ ਐਡਵੋਕੇਟ ਅਮਨ ਮਿੱਤਲ ਨੇ ਵਾਰਡ ਵਾਸੀਆਂ ਨਾਲ ਮਿਲ ਕੇ ਖੁਦ ਵਾਰਡ ਦੀਆਂ ਗਲੀਆਂ ਦੇ ਮੋੜਾਂ ਤੋਂ ਕੂੜਾ ਚੁੱਕਿਆ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਗਲੀਆ ਦੇ ਮੋੜਾਂ ਤੇ ਹਨੇਰੇ ਸਵੇਰੇ ਕੂੜਾ ਸੁੱਟਣ ਤੋਂ ਪਰਹੇਜ਼ ਕਰੀਏ ਅਤੇ ਚੱਲ ਰਹੀ ਮਹਾਂਮਾਰੀ ਦੇ ਮੱਦੇਨਜ਼ਰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਵਿੱਚ ਆਪਣਾ ਬਣਦਾ ਯੋਗਦਾਨ ਨਗਰ ਕੌਂਸਲ ਵਾਰਡ ਨੰਬਰ 13 ਦੇ ਕੋਸਲਰ ਰੰਜਨਾ ਮਿੱਤਲ ਪਤਨੀ ਐਡਵੋਕੇਟ ਅਮਨ ਮਿੱਤਲ ਨੇ ਮਿਊਸਪਲ ਕਾਮਿਆਂ ਦੀ ਹੜਤਾਲ ਕਰਕੇ ਆਪਣੇ ਵਾਰਡ ਦੀ ਸਫਾਈ ਕਰਕੇ ਆਪਣੀ ਪਾਰੀ ਦੀ ਸ਼ੁਰੂਆਤ ਵਧੀਆ ਢੰਗ ਨਾਲ ਕਰ ਰਹੇ ਹਨ।ਇਸ ਮੌਕੇ

ਅਮਨ ਮਿੱਤਲ ਨੇ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਮਾਰੀ ਦੌਰਾਨ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਸਕ ਦੀ ਵਰਤੋਂ ਕਰਨ ਸਮਾਜਕ ਦੂਰੀ ਬਣਾਈ ਰੱਖਣ ।ਇਸ ਤੋਂ ਇਲਾਵਾ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ ਜਾਂ ਸਰਕਾਰ ਸਾਰੇ ਹੀ ਪੰਜਾਬ ਵਾਸੀਆਂ ਦੀ ਸਲਾਮਤੀ ਲਈ ਕੰਮ ਕਰ ਰਹੀ ਹੈ। ਅਸੀਂ ਆਪਣੇ ਵਾਰਡ ਵਾਸੀਆਂ ਲਈ ਦਿਨ ਰਾਤ ਹਾਜ਼ਰ ਹਾਂ ਉਹ ਕੋਰੋਨਾ ਮਹਾਂਮਾਰੀ ਸੰਬੰਧਿਤ ਕਿਸੇ ਵੀ ਸਮੱਸਿਆ ਦੇ ਹੱਲ ਲਈ ਸਾਨੂੰ ਕਿਸੇ ਸਮੇਂ ਵੀ ਫੋਨ ਕਰ ਸਕਦੇ ਹਨ। ਅਸੀਂ ਉਸੇ ਸਮੇਂ ਹਾਜ਼ਰ ਰਹਾਂਗੇ ਜਿੰਨੀ ਦੇਰ ਸਫ਼ਾਈ ਸੇਵਕਾਂ ਦੀ ਹੜਤਾਲ ਨਹੀਂ ਖੁੱਲਦੀ ਅਸੀਂ ਆਪਣੇ ਤੌਰ ਤੇ ਉਪਰਾਲੇ ਕਰਦੇ ਹੋਏ ਸਫਾਈ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਾਗੇ ਤਾ ਜੋ ਵਾਰਡ ਵਿੱਚ ਸਫਾਈ ਨਾ ਹੋਣ ਕਾਰਨ ਕਿਸੇ ਤਰ੍ਹਾਂ ਦੀ ਮਹਾਂਮਾਰੀ ਨਾ ਫੈਲ ਸਕੇ।
ਇਸ ਮੌਕੇ ਉਨ੍ਹਾਂ ਨਾਲ ਬਲਜਿੰਦਰ ਸਿੰਘ,ਹਰਦੀਪ ਸਿੰਘ ਸਿਧੂ ਅਤੇ ਨੈਸ਼ਨਲ ਟਾਈਪਿੰਗ ਕਾਲਿਜ ਵਾਲੇ ਕ੍ਰਿਸ਼ਨ ਅਰੋੜਾ , ਭਗਵਾਨ ਸਿੰਘ ਵਿੱਕੀ ਸ਼ਰਮਾ ਵੀ ਹਾਜ਼ਰ ਸਨ।

NO COMMENTS