ਮਾਨਸਾ ਵਿਖੇ ਵਪਾਰ ਮੰਡਲ ਦੀ ਮੀਟਿੰਗ ਵਿੱਚ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ *ਤੇ ਸਾਂਝੇ ਤੌਰ ਤੇ ਮਾਨਸਾ ਜਿਲ੍ਹੇ ਨੂੰ ਬੰਦ ਕਰਨ ਦਾ ਫੈਸਲਾ ਕੀਤਾ

0
134

ਮਾਨਸਾ 22 ਸਤੰਬਰ (ਸਾਰਾ ਯਹਾ/ਬੀਰਬਲ ਧਾਲੀਵਾਲ )ਵਪਾਰ ਮੰਡਲ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈੱਸ ਕਿਸਾਨ ਵਪਾਰੀ ਅਤੇ ਮਜ਼ਦੂਰ ਵਰਗ ਦੇ ਲਈ ਖਤਰਨਾਕ ਹਨ।  ਮਾਨਸਾ ਵਿਖੇ 21 ਸਤੰਬਰ ਨੂੰ ਕੀਤੀ ਗਈ ਜਿਸ ਵਿੱਚ ਵਪਾਰ ਮੰਡਲ ਅਤੇ ਕਿਸਾਨ ਯੂਨੀਅਨਾਂ ਵੱਲੋਂ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ *ਤੇ ਸਾਂਝੇ ਤੌਰ *ਤੇ ਮਾਨਸਾ ਜਿਲ੍ਹੇ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਅਧੀਨ ਮਾਨਸਾ ਸ਼ਹਿਰ ਵਿੱਚ 25 ਸਤੰਬਰ ਨੂੰ ਸਵੇਰੇ 8:30 ਵਜੇ ਬਾਰ੍ਹਾਂ ਹੱਟਾਂ ਚੌਕ ਵਿਖੇ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਬਾਰ੍ਹਾਂ ਹੱਟਾਂ ਚੌਕ ਵਿਖੇ ਇਕੱਠੇ ਹੋਣਗੇ ਅਤੇ ਕਿਸਾਨ ਆਰਡੀਨੈਂਸਾਂ ਦੀ ਵਾਪਸੀ ਲਈ ਵਿਸ਼ਾਲ ਰੈਲੀ ਕਰਨਗੇ। ਇਸਤੋਂ ਬਾਅਦ ਇਕੱਠੇ  ਹੋ ਕੇ ਰੇਲਵੇ ਲਾਈਨ ਮਾਨਸਾ *ਤੇ ਰੇਲ ਆਵਾਜਾਈ ਨੂੰ ਜਾਮ ਲਗਾਉਣਗੇ।ਜਿਸ ਦੇ ਨਾਲ ਕਿਸਾਨ ਅਤੇ ਵਪਾਰੀ ਵਰਗ ਨੂੰ ਵੱਡਾ ਨੁਕਸਾਨ ਹੋਵੇਗਾ ਉਨ੍ਹਾਂ ਕਿਹਾ ਕਿ ਪੰਜਾਬ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਜੋ ਧਰਤੀ ਵਿੱਚੋਂ ਅਨਾਜ ਪੈਦਾ ਕਰਦਾ ਹੈ ਉਸਦੇ ਨਾਲ ਹੀ ਵਪਾਰੀ ਅਤੇ ਹੋਰ ਵਰਗਾਂ ਦਾ ਕਾਰੋਬਾਰ ਚੱਲਦਾ ਹੈ।  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਨ੍ਹਾਂ ਖੇਤੀ ਆਰਡੀਨੈਂਸਾਂ ਦੇ ਨਾਲ ਜਿੱਥੇ ਵਪਾਰੀ ਵਰਗ ਦਾ ਵੀ ਕਾਰੋਬਾਰ ਬੰਦ ਹੋਵੇਗਾ ਉੱਥੇ ਹੀ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਕੇਂਦਰ ਦੀ ਭਾਜਪਾ ਸਰਕਾਰ ਅਜਿਹੇ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ। ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆਂ ਨੇ ਕੇਂਦਰ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜੋ ਭਾਜਪਾ ਦੀ ਮੋਦੀ ਸਰਕਾਰ ਅੱਜ ਕੇਂਦਰ ਵਿੱਚ ਆਪਣਾ ਪੂਰਨ ਬਹੁਮਤ ਹੋਣ ਦਾ ਦਾਅਵਾ ਕਰਕੇ ਅਜਿਹੇ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ ਪਰ ਮੋਦੀ ਸਰਕਾਰ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਤੋਂ ਪਿਛਲੇ 25-30 ਸਾਲ ਵਾਂਗ ਕਿਤੇ ਉਨ੍ਹਾਂ ਦੀ ਇੱਕ ਹੀ ਸੀਟ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇ ਲਈ ਦੇਸ਼ ਦਾ ਸਮੂਹ ਵਪਾਰੀ ਵਰਗ ਕਿਸਾਨਾਂ ਦੇ ਨਾਲ ਹੈ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹਿਣਗੇ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ 25 ਸਤੰਬਰ ਨੂੰ ਸਮੂਹ ਵਪਾਰੀ ਵਰਗ ਕਿਸਾਨਾਂ ਦੇ ਨਾਲ ਪੰਜਾਬ ਬੰਦ ਨੂੰ ਪੂਰਨ ਸਮਰਥਨ ਦੇਵੇਗਾ।

ਕਾਮਰੇਡ ਰਾਜਵਿੰਦਰ ਰਾਣਾ, ਹਰਵਿੰਦਰ ਸਿੰਘ ਮਾਨਸ਼ਾਹੀਆ ਪ੍ਰਧਾਨ ਸੋਸ਼ਲਿਸਟ ਪਾਰਟੀ ਪੰਜਾਬ, ਕ੍ਰਿਸ਼ਨ  ਚੌਹਾਨ ਸੀਪੀਆਈ, ਈਸ਼ੂ ਗੋਇਲ, ਰਕੇਸ਼ ਕੁਮਾਰ ਕੱਪੜਾ ਐਸੋਸੀਏਸ਼ਨ, ਬਿੰਦਰਪਾਲ, ਮਦਨ ਲਾਲ, ਬਿਕਰਮ ਟੈਕਸਲਾ, ਅੰਮ੍ਰਿਤਪਾਲ ਇਲੈਕਟ੍ਰਾਨਿਕਸ ਐਸੋਸੀਏਸ਼ਨ, ਦੀਨਾ ਨਾਥ ਚੁੱਘ ਹਲਵਾਈ ਐਸੋਸੀਏਸ਼ਨ, ਪ੍ਰਵੀਨ ਗੁਲੇਲਾ, ਭੀਮ ਸੈਣ ਪੈਸਟੀਸਾਈਡਜ਼ ਐਸੋਸੀਏਸ਼ਨ, ਅਮਰ ਜਿੰਦਲ ਆੜ੍ਹਤੀਆ ਐਸੋਸੀਏਸ਼ਨ, ਦੇਵ ਪ੍ਰਸ਼ਾਦ ਆਇਰਨ ਐਸੋਸੀਏਸ਼ਨ, ਅਨਿਲ ਕਾਕਾ, ਰਾਮਾ ਪਾਈਪ ਐਸੋਸੀਏਸ਼ਨ, ਬਲਵਿੰਦਰ ਬਾਂਸਲ ਸ਼ੂਅ ਐਸੋਸੀਏਸ਼ਨ, ਅਰੁਣ ਬਿੱਟੂ ਭੱਮਾ ਆਰਾ ਐਸੋਸੀਏਸ਼ਨ, ਤਰਸੇਮ ਚੰਦ ਪੱਪੂ, ਪਰੇਮ ਜੋਗਾ, ਸੰਜੀਵ ਕੁਮਾਰ ਭੱਠਾ ਐਸੋਸੀਏਸ਼ਨ, ਜਗਦੀਸ਼ ਬਾਵਾ, ਆਸੀ ਚੌਧਰੀ ਸੈ਼ਲਰ ਐਸੋਸੀਏਸ਼ਨ, ਚੰਦਰ ਕਾਂਤ, ਵਿਜੇ ਕੁਮਾਰ ਕੌਟਨ ਫੈਕਟਰੀਜ਼ ਐਸੋਸੀਏਸ਼ਨ, ਧਰਮ ਪਾਲ, ਰਤਨ ਲਾਲ ਬਸਾਤੀ ਐਸੋਸੀਏਸ਼ਨ, ਜੀਵਨ ਮੀਰਪੁਰੀਆ ਮੇਨ ਬਜ਼ਾਰ ਐਸੋਸੀਏਸ਼ਨ, ਘਨਸ਼ਿਆਮ ਨਿੱਕੂ, ਮੁਖਤਿਆਰ ਸਿੰਘ ਟੇਲਰ ਵਨੀਤ ਕੁਮਾਰ ਐਸੋਸੀਏਸ਼ਨ ਤੋਂ ਇਲਾਵਾ ਡਾH ਧੰਨਾ ਮੱਲ ਗੋਇਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਆਤਮਾ ਸਿੰਘ ਪਮਾਰ ਬੀਐਸਪੀ, ਜਗਦੇਵ ਸਿੰਘ ਰਾਇਪੁਰ ਲੋਕ ਇਨਸਾਫ ਪਾਰਟੀ, ਆਦਿ ਹਾਜ਼ਰ ਸਨ। 

NO COMMENTS