ਮਾਨਸਾ ਵਿਖੇ ਨਵੇਂ ਬਣੇ ਵੋਟਰਾਂ ਦੇ ਕਰਵਾਏ ਜਾਣਗੇ ਈ-ਐਪਿਕ ਡਾਊਨਲੋਡ

0
51

ਮਾਨਸਾ, 02,ਮਾਰਚ (ਸਾਰਾ ਯਹਾਂ /ਹਿਤੇਸ਼ ਸ਼ਰਮਾ) : ਜ਼ਿਲ੍ਹਾ ਚੋਣਕਾਰ ਅਫ਼ਸਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ 2021 ਦੌਰਾਨ ਜਿਹੜੇ ਨਵੇਂ ਵੋਟਰ ਬਣੇ ਹਨ, ਉਨ੍ਹਾਂ ਨੂੰ 100 ਫੀਸਦੀ ਈ-ਐਪਿਕ ਡਾਊਨਲੋਡ ਕਰਵਾਉਣ ਲਈ 6 ਅਤੇ 7 ਮਾਰਚ 2021 (ਸ਼ਨਿਵਾਰ ਅਤੇ ਐਤਵਾਰ) ਨੂੰ ਪੋÇਲੰਗ ਸਟੇਸ਼ਨਾਂ ’ਤੇ ਕੈਂਪ ਲਗਾਏ ਜਾਣਗੇ। ਸ਼੍ਰੀ ਮਹਿੰਦਰ ਪਾਲ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਹਲਕੇ ਵਿੱਚ ਪੈਂਦੇ ਸਾਰੇ ਪੋÇਲੰਗ ਬੂਥਾਂ ’ਤੇ ਬੂਥ ਲੈਵਲ ਅਫ਼ਸਰਾਂ ਰਹੀਂ ਉਕਤ ਮਿਤੀਆਂ ਨੂੰ ਕੈਂਪ ਲਗਵਾ ਕੇ ਨਵੇਂ ਬਣੇ ਵੋਟਰਾਂ ਦੇ ਈ-ਐਪਿਕ ਡਾਊਨਲੋਡ ਕਰਵਾਉਣ।  ਉਨ੍ਹਾਂ ਕਿਹਾ ਕਿ ਕੈਂਪ ਵਾਲੇ ਦਿਨ ਪੋÇਲੰਗ ਬੂਥਾਂ ’ਤੇ ਬੂਥ ਲੈਵਲ ਅਫ਼ਸਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਬੂਥ ਲੈਵਲ ਅਫ਼ਸਰਾਂ ਨੂੰ ਅਨੁਪੂਰਕ-2021 ਵਿੱਚ ਨਵੇਂ ਬਣੇ ਸਾਰੇ ਵੋਟਰਾਂ ਦੇ ਈ-ਐਪਿਕ ਡਾਊਨਲੋਡ ਕਰਵਾਉਣ ਲਈ ਹਦਾਇਤ ਕਰ ਦਿੱਤੀ ਜਾਵੇ ਅਤੇ ਇਸ ਮੁਹਿੰਮ ਵਿੱਚ ਸਿਰਫ਼ ਨਵੇਂ ਬਣੇ ਵੋਟਰਾਂ ਦੇ ਸ਼ਨਾਖ਼ਤੀ ਕਾਰਡ ਹੀ ਡਾਊਨਲੋਡ ਹੋਣਗੇ। ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਕਿਹਾ ਕਿ ਕੈਂਪ ਸਮੇਂ ਯੋਗ ਵੋਟਰਾਂ ਦੀ ਵੋਟ ਬਣਵਾਉਣ ਲਈ ਜਾਂ ਪਹਿਲਾਂ ਦਰਜ ਵੋਟ ਵਿੱਚ ਦਰੁਸਤੀ ਲਈ ਫਾਰਮ ਵੀ ਪ੍ਰਾਪਤ ਕੀਤੇ ਜਾਣ।I/151611/2021

NO COMMENTS