*ਮਾਨਸਾ ਵਿਖੇ ਅੋਰਤਾ ਨੇ ਮਨਾਇਆ ਅਹੋਈ ਅਸ਼ਟਮੀ(ਚੱਕਰੀ) ਦਾ ਤਿਓਹਾਰ*

0
216

ਮਾਨਸਾ 28,ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਮਾਨਸਾ ਵਿਖੇ ਸ਼੍ਰੀ ਜੈ ਸੰਤੋਸ਼ੀ ਮਾਤਾ ਮੰਦਿਰ ਵਿੱਚ ਸਾਰੇ ਮੁਹਲੇ ਦਿਆਂ ਔਰਤਾਂ ਨੇ ਮਾਤਾ ਅਹੋਈ ਅਸਟਮੀ( ਚੱਕਰੀ) ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ. ਇਸ ਦਿਨ ਸਾਰਿਆਂ ਔਰਤਾਂ ਨੇ ਵਿਧੀ ਪੂਰਵਕ ਆਪਣੇ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ ਕਰ ਕੇ ਵਰਤ ਰੱਖਿਆ ਫਿਰ ਮੰਦਿਰ ਵਿੱਚ ਪਹੁੰਚ ਕੇ ਵਰਤ ਦੀ ਕਹਾਣੀ ਸੁਣੀ. ਪ੍ਰਤਿਗਿਆ ਸ਼ਰਮਾ ਨੇ ਦੱਸਿਆ ਅਹੋਈ ਮਾਤਾ ਦਾ ਵਰਤ ਰੱਖਣ ਨਾਲ ਅਹੋਈ ਮਾਤਾ ਖੁਸ਼ ਹੋ ਕੇ ਬੱਚਿਆਂ ਦੀ ਉਮਰ ਲੰਬੀ ਕਰਦੀ ਹੈ ਇਸ ਲਈ ਸਾਰੀ ਔਰਤਾ ਨੂੰ ਅਹੋਈ ਮਾਤਾ ਦਾ ਵਰਤ ਵਿਧੀ ਪੂਰਵਕ ਤੇ ਸ਼ਰਧਾ ਨਾਲ ਰੱਖਣਾ ਚਾਹੀਂਦਾ ਹੈ. ਇਹ ਵਰਤ ਕਰਵਾ ਚੋਥ ਤੋਂ ਚਾਰ ਦਿਨ ਬਾਅਦ ਆਉਂਦਾ ਹੈ.ਇਸ ਵਰਤ ਵਿੱਚ ਸਾਰੀਆਂ ਔਰਤਾਂ ਸਵੇਰ ਤੋਂ ਲੈ ਕੇ ਜਦ ਤੱਕ ਤਾਰੇ ਨਹੀਂ ਚੜ ਜਾਂਦੇ ਉਦੋਂ ਤੱਕ ਕੁਛ ਵੀ ਨਹੀਂ ਖਾਂਦੀਆਂ. ਤਾਰੇ ਚੜਨ ਤੋਂ ਬਾਅਦ ਤਾਰੇ ਦੇਖ ਕੇ ਉਸਨੂੰ ਅਰਘ ਦੇ ਕੇ ਫਿਰ ਵਰਤ ਖੋਲ੍ਹਦੀਆਂ ਹਨ.

NO COMMENTS