ਮਾਨਸਾ ਵਪਾਰ ਮੰਡਲ ਦੇ ਪ੍ਰਧਾਨ ਸਤਿੰਦਰ ਸਿੰਗਲਾ ਦੀ ਪ੍ਰਧਾਨਗੀ ਵਿੱਚ ਵਪਾਰ ਮੰਡਲ ਦੇ ਦਫਤਰ ਵਿਖੇ ਹੋਈ

0
74

ਮਾਨਸਾ 7ਜੁਲਾਈ  (ਸਾਰਾ ਯਹਾ/ ਜੋਨੀ ਜਿੰਦਲ}  ਅੱਜ  ਮਾਨਸਾ ਵਿਖੇ ਪੰਜਾਬ ਪ੍ਰਦੇਸ ਵਪਾਰ ਮੰਡਲ ਰਜਿ ਦੀ  ਮਾਨਸਾ ਜਿਲੇ ਦੀ ਕੋਰ ਕਮੇਟੀ ਦੀ ਮੀਟਿੰਗ ਜਿਲਾ   ਮਾਨਸਾ ਵਪਾਰ ਮੰਡਲ ਦੇ ਪ੍ਰਧਾਨ ਸਤਿੰਦਰ ਸਿੰਗਲਾ ਦੀ ਪ੍ਰਧਾਨਗੀ ਵਿੱਚ ਵਪਾਰ ਮੰਡਲ ਦੇ ਦਫਤਰ ਵਿਖੇ ਹੋਈ ।ਇਸ ਮੀਟਿੰਗ ਵਿੱਚ ਜਿਲਾ ਵਪਾਰ ਮੰਡਲ ਦੀ ਕੋਰ ਕਮੇਟੀ ਦੇ ਸਾਰੇ ਮੈਬਰ ਹੋਲਸੇਲ ਟਰੈਡਰਜ ਐਸੋ ਦੇ ਸਾਰੇ ਮੈਬਰ ਅਲੱਗ ਅਲੱਗ ਯੂਨੀਅਨਾ ਤੋ  ਪ੍ਰਧਾਨ ਅਤੇ ਸੈਕਟਰੀ ਸਾਹਿਬਾਨ ,ਸਹਿਰ ਦੇ ਮੰਨੇ ਪ੍ਰੰਮਨੇ ਵਪਾਰੀ ਭਰਾ ਅਤੇ ਸਹਿਰ ਦੇ ਬਹੁਤ ਹੀ ਪਤਵੰਤੇ ਸੱਜਣ ਪਹੁੰਚੇ । ਇਸ ਮੀਟਿੰਗ ਵਿੱਚ ਵਿਸੇਸ ਤੋਰ ਤੇ ਸ਼੍ਰੌਮਣੀ ਅਕਾਲੀ ਦਲ ਦੇ ਜਿਲਾ ਬਠਿੰਡਾ  ਦੇ ਪ੍ਰਧਾਨ  ਅਤੇ ਸਾਬਕਾ ਸੰਸਦੀ ਸਕੱਤਰ ਅਤੇ ਸ੍ਰੌਮਣੀ ਅਕਾਲੀ ਦਲ ਜਿਲਾ ਮਾਨਸਾ ਦੇ ਹਲਕਾ ਇੰਚਾਰਜ   ਮਾਣਯੋਗ ਸ੍ਰ ਜਗਦੀਪ ਸਿੰਘ ਨਕੱਈ ਅਤੇ ਸਾਬਕਾ ਮਾਨਸਾ ਜਿਲਾ ਯੌਜਨਾ ਬੋਰਡ ਦੇ ਚੇਅਰਮੈਨ ਅਤੇ ਸ੍ਰੌਮਣੀ  ਅਕਾਲੀ ਦਲ ਜਿਲਾ ਮਾਨਸਾ ਦੇ ਪ੍ਰਧਾਨ ਮਾਨਯੋਗ ਸ੍ਰੀ ਪ੍ਰੇਮ ਚੰਦ ਅਰੋੜਾ ਜੀ ਅਤੇ ਯੂਥ ਅਕਾਲੀ ਦਲ ਦੇ  ਪ੍ਰਧਾਨ ਗੋਲਧੀ ਗਾਂਧੀ  ਅਤੇ ਹੋਰ ਵੀ ਲੀਡਰ ਸਹਿਬਾਨ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆ ਸਭ ਤੋ ਪਹਿਲਾ ਨਕੱਈ ਸਾਹਿਬ ਨੇ ਸਤਿੰਦਰ ਸਿੰਗਲਾ ਜੀ ਨੂੰ ਬਹੁਤ ਬਹੁਤ ਵਧਾਈ ਦਿੱਤੀ  ਅਤੇ ਉਹਨਾ ਦਾ ਮੂੰਹ ਮਿੱਠਾ ਕਰਵਾ ਕੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਅੱਗੇ ਉਹਨਾ ਕਿਹਾ ਕਿ ਮੈ ਹਰ ਸਮੇ ਵਪਾਰੀਆ ਤੇ ਉਦਯੋਗਪਤੀਆ ਦੇ ਨਾਲ ਖੜਾ ਹਾ ਅਗਰ ਕਿਸੇ ਵੀ  ਭਰਾ ਨੂੰ ਕਿਸੇ ਵੀ ਤਰਾ ਦੀ ਪ੍ਰੇਸਾਨੀ ਆਊਦੀ ਹੈ ਤਾ ਮੈ ਉਹਨਾ ਦੀ ਹਰ ਪ੍ਰੇਸਾਨੀ ਵਿੱਚ ਉਹਨਾ ਦੇ ਨਾਲ ਖੜਾ ਹਾ ਅਤੇ  ਅਗਲੀ ਸਰਕਾਰ ਸ੍ਰੌਮਣੀ ਅਕਾਲੀ ਦਲ ਦੀ ਬਣਨ ਤੇ  ਹਰ ਵਪਾਰੀ ਤੇ ਉਦਯੌਗਪਤੀ ਦਾ  ਮਸਲਾ ਪਹਿਲ ਦੇ  ਆਧਾਰ ਤੇ ਹੱਲ ਕੀਤਾ ਜਾਵੇਗਾ ।
ਇਸ ਤੋ ਬਾਅਦ  ਪ੍ਰਧਾਨ ਸਤਿੰਦਰ ਸਿੰਗਲਾ ਨੇ ਸਰਦਾਰ ਜਗਦੀਪ ਸਿੰਘ ਜੀ ਨਕੱਈ ਤੇ  ਸ੍ਰੀ ਪ੍ਰੇਮ ਚੰਦ ਜੀ ਅਰੋੜਾ ਨੂੰ ਦੁਸ਼ਾਲੇ ਪਾਕੇ ਸਨਮਾਨਿਤ ਕੀਤਾ  ਅਤੇ ਕਿਹਾ ਕਿ ਮੈ  ਆਪਣੇ ਵੱਲੋ ਮਾਨਸਾ ਜਿਲੇ ਦੀ ਕੋਰ ਕਮੇਟੀ ਅਤੇ ਮਾਨਸਾ ਜਿਲੇ ਦੇ ਸਾਰੇ ਵਪਾਰੀ ਵਰਗ ਵੱਲੋ ਆਪ ਜੀ ਦਾ ਸਾਡੇ ਵਿਚਕਾਰ ਪਹੁੰਚਣ ਤੇ ਹਾਰਦਿਕ  ਧੰਨਵਾਦ ਕਰਦਾ ਹਾ ਇਸ ਮੋਕੇ  ਸੁਰੇਸ਼ ਕੁਮਾਰ ਨੰਦਗੜੀਆਂ , ਧਰਮਵੀਰ ਵਾਲੀਆ , ਪ੍ਰਵੀਨ ਕੁਮਾਰ ਗੋਇਲ , ਮੁਕੇਸ ਕੁਮਾਰ ਰੱਲਾ , ਵਨੀਤ ਕੁਮਾਰ ,ਪ੍ਰਦੀਪ ਕੁਮਾਰ , ਰਮੇਸ ਮਿੱਤਲ , ਕਾਮਰੇਡ ਪੱਪੂ ਜੋਗਾ , ਹਰੀ ਰਾਮ ਡਿੰਪਾ , ਕਾਕੂ ਮਾਖਾ , ਬਲਜੀਤ ਕੜਵਲ ,ਹਨੀ ਮਾਨਸ਼ਾਹੀਆ , ਸ੍ਰੀ ਮਨੋਜ ਕੁਮਾਰ ਜੀ ਭੋਲਾ , ਭੋਲਾ ਰਾਮ ਰੇਹ ਵਾਲਾ , ਵਿਨੋਦ ਕਾਲੀ ,ਅਰਪ੍ਰੀਤ ਕੁਮਾਰ , ਆਸੂ ਕੁਮਾਰ , ਦੀਪਕ ਕੁਮਾਰ ਤੇ ਹੋਰ ਵੀ ਸਹਿਰ ਦੇ ਪਤਵੰਤੇ ਸੱਜਣ ਹਾਜਰ ਸਨ

NO COMMENTS