*ਮਾਨਸਾ ਰੈਸਟ ਹਾਊਸ ਵਿੱਚ ਹੋਈ ਮੀਟਿੰਗ ਵਿੱਚ ਟਿਕਟ ਦੇ ਸਾਰੇ ਦਾਅਵੇਦਾਰਾਂ ਨੇ ਲਿਆ ਹਿੱਸਾ!ਸਿੱਧੂ ਮੂਸੇ ਵਾਲਾ ਦੇ ਮੈਦਾਨ ਵਿਚ ਉਤਰਨ ਦਾ ਡਰ ਦਾਅਵੇਦਾਰਾਂ ਚ ਝਲਕ ਰਿਹਾ*

0
375

ਮਾਨਸਾ 1 ਦਸੰਬਰ 30,ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )  :ਵਿਧਾਨ ਸਭਾ ਹਲਕਾ ਮਾਨਸਾ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਮਾਨਸਾ ਤੋਂ ਟਿਕਟ  ਦੇ ਸਾਰੇ ਹੀ ਦਾਅਵੇਦਾਰਾਂ ਨੇ ਹਿੱਸਾ ਲਿਆ। ਅਤੇ ਅਤੇ ਇੱਕ ਸੁਰ ਸਾਰਿਆਂ ਦਾ ਕਹਿਣਾ ਸੀ ਕਿ ਕਾਂਗਰਸ ਹਾਈ ਕਮਾਂਡ ਜਿਸਨੂੰ ਵੀਹ ਮਾਨਸਾ ਤੋਂ  ਵਿਧਾਨ ਸਭਾ ਹਲਕੇ ਤੋਂ ਟਿਕਟ ਦੇਵੇਗੀ ਉਸ ਦਾ ਪੂਰਾ ਸਮਰਥਨ ਕੀਤਾ ਜਾਵੇਗਾ।ਮਾਨਸਾ ਹਲਕੇ ਦੀ ਧੜਿਆਂ ਵਿੱਚ ਵੰਡੀ ਹੋਈ ਕਾਂਗਰਸ ਪਾਰਟੀ  ਦੇ ਪੰਚ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐੱਮ ਸੀ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।ਇਸ ਮੀਟਿੰਗ ਵਿੱਚ ਸ਼ਾਮਲ ਸਾਰੇ ਹੀ ਟਿਕਟ ਦੇ ਦਾਅਵੇਦਾਰਾ ਨੂੰ ਇਹ ਖ਼ਤਰਾ ਜਾਪ ਰਿਹਾ ਹੈ ਕਿ ਜੇਕਰ ਸਿੱਧੂ ਮੂਸੇ ਵਾਲਾ ਨੂੰ ਮਾਨਸਾ ਤੋਂ ਟਿਕਟ ਦਿੱਤੀ ਜਾਂਦੀ ਹੈ ।ਤਾਂ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ ਕਿਉਂਕਿ ਸਾਰੇ ਹੀ ਟਿਕਟ ਦੇ ਚਾਹਵਾਨ ਜਿਥੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਕੋਲੋਂ ਕਾਫੀ ਪੈਸਾ ਖਰਚ ਕਰ ਚੁੱਕੇ ਹਨ ।ਬਹੁਤ ਸਾਰੇ ਪੁਰਾਣੇ ਕਾਂਗਰਸੀਆਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਵਰ੍ਹਿਆਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ ।ਉਨ੍ਹਾਂ ਨੂੰ ਅਣਦੇਖਿਆ ਕਰਕੇ ਇਕ ਨਵੇਂ ਬੰਦੇ  ਜਾਂ ਬਾਹਰਲੇ ਹਲਕੇ ਤੋਂ ਕਿਸੇ ਨੂੰ ਲਿਆ ਕੇ ਟਿਕਟ ਦੇਣਾ ਸਹੀ ਨਹੀਂ ਹੈ ।ਇਸ ਨਾਲ ਵਰਕਰਾਂ ਦਾ ਮਨੋਬਲ ਡਿੱਗਦਾ ਹੈ ਕਿਉਂਕਿ ਪਾਰਟੀ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ  ਵਰਕਰਾਂ ਨੂੰ ਆਸ ਹੁੰਦੀ ਹੈ ਕਿ ਕਦੀ ਨਾ ਕਦੀ ਪਾਰਟੀ ਉਨ੍ਹਾਂ ਦਾ ਮੁੱਲ ਜ਼ਰੂਰ ਪਾਵੇਗੀ ।ਅਤੇ ਉਨ੍ਹਾਂ ਨੂੰ ਟਿਕਟ ਵੀ ਮਿਲੇਗੀ ਇਸ ਲਈ ਲੰਬੇ ਸਮੇਂ ਤੋਂ ਪਾਰਟੀ ਅੰਦਰ ਕੰਮ ਕਰ ਰਹੇ ਵਰਕਰਾਂ ਦਾ ਕਹਿਣਾ ਹੈ ਕਿ ਟਿਕਟ ਕਿਸ ਨੂੰ  ਕਿਸੇ ਵਰਕਰ ਨੂੰ ਹੀ ਦਿੱਤੀ ਜਾਵੇ ਜਿਹੜਾ ਲੰਬੇ ਸਮੇਂ ਤੋਂ ਪਾਰਟੀ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ ।ਤੇ ਇਕ ਵਫਾਦਾਰ ਸਿਪਾਹੀ ਵਾਂਗ ਕੰਮ ਕਰ ਰਿਹਾ ਹੈ।  ਉਥੇ ਹੀ ਦਿਨ ਰਾਤ ਲੋਕਾਂ ਦੀ ਸੇਵਾ ਕਰਕੇ ਟਿਕਟ ਪ੍ਰਾਪਤੀ ਵਿਚ ਲੱਗੇ ਹੋਏ ਹਨ । ਜੇਕਰ ਕਾਂਗਰਸ ਪਾਰਟੀ ਮਾਨਸਾ ਤੋਂ ਟਿਕਟ ਸਿੱਧੂ ਮੂਸੇ ਵਾਲਾ ਜਾਂ ਕਿਸੇ ਬਾਹਰੀ ਉਮੀਦਵਾਰ ਨੂੰ ਦਿੰਦੀ ਹੈ। ਤਾਂ ਬੇਸ਼ੱਕ ਸਾਰੇ ਹੀ ਇਹ ਟਿਕਟ ਦੇ ਚਾਹਵਾਨ ਹੋਣ ਪਾਰਟੀ ਨਾਲ ਚੱਲਣ ਦੀਆਂ ਗੱਲਾਂ ਕਰ ਰਹੇ ਹਨ। ਪਰ ਸਾਰਿਆਂ ਨੂੰ ਨਾਲ ਤੋਰਨਾ ਪਾਰਟੀ ਲਈ ਬਹੁਤ ਮੁਸ਼ਕਲ ਹੋਵੇਗਾ। ਮਾਨਸਾ ਦੇ ਰੈਸਟ ਹਾਊਸ ਵਿੱਚ ਬਹੁਤ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਅਹੁਦੇਦਾਰਾਂ ਦਾ ਇਕੱਠ ਹੋਇਆ ਜਿਨ੍ਹਾਂ ਸਾਰਿਆਂ ਦਾ ਇਹੀ ਕਹਿਣਾ ਸੀ ਕਿ ਪਾਰਟੀ ਜਿਸ ਨੂੰ ਵੀ

ਮਾਨਸਾ ਤੋਂ ਟਿਕਟ ਦੇ ਕੇ ਨਿਵਾਜਿਆ  ਜਾਵੇਗਾ ਉਸ ਦੇ ਨਾਲ ਅਸੀਂ ਚੱਲਾਂਗੇ ।ਪਰ ਅਜਿਹਾ ਹੋਣਾ ਸੰਭਵ ਨਹੀਂ ਹੈ ਕਿਉਂਕਿ ਮਾਨਸਾ ਵਿੱਚ ਕਾਂਗਰਸ ਬਹੁਤ ਸਾਰੇ ਧੜਿਆਂ ਵਿੱਚ ਵੰਡੀ ਹੋਈ ਹੈ। ਇਸ ਲਈ ਕਿਸੇ ਇਕ ਨਾਲ ਚੱਲਣਾ ਮੁਸ਼ਕਲ ਜਾਪ ਰਿਹਾ ਹੈ  ਮਾਨਸਾ ਤੋਂ ਵਿਧਾਨ ਸਭਾ ਚੋਣ ਲਈ ਟਿਕਟ ਦੇ ਦਾਅਵੇਦਾਰਾਂ ਵਿੱਚ ਕਿਤੇ ਨਾ ਕਿਤੇ ਸਿੱਧੂ ਮੂਸੇ ਵਾਲੇ ਦਾ ਡਰ ਸਤਾ ਰਿਹਾ ਹੈ। ਕਿਉਂਕਿ ਅੰਦਰਖਾਤੇ ਚੱਲ ਰਹੀਆਂ ਕਿਆਸ ਅਰਾਈਆਂ ਵਿੱਚ ਇਹੀ ਲੱਗ ਰਿਹਾ ਹੈ ਕਿ ਪਾਰਟੀ  ਪੰਜਾਬ ਦੀ ਸੱਤਾ ਉੱਪਰ ਕਾਬਜ਼ ਹੋਣ ਲਈ ਜਿਥੇ ਹਰ ਹੀਲਾ ਵਸੀਲਾ ਵਰਤ ਰਹੀ ਹੈ ।ਉੱਥੇ ਹੀ ਨਾਮਵਰ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਉਨ੍ਹਾਂ ਤੋਂ ਪਾਰਟੀ ਲਈ ਚੋਣ ਪ੍ਰਚਾਰ ਕਰਵਾਇਆ ਜਾਵੇਗਾ । ਬੇਸ਼ੱਕ ਕਾਂਗਰਸ ਹਾਈ ਕਮਾਂਡ ਦਾ ਇਹ ਮੰਨਣਾ ਹੈ ਕਿ ਹੁਣ ਤੋਂ ਹੀ ਸਾਰੇ ਵਰਕਰਾਂ ਅਤੇ ਧੜਿਆਂ ਨੂੰ ਇਕੱਠੇ ਇੱਕ ਮੰਚ ਤੇ ਇਕੱਠਾ ਕੀਤਾ ਜਾਵੇ ਤਾਂ ਜੋ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ  ਲਈ ਇਕਮੁੱਠ ਹੋ ਕੇ ਕੰਮ ਕਰ ਸਕਣ ।ਬੇਸ਼ੱਕ ਅਜੇ ਤੱਕ ਸਾਰੇ ਹੀ ਧੜਿਆਂ ਨੂੰ ਇਹ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਟਿਕਟ ਮਿਲ ਸਕਦੀ ਹੈ। ਪਰ ਅੰਦਰਖਾਤੇ ਸਭ ਨੂੰ ਇਹ ਡਰ ਵੀ ਜ਼ਰੂਰ ਹੈ  ਕਿ ਜੇਕਰ ਪਾਰਟੀ ਸਿੱਧੂ ਮੂਸੇ ਵਾਲਾ ਜਾਂ ਬਾਹਰੀ ਉਮੀਦਵਾਰ ਨੂੰ ਟਿਕਟ ਦਿੰਦੀ ਹੈ ਤਾਂ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ ।ਕਿਉਂਕਿ ਸਾਰੇ ਹੀ ਮਾਨਸਾ ਰੈਸਟ ਹਾਊਸ ਵਿੱਚ ਕਾਂਗਰਸੀ ਵਰਕਰਾਂ ਦਾ ਬਹੁਤ ਵੱਡਾ ਇਕੱਠ ਸੀ ਬੇਸ਼ੱਕ ਪਾਰਟੀ ਨੇ ਸਾਰਿਆਂ ਨੂੰ ਇੱਕ ਮੰਚ ਤੇ ਲਿਆ ਖੜ੍ਹਾ ਕੀਤਾ ਹੈ ।ਤੇ ਸਾਰਿਆਂ ਵਿੱਚ ਏਕਤਾ ਵੀ ਜਾਪ ਰਹੀ ਹੈ  ਪਰ ਟਿਕਟ ਪ੍ਰਾਪਤੀ ਲਈ ਸਾਰੇ ਹੀ ਦਾਅਵੇਦਾਰ ਆਪਣੇ ਤਰੀਕੇ ਨਾਲ ਹੰਭਲਾ ਮਾਰ ਰਹੇ ਹਨ ।ਕਿਉਂਕਿ ਹਰ ਇਕ ਨੂੰ ਇਹ ਲੱਗ ਰਿਹਾ ਹਾਂ ਕਿ ਇਸ ਵਾਰ ਵਿਧਾਨ ਸਭਾ  ਵਿਧਾਨ ਸਭਾ ਹਲਕਾ  ਮਾਨਸਾ ਤੋਂ ਉਨ੍ਹਾਂ ਨੂੰ ਟਿਕਟ ਮਿਲ ਸਕਦੀ ਹੈ ।ਕਾਂਗਰਸ ਪਾਰਟੀ ਦੇ ਕਾਫ਼ੀ ਅਹੁਦੇਦਾਰਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੇ ਨਾਲ ਹਾਂ ਪਾਰਟੀ ਮਾਨਸਾ ਤੋਂ  ਜਿਸ ਉਮੀਦਵਾਰ ਨੂੰ ਵੀ ਟਿਕਟ ਦੇਵੇਗੀ ਅਸੀਂ ਉਸਦੇ ਨਾਲ ਚੱਲਾਂਗੇ। ਅਤੇ ਪਾਰਟੀ ਦੇ ਨਾਲ ਖਡ਼੍ਹਦੇ ਹੋਏ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰਾਂਗੇ ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ  ਮਾਨਸਾ ਤੋਂ ਟਿਕਟ ਦੇ ਚਾਹਵਾਨ ਹਾਜਰ ਸਨ ।ਸਾਰੇ ਹੀ ਆਗੂ ਪੰਚ ਸਰਪੰਚ ਜ਼ਿਲਾ ਪ੍ਰੀਸ਼ਦ ਮੈਂਬਰ  ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ।  ਮਾਨਸਾ ਤੋਂ ਟਿਕਟ ਪ੍ਰਾਪਤੀ ਲਈ ਸਾਰੇ ਹੀ ਦਾਅਵੇਦਾਰ ਆਪਣੇ ਆਪਣੇ ਆਕਾਵਾਂ ਤੋ ਟਿਕਟ ਪ੍ਰਾਪਤੀ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਮਾਨਸਾ ਸੀਟ ਦਾ ਮਸਲਾ ਦਿਨੋਂ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਕਿਉਂਕਿ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਕਰਕੇ  ਪਾਰਟੀ  ਨੂੰ ਇਹ ਵੀ ਖਦਸ਼ਾ ਹੈ ਕਿਤੇ ਮਾਨਸਾ ਦੀ ਧੜੇਬੰਦੀ ਮਾਨਸਾ ਜ਼ਿਲ੍ਹੇ ਦੀਆਂ ਸੀਟਾਂ ਲਈ ਨੁਕਸਾਨਦੇਹ ਨਾ ਹੋ ਜਾਵੇ। ਇਸ ਲਈ ਪਾਰਟੀ ਵੀ ਫੂਕ ਫੂਕ ਕੇ ਕਦਮ ਰੱਖ ਰਹੀ ਹੈ ਅਤੇ ਲੱਗ ਇਹ ਰਿਹਾ ਹੈ  ਕਿ ਪਾਰਟੀ ਧੜੇਬੰਦੀ ਖ਼ਤਮ ਕਰਨ ਲਈ ਮਾਨਸਾ ਤੋਂ ਕਿਸੇ ਬਾਹਰੀ ਉਮੀਦਵਾਰ ਨੂੰ ਵੀ ਉਤਾਰ ਸਕਦੀ ਹੈ ।ਜਿਸ ਦਾ ਪਾਰਟੀ ਨੂੰ ਨਫ਼ਾ ਨੁਕਸਾਨ ਤਾਂ ਬਾਅਦ ਵਿੱਚ ਪਤਾ ਚੱਲੇਗਾ ਪਰ ਮਾਨਸਾ ਤੋਂ  ਲੰਬੇ ਸਮੇਂ ਤੋਂ ਖਰਚ ਕਰ ਰਹੇ ਅਤੇ ਲੋਕਾਂ ਵਿੱਚ ਵਿਚਰ ਰਹੇ ਟਿਕਟ ਦੇ ਦਾਅਵੇਦਾਰਾਂ ਨੂੰ ਨਿਰਾਸ਼ਾ ਜ਼ਰੂਰ ਹੋਵੇਗੀ ।ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਾਨਸਾ ਤੇ ਟੈਕਸ ਦੀ ਝੋਲੀ ਵਿੱਚ ਪੈਂਦੀ ਹੈ। ਇਸ ਮੌਕੇ  ਨਾਜਰ ਸਿੰਘ ਮਾਨਸ਼ਾਹੀਆ ,ਗੁਰਪ੍ਰੀਤ ਕੌਰ ਗਾਗੋਵਾਲ, ਚੁਸਪਿੰਦਰ ਵੀਰ ਸਿੰਘ ਭੁਪਾਲ, ਗੁਰਪ੍ਰੀਤ ਸਿੰਘ ਵਿੱਕੀ, ਬਲਵੰਤ ਧਲੇਵਾ, ਚੇਅਰਮੈਨ ਮਾਰਕੀਟ ਕਮੇਟੀ ਸੁਰੇਸ਼ ਨੰਦਗਡ਼੍ਹੀਆ,   ਇਕਬਾਲ ਸਿੰਘ ਫਫੜੇ ਚੇਅਰਮੈਨ ਭੀਖੀ ਸੁਖਦਰਸ਼ਨ ਸਿੰਘ ਖਾਰਾ , ਮਾਨਸਾ ਦੇ ਸਮੂਹ ਐਮ ਸੀ  ਪਿੰਡਾਂ ਦੇ ਪੰਚ ਸਰਪੰਚ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਈਕਲ ਗਾਗੋਵਾਲ,ਪੰਚ ਸਰਪੰਚ ਅਹੁਦੇਦਾਰ ਅਤੇ ਕਾਂਗਰਸ ਦੇ ਨਾਮਵਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

NO COMMENTS