*ਮਾਨਸਾ ਮੰਡੀ ਚੋਂ ਖਰੀਦ ਨਾਜਰ ਸਿੰਘ ਮਾਨਸ਼ਾਹੀਆ ਅਤੇ ਭੀਖੀ ਵਿੱਚ ਮਾਈਕਲ ਗਾਗੋਵਾਲ ਨੇ ਖਰੀਦ ਕੇਦਰਾ ਦਾ ਦੋਰਾ ਕੀਤਾ*

0
65

ਮਾਨਸਾ 12ਅਪਰੈਲ  (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਦੀ ਅਨਾਜ ਮੰਡੀ ਚੋਂ ਅੱਜ ਆੜ੍ਹਤੀਆਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਖ਼ਰੀਦ ਸ਼ੁਰੂ ਹੋ ਚੁੱਕੀ ਹੈ! ਅਤੇ ਮਾਨਸਾ ਅਨਾਜ ਮੰਡੀ ਚੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਖਰੀਦ ਸ਼ੁਰੂ ਕਰਵਾਈ ਗਈ ਉਧਰ ਕਿਸਾਨਾਂ ਨੇ ਵੀ ਕਿਹਾ ਕਿ ਸਰਕਾਰ ਵੱਲੋਂ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ !ਪਰ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਹੈ ਤੇ ਦੂਸਰਾ ਮੌਸਮ ਵੀ ਖ਼ਰਾਬ ਹੈ ਤੇ ਜਲਦ ਹੀ ਬਾਰਦਾਨਾ ਮੰਗਵਾ ਕੇ ਕਣਕ ਦੀ ਭਰਾਈ ਕੀਤੀ ਜਾਵੇ ਤਾਂ ਕਿ ਕਣਕ ਦੀ ਫਸਲ ਮੰਡੀ ਵਿੱਚ ਨਾ ਰੁਲੇ!

ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਮੰਡੀ ਵਿੱਚ ਆਉਣ ਵਾਲੀ ਫ਼ਸਲ ਤੁਰੰਤ ਖਰੀਦੀ ਜਾਵੇਗੀ !ਅਤੇ ਉਨ੍ਹਾਂ ਇਹ ਵੀ ਕਹਿ ਕੇ ਆਡ਼੍ਹਤੀਆਂ ਦੀ ਸਿੱਧੀ ਅਦਾਇਗੀ ਦੇ ਕਾਰਨ ਦੋ ਦਿਨਾਂ ਦੀ ਹੜਤਾਲ ਸੀ ਜਿਸ ਕਾਰਨ ਖਰੀਦ ਸ਼ੁਰੂ ਨਹੀਂ ਹੋਈ ਸੀ !ਮਾਨਸਾ ਦੀ ਅਨਾਜ ਮੰਡੀ ਚੋਂ ਖਰੀਦ ਸ਼ੁਰੂ ਹੋ ਚੁੱਕੀ ਉਨ੍ਹਾਂ ਇਹ ਵੀ ਕਿਹਾ ਕਿ ਮਾਨਸਾ ਮੰਡੀ ਚੋਂ ਆਉਣ ਵਾਲੇ ਵਪਾਰੀ ਕਿਸਾਨ ਮਜ਼ਦੂਰ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ!
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਸਿੱਧੀ ਅਦਾਇਗੀ ਨੂੰ ਲੈ ਕੇ ਵਪਾਰੀਆਂ ਦੀ ਦੋ ਦਿਨਾਂ ਤੋਂ ਹੜਤਾਲ ਚੱਲ ਰਹੀ ਸੀ! ਪਰ ਅੱਜ ਹੜਤਾਲ ਖ਼ਤਮ ਹੋ ਚੁੱਕੀ ਹੈ। ਅਤੇ ਮੰਡੀ ਵਿੱਚ ਖਰੀਦ ਵੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਕਣਕ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਕਿਸਾਨਾਂ ਨੇ ਕਿਹਾ ਕਿ ਉਹ ਦੋ ਦਿਨ ਤੋਂ ਮੰਡੀ ਚੋਂ ਕਣਕ ਲਈ ਕਹੇ ਹੋਏ ਨੇ ਪਰ ਹੜਤਾਲ ਕਾਰਨ ਕਣਕ ਦੀ ਖਰੀਦ ਸ਼ੁਰੂ ਨਹੀਂ ਸੀ ਅਤੇ ਅੱਜ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਮੰਡੀਆਂ ਵਿੱਚ ਬਾਰਦਾਨਾ ਲਿਆ ਕੇ ਕਣਕ ਦੀਆਂ ਦੀ ਭਰਾਈ ਕੀਤੀ ਜਾਵੇ ਤਾਂ ਕਿ ਜਲਦ ਹੀ ਮੰਡੀਆਂ ਚੋਂ ਕਣਕ ਦੀ ਫਸਲ ਚੁੱਕੀ ਜਾਵੇ।
ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ ਨੇ ਦੱਸਿਆ ਕਿ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਹਨ ।ਅਤੇ ਅੱਜ ਮੰਡੀ ਦੇ ਵਿੱਚ ਖਰੀਦ ਸ਼ੁਰੂ ਹੋ ਚੁੱਕੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ 150 ਦੇ ਕਰੀਬ ਮੰਡੀਆਂ ਬਣਾਈਆਂ ਗਈਆਂ ਹਨ!ਜਿਨ੍ਹਾਂ ਦੇ ਵਿਚ ਸ਼ੈੱਲਰਾਂ ਨੂੰ ਯਾਰਡ ਵੀ ਘੋਸ਼ਿਤ ਕੀਤਾ ਗਿਆ ਹੈ! ਉਨ੍ਹਾਂ ਕਿਹਾ ਕਿ ਮੰਡੀ ਵਿਚ ਆਉਣ ਵਾਲੀ ਕਿਸੇ ਵੀ ਕਿਸਾਨ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ!


ਭੀਖੀ ਦੀ ਖ਼ਰੀਦ ਕੇਂਦਰ ਵਿੱਚ ਮਾਨਸਾ ਤੋਂ ਕਾਂਗਰਸ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਈਕਲ ਗਾਗੋਵਾਲ ਨੇ ਖਰੀਦ ਕੇਦਰਾ ਦਾ ਦੋਰਾ ਕੀਤਾ। ਤੇ ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਦਾ ਸਾਹਮਣਾ ਨਹੀਂ ਕਰਨਾ। ਪਵੇਗਾ ਅਤੇ ਉਨ੍ਹਾਂ ਦੀ ਸਾਰੀ ਖਰੀਦੀ ਜਾਵੇ ਇਸ ਲਈ ਕਿਸੇ ਤਰ੍ਹਾਂ ਦਾ ਭਰਮ ਭੁਲੇਖਾ ਕਿਸਾਨਾਂ ਨੂੰ ਨਹੀਂ ਰੱਖਣਾ ਚਾਹੀਦਾ ਉਨ੍ਹਾਂ ਨੂੰ ਮੰਡੀਆਂ ਵਿੱਚ ਬਣਦੀ ਹਰ ਸਹੁੂਲਤ ਦਵਾਈ ਜਾਵੇਗੀ।

NO COMMENTS