ਮਾਨਸਾ 12,ਫਰਵਰੀ (ਸਾਰਾ ਯਹਾ /ਬੀਰਬਲ ਧਾਲੀਵਾਲ) : ਅੱਜ ਮਾਨਸਾ ਮੈਡੀਸਿਟੀ ਸੁਪਰਸਪੇਸ਼ਲਿਟੀ ਹਸਪਤਾਲ ਨੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਦਿਲ ਦੇ ਰੋਗਾਂ ਦਾ ਵਿਸ਼ਾਲ ਮੁਫ਼ਤ ਕੈਮ੍ਪ ਸ਼ਾਂਤੀ ਭਵਨ ਮਾਨਸਾ ਵਿਖੇ ਲਾਯਾ ਇਸ ਵਿਚ 50 ਤੋਂ ਵੱਧ ਮਰੀਜ਼ ਨੇ ਲਾਹਾ ਲਿਆ ਇਸ ਕੈਮ੍ਪ ਵਿਚ ਮੁਫ਼ਤ ਡਾਕਟਰੀ ਸਲਾਹ ਸ਼ੁਗਰ ਅਤੇ ਬੀ . ਪੀ ਚੈੱਕ ਤੋਂ ਅਲਾਵਾ ਮੁਫ਼ਤ ਦਵਾਯੀਆਂ ਵੀ ਦਿਤੀਆਂ ਗਈ.
ਡੀ ਐਮ ਕਾਰਡੀਓਲੋਜਿਸਟ ਡਾ. ਵਿਵੇਕ ਜਿੰਦਲ ਦੇ ਨਾਲ ਸਟਾਫ ਨੇ ਕੈਮ੍ਪ ਦੌਰਾਨ ਆਪਣੀ ਸੇਵਾਵਾਂ ਦਿਤੀਆਂ
ਕੈਮ੍ਪ ਸ਼ੁਰੂ ਕਰਨ ਤੋਂ ਪਹਿਲਾ ਡਾਕਟਰ ਸਾਹਿਬ ਨੇ ਦਿਲ ਨੂੰ ਤੰਦੁਰਸਤ ਰੱਖਣ ਬਾਰੇ ਹਿਦਾਇਤਾਂ ਅਤੇ ਹਾਰਟ ਅਟੈਕ ਆਣ ਦੀ ਨਿਸ਼ਾਨੀਆਂ ਬਾਰੇ ਵੀ ਆਏ ਹੋਏ ਸਮਸਤ ਮਰੀਜਾ ਨੂੰ ਜਾਗਰੂਕ ਕਰਵਾਇਆ .