*—ਮਾਨਸਾ ਬਿਨ੍ਹਾ ਮੰਨਜੂਰੀ ਅਣ—ਅਧਿਕਾਰਤ ਤੌਰ ਤੇ ਮਾਇਨਿੰਗ ਕਰਦੇ 5 ਮੁਲਜਿਮ ਮਾਈਨਿੰਗ ਦੇ ਸਮਾਨ ਸਮੇਤ ਕਾਬੂ*

0
255

ਮਾਨਸਾ, 30—03—2022 (ਸਾਰਾ ਯਹਾਂ/ ਮੁੱਖ ਸੰਪਾਦਕ ).ਮਾਨਸਾ ਪੁਲਿਸ ਵੱਲੋਂ ਬਿਨ੍ਹਾ ਮੰਨਜੂਰੀ ਅਣ—ਅਧਿਕਾਰਤ ਤੌਰ ਤੇ ਮਾਇਨਿੰਗ ਕਰਦੇ 5 ਮੁਲਜਿਮਾਂ ਚਰਨਜੀਤ ਸਿੰਘ
ਪੁੱਤਰ ਹਰਬੰਸ ਸਿੰਘ, ਠੇਕੇਦਾਰ ਮਨਜੀਤ ਸਿੰਘ ਪੁੱਤਰ ਛਿੰਦਰ ਸਿੰਘ, ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ, ਗੁਰਦੀਪ ਸਿੰਘ ਪੁੱਤਰ
ਛਿੰਦਰ ਸਿੰਘ ਵਾਸੀਅਨ ਮੌਜੋ ਖੁਰਦ ਅਤੇ ਜਸਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਲੀਸੇ਼ਰ ਕਲਾਂ ਨੂੰ ਮੌਕਾ ਪਰ ਗ੍ਰਿਫਤਾਰ
ਕੀਤਾ ਗਿਆ ਹੈ। ਜਿਹਨਾਂ ਪਾਸੋਂ ਮਾਈਨਿੰਗ ਦਾ ਸਮਾਨ 3 ਟਰੈਕਟਰ, 2 ਟਰਾਲੀਆ, 1 ਜੇ.ਸੀ.ਬੀ. ਅਤੇ 1 ਕੁਰਾਹੇ ਦੀ
ਬਰਾਮਦਗੀ ਕੀਤੀ ਗਈ ਹੈ।

ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ
ਗਿਆ ਕਿ ਥਾਣਾ ਭੀਖੀ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਪਿੰਡ ਮੌਜੋ ਖੁਰਦ ਮੌਜੂਦ
ਸੀ ਤਾਂ ਇਤਲਾਹ ਮਿਲੀ ਕਿ ਕੁਝ ਵਿਆਕਤੀ ਮਾਈਨਿੰਗ ਵਿਭਾਗ ਦੀ ਮੰਨਜੂਰੀ ਤੋਂ ਬਿਨਾ ਜੇ.ਸੀ.ਬੀ., ਟਰੈਕਟਰ—ਟਰਾਲੀਆਂ ਅਤੇ
ਕੁਰਾਹੇ ਨਾਲ ਚਰਨਜੀਤ ਸਿੰਘ ਦੇ ਖੇਤ ਵਿੱਚ ਨਜਾਇਜ ਮਾਈਨਿੰਗ ਦਾ ਖੱਡਾ ਲਗਾ ਕੇ ਨਜਾਇਜ ਮਾਈਨਿੰਗ ਕਰ ਰਹੇ ਹਨ, ਜੇਕਰ
ਰੇਡ ਕੀਤਾ ਜਾਵੇ ਤਾਂ ਮੁਲਜਿਮ ਮਾਈਨਿੰਗ ਦੇ ਸਮਾਨ ਸਮੇਤ ਕਾਬੂ ਆ ਸਕਦ ੇ ਹਨ। ਜਿਸਤੇ ਮੁਕੱਦਮਾ ਨੰਬਰ 58 ਮਿਤੀ
29—03—2022 ਅ/ਧ 21 ਮਾਈਨਜ ਐਂਡ ਮਿਨਰਲਜ (ਡਿਵੈਲਪਮੈਂਟ ਐਂਡ ਰੈਗੁਲੇਸ਼ਨ) ਐਕਟ—1957 ਥਾਣਾ ਭੀਖੀ ਦਰਜ਼
ਰਜਿਸਟਰ ਕੀਤਾ ਗਿਆ।

ਮੁੱਖ ਅਫਸਰ ਥਾਣਾ ਭੀਖੀ ਅਤੇ ਸ:ਥ: ਬਲਜਿ ੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ
ਹੋਏ ਮੌਕਾ ਪਰ ਰੇਡ ਕਰਕੇ 5 ਮੁਲਜਿਮਾਂ ਚਰਨਜੀਤ ਸਿੰਘ ਪੁੱਤਰ ਹਰਬੰਸ ਸਿੰਘ, ਠੇਕੇਦਾਰ ਮਨਜੀਤ ਸਿੰਘ ਪੁੱਤਰ ਛਿੰਦਰ ਸਿੰਘ,
ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ, ਗੁਰਦੀਪ ਸਿੰਘ ਪੁੱਤਰ ਛਿੰਦਰ ਸਿੰਘ ਵਾਸੀਅਨ ਮੌਜੋ ਖੁਰਦ ਅਤੇ ਜਸਪ੍ਰੀਤ ਸਿੰਘ ਪੁੱਤਰ
ਅਮਰੀਕ ਸਿੰਘ ਵਾਸੀ ਅਲੀਸੇ਼ਰ ਕਲਾਂ ਨੂੰ ਕਾਬੂ ਕਰਕੇ ਮੌਕਾ ਤੋਂ 3 ਟਰੈਕਟਰ (2 ਸਵਰਾਜ ਅਤੇ 1 ਅਰਜਨ), 2 ਟਰਾਲੀਆ, 1
ਜੇ.ਸੀ.ਬੀ. ਅਤੇ 1 ਕੁਰਾਹੇ ਦੀ ਬਰਾਮਦਗੀ ਕੀਤੀ ਗਈ ਹੈ।

ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਬਿਨ੍ਹਾ ਮੰਨਜੂਰੀ ਤੋਂ ਅਣ—ਅਧਿਕਾਰਤ
ਮਾਈਨਿੰਗ ਕਰਨ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ ਅਤੇ ਮਾਨਸਾ ਪੁਲਿਸ ਵੱਲੋਂ ਜਿ਼ਲ੍ਹਾ ਅੰਦਰ ਮਾਈਨਿੰਗ ਐਕਟ ਦੇ ਨਿਯਮਾਂ ਦੀ
ਇੰਨ—ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।

NO COMMENTS