*ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਵਿੱਕੀ ਨੂੰ ਮਾਨਸਾ ਜਿਲ੍ਹੇ ਦਾ ਕਾਰਜਕਾਰੀ ਪ੍ਰਧਾਨ ਲਾਉਣ ਤੇ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਹੈ*

0
24

ਮਾਨਸਾ 14 ਦਸੰਬਰ(ਸਾਰਾ ਯਹਾਂ/ਜੋਨੀ ਜਿੰਦਲ )ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਵਿੱਕੀ ਨੂੰ ਆਲ
ਇੰਡੀਆ ਕਾਂਗਰਸ ਕਮੇਟੀ ਵੱਲੋਂ ਮਾਨਸਾ ਜਿਲ੍ਹੇ ਦਾ ਕਾਰਜਕਾਰੀ ਪ੍ਰਧਾਨ ਲਾਉਣ *ਤੇ ਮਾਨਸਾ ਬਾਰ ਐਸੋਸੀਏਸ਼ਨ
ਦੇ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਖੁਸ਼ੀ ਦਾ ਪ੍ਰਗਟਾਵਾ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਲੱਡੂ
ਵੰਡ ਕੇ ਕੀਤਾ ਗਿਆ। ਕਾਂਗਰਸ ਲੀਗਲ ਸੈਲ ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਹਿਣੀਵਾਲ ਅਤੇ ਜਨਰਲ
ਸਕੱਤਰ ਸੁਖਚੈਨ ਸਿੰਘ ਦੂਲੋਵਾਲ ਵੱਲੋਂ ਮਾਨਯੋਗ ਸ਼੍ਰੀਮਤੀ ਸੋਨੀਆਂ ਗਾਂਧੀ, ਸ਼੍ਰੀ ਰਾਹੁਲ ਗਾਂਧੀ, ਸ੍ਰH ਨਵਜੋਤ
ਸਿੰਘ ਸਿੱਧੂ, ਮੁੱਖ ਮੰਤਰੀ ਪੰਜਾਬ ਸ੍ਰH ਚਰਨਜੀਤ ਸਿੰਘ ਚੰਨੀ, ਪੰਜਾਬ ਇੰਚਾਰਜ ਸ਼੍ਰੀ ਹਰੀਸ਼ ਚੌਧਰੀ ਅਤੇ
ਅਮਰਿੰਦਰ ਸਿੰਘ ਰਾਜਾ ਵੜਿੰਗ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ਗਿਆ ਜਿੰਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ
ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੂੰ ਮਾਨਸਾ ਜਿਲ੍ਹੇ ਦੀ ਅਹਿਮ
ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਸਮੇਂ ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਰਾਜਨੀਤੀ ਵਿੱਚ ਵਕੀਲ ਭਾਈਚਾਰਾ ਅਗਾਂਹ
ਵਧਕੇ ਭਾਗ ਲੈਂਦਾ ਰਿਹਾ ਹੈ ਕਿਉਂਕਿ ਇੱਕ ਐਡਵੋਕੇਟ ਰਾਜਨੀਤੀ ਵਿੱਚ ਆ ਕੇ ਆਮ ਲੋਕਾਂ ਦੇ ਮਸਲੇ ਦੂਸਰੇ
ਲੋਕਾਂ ਨਾਲੋਂ ਵਧੇਰੇ ਚੰਗੇ ਢੰਗ ਨਾਲ ਉਠਾ ਸਕਦਾ ਹੈ ਅਤੇ ਹੱਲ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ
ਸਿੰਘ ਵਿੱਕੀ ਮਾਨਸਾ ਜਿਲ੍ਹੇ ਦੇ ਕਾਂਗਰਸੀ ਵਰਕਰਾਂ ਵਿੱਚ ਕਾਫੀ ਹਰਮਨਪਿਆਰਾ ਹੈ ਅਤੇ ਪਿਛਲੇ 1 ਦਹਾਕੇ ਤੋਂ
ਵੀ ਵੱਧ ਸਮੇਂ ਤੋਂ ਆਮ ਕਾਂਗਰਸੀ ਵਰਕਰਾਂ ਦੇ ਸੁਖ ਦੁਖ ਵਿੱਚ ਅਤੇ ਮਾਨਸਾ ਵਾਸੀਆਂ ਦੇ ਨਾਲ ਦੁਖ ਸੁਖ ਵਿੱਚ
ਖੜ੍ਹਾ ਹੈ ਅਤੇ ਆਮ ਲੋਕਾਂ ਦੇ ਮਸਲਿਆਂ ਨੂੰ ਬੜੀ ਇਮਾਨਦਾਰੀ ਨਾਲ ਹੱਲ ਕਰਵਾਉਂਦਾ ਰਿਹਾ ਹੈ। ਉਨ੍ਹਾਂ ਕਿਹਾ
ਕਿ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਲਈ ਵਧੀਆ ਗੱਲ ਹੋਵੇਗੀ ਜੇਕਰ ਕਾਂਗਰਸ ਪਾਰਟੀ
ਮਾਨਸਾ ਵਿਧਾਨ ਸਭਾ ਸੀਟ ਜਾਂ ਤਾਂ ਗੁਰਪ੍ਰੀਤ ਸਿੰਘ ਵਿੱਕੀ ਜਾਂ ਕਿਸੇ ਹੋਰ ਐਡਵੋਕੇਟ ਭਾਈਚਾਰੇ ਨਾਲ ਸਬੰਧਤ
ਵਿਅਕਤੀ ਨੂੰ ਦੇਵੇ ਕਿਉਂਕਿ ਰਾਜਨੀਤੀ ਵਿੱਚ ਜੇਕਰ ਤਬਦੀਲੀ ਲਿਆਉਣੀ ਹੈ ਤਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਹੀ
ਰਾਜਨੀਤੀ ਵਿੱਚ ਲੈ ਕੇ ਆਉਣਾ ਚਾਹੀਦਾ ਹੈ। ਇਸ ਸਮੇਂ ਮਾਨਸਾ ਬਾਰ ਐਸੋਸੀਏਸ਼ਨ ਦੇ ਸੈਕਟਰੀ ਹਰਪ੍ਰੀਤ
ਸਿੰਘ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਐਡਵੋਕੇਟ ਰਣਜੀਤ ਸਿੰਘ, ਐਡਵੋਕੇਟ ਪ੍ਰਿਥੀਪਾਲ ਸਿੰਘ ਸਿੱਧੂ,
ਐਡਵੋਕੇਟ ਮੁਕੇਸ਼ ਗੋਇਲ, ਐਡਵੋਕੇਟ ਗੁਰਜੀਤ ਸਿੰਘ ਝੰਡੂਕੇ, ਐਡਵੋਕੇਟ ਮੱਖਣ ਜਿੰਦਲ, ਐਡਵੋਕੇਟ
ਗਗਨਦੀਪ ਸਿੰਘ ਸਿੱਧੂ, ਐਡਵੋਕੇਟ ਜਸਪਾਲ ਕੜਵਲ, ਐਡਵੋਕੇਟ ਗੋਰਾ ਥਿੰਦ, ਐਡਵੋਕੇਟ ਗੁਰਪ੍ਰੀਤ ਸਿੰਘ
ਭਾਈਦੇਸਾ, ਐਡਵੋਕੇਟ ਸਤੀਸ਼ ਕਿੱਟੀ, ਐਡਵੋਕੇਟ ਪ੍ਰਮੋਦ ਜਿੰਦਲ, ਐਡਵੋਕੇਟ ਲਲਿਤ ਅਰੋੜਾ ਆਦਿ ਹਾਜ਼ਰ
ਸਨ।

NO COMMENTS