*ਮਾਨਸਾ ਬਚਾਓ ਸੰਘਰਸ਼ ਕਮੇਟੀ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਣਅਧਿਕਾਰਤ ਕਲੌਨੀਆਂ ਸੰਬੰਧੀ ਦਰਜ ਮਾਮਲਿਆਂ ਵਿੱਚ ਪੁਨਰ ਵਿਚਾਰ ਦਾ ਭਰੋਸਾ ਦਿੱਤਾ ਗਿਆ*

0
206

ਮਾਨਸਾ (ਸਾਰਾ ਯਹਾਂ/  ਬੀਰਬਲ ਧਾਲੀਵਾਲ) : ਅਣਅਧਿਕਾਰਤ ਕਲੌਨੀ ਦੇ ਅਧਾਰ ਤੇ ਜੱਦੀ ਕਿਸਾਨਾਂ ਤੇ ਦਰਜ ਪਰਚੇ ਖਾਰਜ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਮਾਨਸਾ ਅਤੇ ਐਸ.ਐਸ.ਪੀ. ਮਾਨਸਾ ਨੂੰ ਮਾਨਸਾ ਬਚਾਓ ਸੰਘਰਸ਼ ਕਮੇਟੀ ਦਾ ਵਫਦ ਮਿਲਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਨੂੰ ਇਹ ਵਫਦ ਵਲੋਂ ਦੱਸਿਆ ਗਿਆ ਹੈ ਕਿ ਪਰਚੇ ਗਲਤ ਦਰਜ ਹੋਏ ਹਨ। ਇਹ ਆਮ ਜੱਦੀ ਕਿਸਾਨਾ ਤੇ ਇਹ ਪਰਚੇ ਦਰਜ ਹੋਏ ਹਨ। ਇਹ ਕਲੌਨੀਆਂ ਵਿੱਚ ਸੀਵਰੇਜ, ਬਿਜਲੀ ਸਪਲਾਈ, ਸੜਕਾਂ ਅਤੇ ਨਕਸ਼ੇ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋਂ ਪਾਸ ਹੋਏ ਹਨ। ਇਹ ਵੀ ਦੱਸਿਆ ਗਿਆ ਕਿ ਜੇਕਰ ਇਸ ਤਰ੍ਹਾਂ ਇਹਨਾਂ ਕਲੌਨੀਆਂ ਦੇ ਅਣ ਅਧਿਕਾਰਤ ਐਲਾਨਿਆਂ ਗਿਆ ਜੇਕਰ ਇਸ ਤਰ੍ਹਾਂ ਕੀਤਾ ਗਿਆ ਤਾਂ ਮਾਨਸਾ ਦੇ 70% ਵਸੋਂ ਹਿੱਸਾ ਅਣ ਅਧਿਕਾਰਤ ਹੋ ਜਾਵੇਗਾ। ਇਸ ਤੋਂ ਇਲਾਵਾ ਵਫਦ ਵੱਲੋਂ ਦੱਸਿਆ ਗਿਆ ਕਿ ਪ੍ਰਸ਼ਾਸਨ ਇਹਨਾਂ ਕਲੌਨੀਆਂ ਦੇ ਸੀਵਰੇਜ, ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਨਾ ਕੱਟੇ ਜਿਸ ਤੇ ਡਿਪਟੀ ਕਮਿਸ਼ਨਰ ਮਾਨਸਾ ਨੇ ਇਹਨਾਂ ਕਲੌਨੀਆਂ ਦੇ ਮਾਮਲੇ ਵਿੱਚ ਸਾਰੀ ਫਾਈਲ ਨੂੰ ਆਪਣੇ ਕੋਲ ਕੁਝ ਦਿਨਾਂ ਵਿੱਚ ਆਪਣੇ ਕੋਲ ਮੰਗਵਾ ਕੇ ਤੱਥਾਂ ਦੇ ਅਧਾਰ ਤੇ ਪੁਨਰ ਵਿਚਾਰ ਕਰਨ ਦਾ ਭਰੋਸਾ ਮਾਨਸਾ ਬਚਾਓ ਸੰਘਰਸ਼ ਕਮੇਟੀ ਨੂੰ ਦਿੱਤਾ। ਇਹ ਵੀ ਭਰੋਸਾ ਦਿੱਤਾ ਕਿ ਫਾਈਲ ਆਉਂਣ ਤੇ ਮਾਨਸਾ ਬਚਾਓ ਸੰਘਰਸ਼ ਕਮੇਟੀ ਨੂੰ ਦੁਬਾਰਾ ਬੁਲਾਇਆ ਜਾਵੇਗਾ ਅਤੇ ਸਾਰੇ ਪਹਿਲੂਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਅੱਜ ਹੀ ਮਾਨਸਾ ਬਚਾਓ ਸੰਘਰਸ਼ ਕਮੇਟੀ ਦਾ ਵਫਦ ਐਸ.ਐਸ.ਪੀ. ਨਾਨਕ ਸਿੰਘ ਨੂੰ ਮਿਲਿਆ, ਐਸ.ਐਸ.ਪੀ. ਸਾਹਿਬ ਵੱਲੋਂ ਵੀ ਮਾਨਸਾ ਬਚਾਓ ਸੰਘਰਸ਼ ਕਮੇਟੀ ਨੂੰ ਭਰੋਸਾ ਦਿੱਤਾ ਕਿ ਹਰ ਤੱਥ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਆਮ ਸ਼ਹਿਰੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਂਣ ਦਿੱਤੀ ਜਾਵੇਗੀ ਅਤੇ ਇਨਸਾਫ ਦਿੱਤਾ ਜਾਵੇਗਾ। ਮਾਨਸਾ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਕਾ. ਕ੍ਰਿਸ਼ਨ ਚੌਹਾਨ, ਗੁਰਜੰਟ ਸਿੰਘ ਪੰਜਾਬ ਕਿਸਾਨ ਯੂਨੀਅਨ, ਡਾ. ਧੰਨਾ ਮੱਲ ਗੋਇਲ ਅਤੇ ਨਿਰਮਲ ਸਿੰਘ ਝੰਡੂਕੇ ਆਗੂ ਭਾਰਤੀ ਕਿਸਾਨ ਯੂਨੀਅਨ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਜੇਕਰ ਕੋਈ ਗਲਤ ਰਿਪੋਰਟ ਬਿਨਾਂ ਤੱਥਾਂ ਦੇ ਅਧਾਰ ਤੇ ਬਣਾਈ ਗਈ ਅਤੇ ਕਿਸੇ ਕਾਲੌਨੀ ਨੂੰ ਅਣਅਧਿਕਾਰਤ ਘੋਸ਼ਿਤ ਕੀਤਾ ਗਿਆ ਜਾਂ ਕਿਸੇ ਕਲੌਨੀ ਦੇ ਸੀਵਰੇਜ, ਬਿਜਲੀ ਪਾਣੀ, ਸੀਵਰੇਜ ਕੁਨੈਕਸ਼ਨ ਕੱਟਣ ਦੀ ਕੋਸ਼ਿਸ ਕੀਤੀ ਗਈ ਤਾਂ ਮਾਨਸਾ ਬਚਾਓ ਸੰਘਰਸ਼ ਕਮੇਟੀ ਵੱਲੋਂ ਵੱਡਾ ਸੰਘਰਸ਼ ਅਰੰਭਿਆ ਜਾਵੇਗਾ। ਇਸ ਸਮੇਂ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ, ਕਲੋਨਾਈਜਰ ਅਤੇ ਪ੍ਰੋਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ, ਲਲਿਤ ਸ਼ਰਮਾ, ਸੁਰਿੰਦਰ ਪੱਪੀ, ਮੇਜਰ ਸਿੰਘ ਦੂਲੋਵਾਲ, ਭੀਸਮ ਸ਼ਰਮਾ, ਸੱਜੇ ਜੈਨ, ਪ੍ਰੇਮ ਕੁਮਾਰ, ਰਵੀ ਕੁਮਾਰ, ਮੁਕੇਸ਼ ਕੁਮਾਰ, ਸੀਤਲ ਕੁਮਾਰ, ਸਿਵਚਰਨ ਸੂਚਨ, ਸੁਖਚਰਨ ਦਾਨੇਵਾਲੀਆਂ, ਐਡਵੋਕੇਟ ਕੁਲਵਿੰਦਰ ਉੱਡਤ, ਕੁਲਦੀਪ ਸਿੰਘ, ਪਾਲੀ ਜੈਨ ਆਦਿ ਹਾਜ਼ਰ ਸਨ।

NO COMMENTS