*ਮਾਨਸਾ ਫੇਰੀ ਦੌਰਾਨ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਕਾਂਗਰਸੀ ਵਰਕਰਾਂ ਵੱਲੋਂ ਵਿਰੋਧ*

0
195

ਮਾਨਸਾ 10,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਫੇਰੀ ਦੌਰਾਨ ਗਾਇਕ ਤੋਂ ਨਵੇਂ ਬਣੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਿੱਧੂ ਮੂਸੇਵਾਲਾ ਜਦੋਂ ਹੀ ਮਾਇਕ ‘ਤੇ ਬੋਲਣ ਲੱਗਾ ਤਾਂ ਕਾਂਗਰਸੀ ਵਰਕਰਾਂ ਨੇ ਚੁਸ਼ਪਿੰਦਰ ਚਾਹਲ ਯੂਥ ਆਗੂ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸਿੱਧੂ ਮੂਸੇਵਾਲੇ ਨੂੰ ਬੋਲਣ ਨਹੀਂ ਦਿੱਤਾ ਤੇ ਹੱਥ ਹਿਲਾ ਇਸ਼ਾਰੇ ਨਾਲ ਨਾ ਬੋਲਣ ਦੇ ਇਸ਼ਾਰੇ ਕਰਦੇ ਰਹੇ ਮੂਸੇਵਾਲਾ ਨੇ ਆਪਣੀ ਬੇਇੱਜ਼ਤੀ ਦੇਖ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਉਹ ਵੱਡੇ ਹਨ ਤੇ ਮੈਂ ਬਹੁਤ ਛੋਟਾ  ਹਾਂ। ਤੁਸੀਂ ਜੋ ਹੁਕਮ ਕਰੋ ਗਏ ਮੈਨੂੰ ਮਨਜ਼ੂਰ ਹੋਵੇਗਾ। ਇਸ ਤੋਂ ਬਾਅਦ ਅਮਰਿੰਦਰ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਉਤਰ ਮਾਇਕ ਤੋਂ ਗੁੱਸਾ ਜ਼ਾਹਿਰ ਕਰਦੇ ਬੋਲੇ ਕੀ ਕਾਂਗਰਸ ਕਿਸੇ ਵਿਸ਼ੇਸ਼ ਵਿਅਕਤੀ ਦੀ ਪਾਰਟੀ ਨਹੀਂ ਹੈ।

NO COMMENTS