ਮਾਨਸਾ ਪੰਜਾਬ ਪੱਲੇਦਾਰ ਮਜ਼ਦੂਰ ਨੇ ਪੰਜਾਬ ਸਰਕਾਰ ਦਾ ਪੁੱਤਲਾ ਫੁੂਕਿਆ

0
41

ਮਾਨਸਾ 29 ਜੁੂਨ  (ਸਾਰਾ ਯਹਾ/ਬੀਰਬਲ ਧਾਲੀਵਾਲ) ਮਾਨਸਾ ਪੰਜਾਬ ਪੱਲੇਦਾਰ ਮਜ਼ਦੂਰ ਨੇ  ਸਰਕਾਰ ਦਾ ਪੁੱਤਲਾ ਫੁੂਕਿਆ ਇਸ ਮੌਕੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸਕੱਤਰ ਸ਼ਿੰਦਰਪਾਲ ਸਿੰਘ ਚਕੇਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਲੇਦਾਰਾਂ ਨਾਲ ਮਤਰੇਈ ਮਾਂ ਵਾਲਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੱਲੇਦਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਉਨ੍ਹਾਂ ਅੱਜ ਪੰਜਾਬ ਭਰ ਦੇ ਵਿੱਚ ਸਰਕਾਰ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਜੇਕਰ ਸਰਕਾਰ ਵੱਲੋਂ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਚ ਵੀ ਸੰਘਰਸ਼ ਇਸੇ ਤਰ੍ਹਾਂ ਜਾਰੀ  ਸਰਕਾਰ ਅਤੇ ਫੂਡ ਸਪਲਾਈ ਮਹਿਕਮੇ ਦੇ ਪੁਤਲੇ ਸਾੜੇ ਜਾਣਗੇ । ਪੰਜਾਬ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਸਿੰਦਰਪਾਲ ਸਿੰਘ ਚਕੇਰੀਆਂ ਨੇ  ਕਿਹਾ ਕਿ ਪੰਜਾਬ ਸਰਕਾਰ ਅਤੇ ਫੂਡ ਮੈਨੇਜਮੈਂਟ ਵੱਲੋਂ ਕਰੋਨਾ ਵਾਇਰਸ ਦੀ ਬਿਮਾਰੀ ਹੋਣ ਕਰਕੇ 2019-2020 ਵਿੱਚ ਜੋ ਰੇਟ ਸਨ , ਕਰੋਨਾ ਦੀ ਬਿਮਾਰੀ ਕਾਰਨ 2021 ਸਾਲ ਲਈ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਮਹਿਕਮੇ ਵੱਲੋਂ ਲੇਬਰ ਦੇ ਟੈਂਡਰ ਨਹੀਂ ਲੈ ਗਏ । ਸਰਕਾਰ ਵੱਲੋਂ ਰੇਟਾ ਦੀ 1-4-20 ਤੋ 30-6 ਤੱਕ ਦੀ ਸੈਕਸ਼ਨ ਪਿਛਲੇ ਰੇਟਾਂ ਤੇ ਕੰਮ ਕਰਨ ਲਈ ਦਿੱਤੀ ਗਈ ਪੰਜਾਬ ਦੀਆਂ ਸਮੂਹ ਮਜ਼ਦੂਰ ਪੱਲੇਦਾਰ ਯੂਨੀਅਨਾਂ ਵੱਲੋਂ ਕਰੋੜਾਂ ਦੀ ਬਿਮਾਰੀ ਕਾਰਨ ਪਿਛਲੇ ਰੇਟਾਂ ਤੇ ਕੰਮ ਕਰਨ ਦੀ ਸਹਿਮਤੀ ਦਿੱਤੀ ਦਿੱਤੀ ਸੀ । ਪੰਜਾਬ ਸਰਕਾਰ ਅਤੇ ਫੂਡ ਮੈਨੇਜਮੈਂਟ ਵੱਲੋਂ 20-21 ਲਈ 24-6 ਤੋਂ ਟੈਂਡਰ ਦੁਬਾਰਾ 30-6# 21 -22 ਸਾਲ ਲਈ ਟੈਂਡਰ ਮੰਗ ਲਏ ਹਨ । ਜਦੋਂ ਕਿ ਕਾਨੂੰਨ ਅਨੁਸਾਰ 31-3-2020 ਤੱਕ ਬਣਦਾ ਹੈ । ਇਸ ਵਾਰ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਮਹਿਕਮੇ ਵੱਲੋਂ ਟੈਂਡਰ ਪਾਲਸੀ ਨਵੀਂ ਪਾਲਿਸੀ ਦਿੱਤੀ ਹੈ , ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਫੂਡ ਵੇਜ ਕੰਮ ਕਰਦੇ ਮਜ਼ਦੂਰਾਂ ਦੇ ਰੇਟਾਂ ਵਿੱਚ ਕਾਫ਼ੀ ਕਟੌਤੀ ਕੀਤੀ ਗਈ ਹੈ । ਇਸ ਪਾਲਸੀ ਨੂੰ ਵੇਖਦੇ ਹੋਏ ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਵੱਲੋਂ 26-6 ਨੂੰ ਚੰਡੀਗੜ੍ਹ ਵਿੱਚ ਫੁੂਡ ਪਲਾਈ ਦੀ ਡਾਇਰੈਕਟਰ ਆਦਿਤਿਆ ਮਿੱਤਰਾਂ ਨੂੰ ਮਿਲਣ ਲਈ ਵਫ਼ਦ ਗਿਆ । ਯੂਨੀਅਨਾਂ ਦਾ ਡਾਇਰੈਕਟਰ ਵੱਲੋਂ ਬਾਬਤ ਨੂੰ ਰੇਟਾਂ ਵਿੱਚ ਕੀਤੀ ਕਟੌਤੀ ਨੂੰ ਵਾਪਸ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ । ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਵੱਲੋਂ ਪਟਿਆਲਾ ਵਿੱਚ ਮੀਟਿੰਗ ਕਰਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਸਰਕਾਰ ਦੀ ਪਾਲਿਸੀ ਦਾ ਵਿਰੋਧ ਕੀਤਾ ਗਿਆ  । ਸੂਬਾ ਸਕੱਤਰ ਸ਼ਿੰਦਰਪਾਲ ਸਿੰਘ ਚਕੇਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰ ਵਿਰੋਧੀ ਸਾਬਤ ਹੋ ਰਹੀ ਹੈ ਕਿਉਂਕਿ ਜਿਨ੍ਹਾਂ ਰੇਟਾਂ ਤੇ ਮਜ਼ਦੂਰ ਪਹਿਲਾਂ ਹੀ ਕੰਮ ਕਰ ਰਹੇ ਹਨ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਮਜ਼ਦੂਰ ਵਰਗ ਦੇ ਰੇਟਾਂ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਇਸ ਮਹਿੰਗਾਈ ਵਿੱਚ ਆਪਣੇ ਪਰਿਵਾਰ ਪਾਲ ਸਕਣ ।ਉਲਟਾ ਰੇਟਾਂ ਵਿੱਚ ਕਮੀ ਕਰਕੇ ਗ਼ਰੀਬਾਂ ਦਾ ਗਲ ਘੋਟਿਆ ਜਾ ਰਿਹਾ ਹੈ । ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਜਾਹਰ ਕੀਤਾ  ਗਿਆ ਜੇਕਰ ਪੰਜਾਬ ਸਰਕਾਰ ਆਪਣੀ ਨੀਂਦ ਤੋਂ ਨਾ ਜਾਗੀ ਤਾਂ ਇਸ ਸੰਘਰਸ਼ ਨੂੰ ਪੰਜਾਬ ਪੱਧਰ ਤੇ  ਸਰਕਾਰ ਨੂੰ ਬਣਾਈ ਇਹ ਗਲਤ ਪਾਲਸੀ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ  ।ਰਹੇਗਾ ਇਸ ਮੌਕੇ ਕਰਮਾ ਸਿੰਘ ਪ੍ਰਧਾਨ ਪਿਰਤਾ ਸਿੰਘ ਨੰਗਲ ਸਤਨਾਮ ਸਿੰਘ ਪਾਲ ਸਿੰਘ ਬੱਬੀ ਸਿੰਘ ਮੱਖਣ ਸਿੰਘ ਅਵਤਾਰ ਸਿੰਘ ਧੀਰਾ ਸਿੰਘ ਕਾਲਾ ਸਿੰਘ ਹੰਸਾ ਸਿੰਘ ਜੰਟਾ ਸਿੰਘ ਜਗਤਾਰ ਸਿੰਘ ਸੁਖਵਿੰਦਰ ਸਿੰਘ ਜਗਸੀਰ ਸਿੰਘ ਸਰੂਪ ਸਿੰਘ ਜਗਰਾਜ ਸਿੰਘ ਬਲਜੀਤ ਸਿੰਘ ਨੈਬ ਸਿੰਘ ਜਸਵੀਰ ਸਿੰਘ ਜਗਸੀਰ ਸਿੰਘ ਸੀਰਾ ਸਿੰਘ ਅਹਿਮਦਪੁਰ ਅਤੇ ਸਤਿਗੁਰ ਸਿੰਘ ਤੇ ਸੋਹਣ ਸਿੰਘ ਆਦਿ ਮੌਜੂਦ ਸਨ

LEAVE A REPLY

Please enter your comment!
Please enter your name here