ਮਾਨਸਾ ਪ੍ਰੋਪਰਟੀ ਐਸੋਸੀਏਸ਼ਨ ਵੱਲੋਂ ਰਜਿਸਟਰੀਆਂ ਦੇ ਵਾਧੇ ਰੇਟਾਂ ਸੰਬੰਧੀ ਐਮ.ਐਲ.ਏ ਸ੍ਰ.ਨਾਜਰ ਸਿੰਘ ਮਾਨਸ਼ਾਹੀਆ ਨਾਲ ਮੀਟਿੰਗ ਕਰਕੇ ਮੰਗ ਪੱਤਰ ਦਿੱਤਾ

0
167

ਮਾਨਸਾ 13,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) ਅੱਜ ਮਾਨਸਾ ਜ਼ਿਲ੍ਹੇ ਅੰਦਰ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਰਜਿਸਟਰੀਆਂ ਦੇ ਵਾਧੇ ਰੇਟਾਂ ਸੰਬੰਧੀ ਮੀਟਿੰਗ ਮਾਨਸਾ ਦੇ ਐਮਐਲਏ ਨਾਜਰ ਸਿੰਘ ਮਾਨਸ਼ਾਹੀਆ ਨਾਲ ਉਹਨਾਂ ਦੇ ਦਫ਼ਤਰ ਕਚਹਿਰੀ ਰੋਡ ਵਿਖੇ ਰੱਖੀ ਗਈ ਅਤੇ ਜਿਸ ਵਿਚ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਦੇ ਸਾਰੇ ਮੈਂਬਰਾਂ ਅਤੇ ਅਹੁਦੇਦਾਰ ਨੇ ਭਾਗ ਲਿਆ ਅਤੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਕਾਂਗਰਸ ਪਾਰਟੀ ਨਾਲ ਸਬੰਧਤ ਐਮ ਸੀ ਸਾਹਿਬਾਨ ਨੂੰ ਵੀ ਬੁਲਾਇਆ ਗਿਆ ਤਾਂ ਜ਼ੋ ਲੋਕਾਂ ਨੇ ਉਹਨਾਂ ਫਤਵਾ ਦੇ ਕਿ ਜਤਾਇਆ ਹੈ ਅਤੇ ਐਸੋਸੀਏਸ਼ਨ ਨੇ ਐਮ ਐਲ ਏ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ ਮਾਨਸਾ ਦੇ ਮਾਨਯੋਗ ਡੀਸੀ ਸਾਹਿਬ ਨੇ ਬਿਨਾਂ ਕਿਸੇ ਡੀਲਰ ਐਸੋਸੀਏਸ਼ਨ ਨੂੰ ਨਾ ਵਪਾਰ ਮੰਡਲ

ਨੂੰ ਨਾ ਹੀ ਕਿਸੇ ਨੰਬਰਦਾਰ ਯੂਨੀਅਨ ਨਾ ਪੰਚਾਂ ਸਰਪੰਚਾਂ ਨੂੰ ਵਿਸ਼ਵਾਸ ਵਿੱਚ ਲਾਏ ਬਿਨਾ ਪਿੰਡਾਂ ਰਜਿਸਟਰੀਆਂ ਦੇ ਕੁਲੈਕਟਰ ਰੇਟਾਂ ਵਿਚ ਵਾਧਾ ਕਰ ਦਿੱਤਾ ਸ਼ਹਿਰ ਵਿਚ ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਸ਼ਹਿਰ ਵਿਚ ਕੁਲੈਕਟਰ ਰੇਟਾਂ ਲਾਗੂ ਕਰ ਦਿੱਤਾ ਅਤੇ ਲੋਕਾਂ ਪਹਿਲਾਂ ਹੀ ਹਰ ਪਾਸੇ ਮੰਦੀ ਦੇ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦਿੱਲੀ ਵਿਚ ਕਿਸਾਨਾਂ ਦਾ ਲਗਾਤਾਰ ਕਾਲੇ ਕਾਨੂੰਨਾਂ ਖਿਲਾਫ਼ ਸੰਘਰਸ਼ ਚੱਲ ਰਿਹਾ ਅਤੇ ਅਜਿਹੇ ਹਲਾਤਾਂ ਵਿੱਚ ਸਰਕਾਰ ਨੇ ਰਜਿਸਟਰੀਆਂ ਦੇ ਰੇਟਾਂ ਵਿਚ ਵਾਧਾ ਕਰ ਦਿੱਤਾ ਅਤੇ ਇਸ ਦੇ ਕਾਰਨ ਲੋਕਾਂ ਵਿਚ ਰੋਸ਼ ਪਾਇਆ ਜਾ ਰਿਹਾ ਹੈ ਅਤੇ ਇਸ ਕਰਕੇ ਇਹਨਾਂ ਵਾਧੇ ਹੋਏ ਰੇਟਾਂ ਨੂੰ ਰੱਦ ਕਰਵਾਉਣ ਲਈ

ਪਹਿਲਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਰਾਹੀਂ ਹੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਉਸ ਸਬੰਧੀ ਕੋਈ ਗੋਰ ਨਹੀਂ ਹੋਈ ਅਤੇ ਇਸ ਡੀਲਰ ਐਸੋਸੀਏਸ਼ਨ ਵੱਲੋਂ ਐਮ ਸਾਹਿਬ ਇਸ ਮਸਲੇ ਤੇ ਮੀਟਿੰਗ ਕਰਕੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਲਿਖਤ ਰੂਪ ਮੰਗ ਪੱਤਰ ਦੇ ਕੇ ਦੱਸਿਆ ਗਿਆ ਅਤੇ ਐਮ ਐਲ ਏ ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਉਸ ਵਕਤ ਡਿਪਟੀ ਕਮਿਸ਼ਨਰ ਮਾਨਸਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਐਸੋਸੀਏਸ਼ਨ ਨਾਲ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕਰਕੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਇਸ ਸਬੰਧੀ ਫੈਸਲਾ ਲਿਆ ਜਾਵੇਗਾ ਅਤੇ ਇਸ ਸਮੇਂ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ,ਵਾਈਸ ਪ੍ਰਧਾਨ ਸੋਹਣ ਲਾਲ ਠੇਕੇਦਾਰ, ਜਰਨਲ ਸਕੱਤਰ ਇੰਦਰ ਸੈਨ ਅਕਲੀਆ ਕੈਸ਼ੀਅਰ ਰਵੀ ਕੁਮਾਰ ਅਤੇ ਬਲਵਿੰਦਰ ਬਾਂਸਲ ਪ੍ਰਧਾਨ ਸ਼ਾਂਤੀ ਭਵਨ,

ਕਾਂਗਰਸ ਪਾਰਟੀ ਦੇ ਐਮ ਸੀ ਵਿਸ਼ਾਲ ਜੈਨ ਗੋਲਡੀ ਐਮ ਸੀ ਰਾਮਪਾਲ ਬੱਪੀਆਣਾ ਅ੍ਰਮਿਤ ਗੋਗਾਂ, ਰਾਕੇਸ਼ ਕੁਮਾਰ ਪਾਲ਼ੀ ਠੇਕੇਦਾਰ ,ਮਧੂ ਸ਼ਰਮਾ, ਰਾਮ ਲਾਲ ਸ਼ਰਮਾ, ਮੱਖਣ ਸਿੰਘ ਪੱਤੀ, ਮਨੀਸ਼ ਮਨੀ , ਸੁਨੀਲ ਕੁਮਾਰ ਸ਼ੀਲਾ ਬਿੱਟੂ ਅਰੋੜਾ, ਮੁਕੇਸ਼ ਕੁਮਾਰ, ਸੱਤਪਾਲ ਜੋੜਕੀਆਂ ਅਜੇ ਕੁਮਾਰ ਡੇਅਰੀ, ਮੋਨੁ ਅਜੇ ,ਦੀਪਾ ਚੰਦਪੁਰੀਆ , ਪ੍ਰਦੀਪ ਸ਼ਰਮਾ ,ਹੈਪੀ ਭੱਮਾ , ਗੋਗੀ ਭਗਤ, ਵਿਕਾਸ ਵਿੱਕੀ , ਨਿਰਮਲ ਜਿੰਦਲ ਰਾਜੂ ਭੀਸ਼ਮ ਸ਼ਰਮਾ , ਨੱਛਤਰ ਸਿੰਘ ਮਿੱਤਲ ਘਨਸ਼ਾਮ ਦਾਸ ਅਤੇ ਬਾਕੀ ਅਹੁਦੇਦਾਰ ਅਤੇ ਮੈਂਬਰ ਹਜ਼ਾਰ ਸਨ

NO COMMENTS