*ਮਾਨਸਾ ਪੁਲੀਸ ਵੱਲੋਂ ਨਸਿ਼ਆ ਦੇ 8 ਮੁਕੱਦਮਿਆਂ ਵਿੱਚ 9 ਮੁਲਜਿਮਾਂ ਨੂੰ ਕੀਤਾ ਕਾਬੂ*

0
59


ਮਾਨਸਾ, 25—08—2021 (ਸਾਰਾ ਯਹਾਂ ਬਲਜੀਤ ਸ਼ਰਮਾ): :ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਸਰਦਾਰ ਢੰਗ ਨਾਲ
ਗਸ਼ਤਾ ਕੱਢ ਕੇ ਅਤ ੇ ਢੁੱਕਵੀਆ ਥਾਵਾਂ ਤੇ ਦਿਨ/ਰਾਤ ਦੇ ਨਾਕ ੇ ਕਾਇਮ ਕਰਕੇ ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਵਹੀਕਲਾਂ
ਦੀ ਚੈਕਿੰਗ ਕੀਤੀ ਜਾ ਰਹੀ ਹੈ। ਮਾਨਸਾ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੋਂ ਨਸਿ਼ਆਂ ਦਾ ਧੰਦਾ ਕਰਨ ਵਾਲੇ 9 ਮੁਲਜਿਮਾਂ ਨਕਾਬ ੂ ਕਰਕੇ ਉਹਨਾਂ ਵਿਰੁੱਧ 8 ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ ਨਸਿ਼ਆਂ ਦੀ ਬਰਾਮਦਗੀ ਕਰਵਾਉਣ ਵਿੱਚ ਸਫਲਤਾਂ
ਹਾਸਲ ਕੀਤੀ ਗਈ ਹੈ।
ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਪਾਸ ਦੌਰਾਨੇ ਗਸ਼ਤ ਵਾ ਚੈਕਿੰਗ ਇਤਲਾਹ ਮਿਲੀ ਕਿ
ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਬਲਵਿੰਦਰ ਸਿੰਘ ਵਾਸੀ ਨੰਗਲ ਕਲਾਂ ਜਿਸਨੇ ਪਿੰਡ ਡੇਲੂਆਣਾ ਵਿਖੇ ਡਾਕਟਰੀ ਦੀ
ਦੁਕਾਨ ਖੋਲੀ ਹੋਈ ਹੈ ਜੋ ਬਿਨਾ ਲਾਇਸੰਸ, ਬਿਨਾ ਕਿਸੇ ਡਾਕਟਰੀ ਡਿਗਰੀ ਦੇ ਪਿੰਡ ਦੇ ਭੋਲੇ ਭਾਂਲੇ ਲੋਕਾਂ ਨੂੰ ਆਪਣੇ ਆਪ ਨੂੰ
ਡਾਕਟਰ ਦੱਸ ਕੇ ਦਵਾਈ ਦਿੰਦਾ ਹੈ ਅਤ ੇ ਨਸ਼ੀਲੀਆਂ ਦਵਾਈਆ ਵੀ ਵੇਚਦਾ ਹੈ। ਮੁਲਜਿਮ ਦੇ ਵਿਰੁੱਧ ਥਾਣਾ ਸਦਰ ਮਾਨਸਾ
ਵਿਖੇ ਜੁਰਮ ਅ/ਧ 420 ਹਿੰ:ਦੰ:, ਐਨ.ਡੀ.ਪੀ.ਐਸ. ਐਕਟ ਅਤ ੇ ਡਰੱਗਜ ਤੇ ਕੋਸਮੇਟਿਕਸ ਐਕਟ—1940 ਥਾਣਾ ਸਦਰ
ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋੲ ੇ ਜਿਲਾ ਡਰੱਗ ਇੰਸਪੈਕਟਰ
ਮਾਨਸਾ ਨੂੰ ਨਾਲ ਲੈਕਰ ਦੁਕਾਨ ਦੀ ਚੈਕਿੰਗ ਕਰਨ ਤੇ 150 ਨਸ਼ੀਲੇ ਕੈਪਸੂਲ, 180 ਗੋਲੀਆ, ਇੱਕ ਨਸ਼ੀਲਾ ਟੀਕਾ (100
ਐਮ.ਜੀ), 5 ਟੀਕੇ ਸਮੇਤ ਸੂਈ/ਸਰਿੰਜਾ ਸਮੇਤ ਇੱਕ ਬੀ.ਪੀ. ਚੈਕਿੰਗ ਇੰਸਟਰੂਮੈਂਟ, ਥੜਕਣ ਚੈਕ ਵਾਲਾ ਸਟੈਥੋਸਕੌਪ
ਅਤ ੇ ਥਰਮਾਂਮੀਟਰ ਬਰਾਮਦ ਹੋਣ ਤੇ ਮੁਲਜਿਮ ਨੂੰ ਮੁਕੱਦਮਾ ਵਿੱਚ ਕਾਬ ੂ ਕੀਤਾ ਗਿਆ।
ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਬਿੰਦਰ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਸਰਦੂਲਗੜ ਅਤੇ
ਬਲਵਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮੀਰਪੁਰ ਖੁਰਦ ਨੂੰ ਕਾਬ ੂ ਕਰਕੇ ਉਸ ਪਾਸੋਂ 15 ਕਿਲੋਗ੍ਰਾਮ ਭੁੱਕੀ ਚੂਰਾਪੋਸਤ
ਬਰਾਮਦ ਕੀਤੀ, ਜਿਸਦੇ ਵਿਰੁੱਧ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ
ਪੁਲਿਸ ਵਿੱਚ ਲਿਆ ਗਿਆ ਹੈ। ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਭਜਨ ਕੌਰ ਉਰਫ ਭਜੋ ਪਤਨੀ
ਪਰਮਜੀਤ ਸਿੰਘ ਵਾਸੀ ਭੀਖੀ ਨੂੰ ਕਾਬ ੂ ਕਰਕੇ ਉਸ ਪਾਸੋਂ 20 ਗ੍ਰਾਮ ਹੈਰੋਇੰਨ (ਚਿੱਟਾ) ਬਰਾਮਦ ਕੀਤੀ, ਜਿਸਦੇ ਵਿਰੁੱਧ
ਥਾਣਾ ਭੀਖੀ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ
ਗਿਆ ਹੈ। ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਜਗਜੀਤ ਸਿੰਘ ਜੱਗੀ ਪੁੱਤਰ ਆਤਮਾ ਸਿੰਘ ਵਾਸੀ ਸਰਦੂਲਗੜ ਨੂੰ
ਸਵਿੱਫਟ ਕਾਰ ਨੰ: ਐਚ.ਆਰ.26ਬੀ.ਐਚ—1686 ਸਮੇਤ ਕਾਬ ੂ ਕਰਕੇ ਉਸ ਪਾਸੋਂ 9 ਗ੍ਰਾਮ ਹੈਰੋਇੰਨ (ਚਿੱਟਾ) ਬਰਾਮਦ
ਕੀਤੀ, ਜਿਸਦੇ ਵਿਰੁੱਧ ਥਾਣਾ ਸਰਦੂਲਗੜ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ
ਅਤ ੇ ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ
ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾ ਰਹੇ ਹਨ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ
ਅ/ਧ 29 ਐਨ.ਡੀ.ਪੀ.ਐਸ. ਐਕਟ ਤਹਿਤ ਹੋਰ ਮੁਲਜਿਮ ਨਾਮਜਦ ਕਰਕੇ ਗ੍ਰਿਫਤਾਰ ਕਰਕੇ ਹੋਰ ਪ੍ਰਗਤੀ ਕੀਤੀ ਜਾਵੇਗੀ।
ਇਸੇ ਤਰਾ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੲ ੇ ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਬੂਟਾ
ਸਿੰਘ ਪੁੱਤਰ ਚਰਨ ਸਿੰਘ ਵਾਸੀ ਖੀਵਾ ਖੁਰਦ ਨੂੰ ਕਾਬੂ ਕਰਕੇ 33 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌਫੀ ਹੀਰ
(ਹਰਿਆਣਾ) ਬਰਾਮਦ ਕੀਤੀ ਗਈ। ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਪੰਮੀ ਸਿੰਘ
ਵਾਸੀ ਭੀਖੀ ਨੂੰ ਕਾਬ ੂ ਕਰਕੇ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀ ਗਈ। ਥਾਣਾ
ਸਿਟੀ—1 ਮਾਨਸਾ ਦੀ ਪੁਲਿਸ ਪਾਰਟੀ ਨੇ ਸਿੰਗਾਰਾ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ 9 ਬੋਤਲਾਂ
ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀ ਗਈ। ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਨੇ
ਗੁਲਾਬ ਸਿੰਘ ਪੁੱਤਰ ਅਮਰ ਸਿੰਘ ਵਾਸੀ ਬੀਰੋਕੇ ਖੁਰਦ ਨੂੰ ਕਾਬੂ ਕਰਕੇ 9 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹੀਰ
(ਪੰਜਾਬ) ਬਰਾਮਦ ਕੀਤੀ ਗਈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ
ਕਿ ਨਸਿ਼ਆਂ ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।


NO COMMENTS