*’ਮਾਨਸਾ ਪੁਲਿਸ ਵੱਲੋ “OPS SEAL-7” ਤਹਿਤ ਜਿਲਾ ਮਾਨਸਾ ਅੰਦਰ ਇੰਟਰ ਸਟੇਟ ਹੱਦਾ ਪਰ ਨਾਕਾਬੰਦੀ ਕਰਨ ਸਬੰਧੀ’*

0
115

ਮਿਤੀ 9.9.2024 (ਸਾਰਾ ਯਹਾਂ/ਮੁੱਖ ਸੰਪਾਦਕ)

ਸ੍ਰੀ ਭਾਗੀਰਥ ਸਿੰਘ ਮੀਨਾ,ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਜਿਲਾ ਮਾਨਸਾ ਪੁਲਿਸ ਦੇ ਸਬੰਧਤ ਸਰਕਲ ਅਫਸਰਾਨ ਅਤੇ ਸਬੰਧਤ ਮੁੱਖ ਅਫਸਰਾਨ ਵੱਲੋ ਇੰਟਰ ਸਟੇਟ ਹੱਦਾ (ਹਰਿਆਣਾ ਬਾਰਡਰ) ਨੂੰ ਸੁਭਾ 6 ਵਜੇ ਤੋ ਦੁਪਹਿਰ 2 ਵਜੇ ਤੱਕ ” ੌਫਸ਼ ਸ਼ਓਅਲ਼-7″ ਤਹਿਤ ਸੀਲ ਕਰਕੇ ਸਟਰਾਂਗ ਨਾਕਾਬੰਦੀ ਕਰਕੇ ਗੈਰ ਕਾਨੂੰਨੀ ਨਸੀਲੇ ਪਦਰਾਥਾ,ਸਰਾਬ ਦੀ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਸਬੰਧੀ ਚੈਕਿੰਗ ਕੀਤੀ ਗਈ।

ਮਾਨਯੋਗ ਐਸ.ਐਸ.ਪੀ ਸਾਹਿਬ ਮਾਨਸਾ ਜੀ ਨੇ ਦੱਸਿਆ ਕਿ ਜਿਲ੍ਹਾ ਮਾਨਸਾ ਵੱਲੋਂ ” ੌਫਸ਼ ਸ਼ਓਅਲ਼-7″ ਤਹਿਤ ਕੀਤੀ ਗਈ ਨਾਕਾਬੰਦੀ 04 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾ ਵਿਰੁੱਧ ਐਨ.ਡੀ.ਪੀ.ਐਸ ਐਕਟ,ਭਂਸ਼ ਤਹਿਤ 03 ਮੁੱਕਦਮੇ ਦਰਜ ਕਰਕੇ 10 ਕਿਲੋ ਭੂੱਕੀ ਚੂਰਾ ਪੋਸਤ, 10
ਗੋਲੀਆ ਨਸੀਲੀਆ, 210 ਕੈਪਸੂਲ ਦੀ ਬਰਾਮਦਗੀ ਕੀਤੀ ਗਈ। ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਥਾਣਿਆ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।ਗ੍ਰਿਫਤਾਰ ਕੀਤੇ ਵਿਅਕਤੀਆ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਸਨਾਖਤ ਕਰਕੇ ਹੋਰ ਬਰਾਮਦਗੀ ਕਰਾਈ ਜਾਵੇਗੀ।ਇਸ ਦੋਰਾਨ 511 ਵਹੀਕਲਾ/ 7 ਸੱਕੀ ਵਿਅਕਤੀਆ ਦੀ ਚੈਕਿੰਗ ਕੀਤੀ ਗਈ ਅਤੇ ਨਿਯਮਾ ਦੀ ਉਲੰਘਣਾ ਕਰਨ ਵਾਲੇ 25 ਵਹੀਕਲਾ ਦੇ ਟ੍ਰੈਫਿਕ ਚਲਾਨ ਕੀਤੇ ਗਏ।

ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਦੱਸਿਆ ਗਿਆ ਕਿ ਅੱਗੇ ਤੋ ਵੀ ਇੰਟਰ ਸਟੇਟ ਪਰ ਨਾਕਬੰਦੀਆ ਨਾਲ ਬਾਡਰ ਸੀਲ ਕਰਕੇ ਗੈਰ ਕਾਨੂੰਨੀ ਨਸੀਲੇ ਪਦਰਾਥਾ,ਸਰਾਬ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਵੱਡੀ ਬਰਾਮਦਗੀ ਕਰਵਾਈ ਜਾਵੇਗੀ। ਉਹਨਾ ਦੱਸਿਆ ਕਿ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰਾਂ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ। ਜਿਲ੍ਹਾ ਅੰਦਰ ਅਮਨ ਕਾਨੂੰਨ ਵਿਵਸਥਾਂ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ।

NO COMMENTS