ਮਾਨਸਾ ਪੁਲਿਸ ਵੱਲੋੋਂ ਧੁੰਦ/ਕੋੋਹਰੇ ਦੇ ਮੌੌਸਮ ਦੌੌਰਾਨ ਸਫਰ ਕਰਨ ਲਈ ਜਰੂਰੀ ਸਾਵਧਾਨੀਆਂ

0
61

ਮਾਨਸਾ, 07-12-2020:(ਸਾਰਾ ਯਹਾ / ਮੁੱਖ ਸੰਪਾਦਕ)  ੍ਰੀ ਸੁਰੇਂਦਰ ਲਾਂਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਲਾਪਰਵਾਹੀ ਅਤੇ ਬੇਧਿਆਨੀ ਨਾਲ ਵਹੀਕਲ ਚਲਾਉਣ, ਨਸ਼ੇ ਦਾ ਸੇਵਨ ਕਰਕੇ ਡਰਾਇਵਿੰਗ ਕਰਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਵਜ੍ਹਾਂ ਨਾਲ ਸੜਕੀ ਦੁਰਘਟਨਾਵਾਂ ਵਿੱਚ ਵਾਧਾ ਹੋੋ ਰਿਹਾ ਹੈ। ਜਿਸ ਕਰਕੇ ਰੋੋਜਾਨਾਂ ਹੀ ਕੀਮਤੀ ਜਾਨਾਂ ਐਕਸੀਡੈਂਟਾਂ ਦੀ ਭੇਟ ਚੜ ਰਹੀਆ ਹਨ। ਸਰਦੀਆ ਦਾ ਮੌਸਮ ਆ ਜਾਣ ਕਰਕੇ ਧੁੰਦ ਪੈਣੀ ਸੁਰੂ ਹੋੋ ਚੁੱਕੀ ਹੈ। ਧੁੰਦ ਅਤੇ ਕੋਹਰੇ ਦੇ ਕਾਰਨ ਇਹਨਾਂ ਦਿਨਾਂ ਵਿੱਚ ਜਿਆਦਾਤਰ ਐਕਸੀਡੈਂਟ ਦੀਆ ਘਟਨਾਵਾਂ ਵਾਪਰਦੀਆ ਹਨ, ਜਿਸ ਨਾਲ ਜਾਨ ਤੇ ਮਾਲ ਦਾ ਕਾਫੀ ਨੁਕਸਾਨ ਹੁੰਦਾ ਹੈ। ਮੌੌਜੂਦਾ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋੋਏ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਧੁੰਦ ਵਿੱਚ ਦੁਰਘਟਨਾਵਾ ਤੋੋਂ ਬਚਾਅ ਲਈ ਵਾਹਨ ਚਾਲਕ ਮੌਸਮ ਦੀ ਜਾਂਚ ਕਰਨ ਉਪਰੰਤ ਹੀ ਯਾਤਰਾ ਤੇ ਨਿਕਲਣ ਅਤੇ ਜੇਕਰ ਜਰੂਰੀ ਨਾ ਹੋੋਵੇ ਤਾਂ ਮੌਸਮ ਸਾਫ ਹੋੋਣ ਤੱਕ ਯਾਤਰਾ ਟਾਲ ਦੇਣ। ਸਾਰੇ ਵਾਹਨ ਚਾਲਕ ਆਪਣੇ ਵਾਹਨਾਂ ਦੇ ਬ੍ਰੇਕ ਸਿਸਟਮ ਅਤੇ ਟਾਇਰਾਂ ਦੀ ਚੰਗੀ ਤਰਾ ਜਾਂਚ ਕਰਨ ਉਪਰੰਤ ਚੰਗੀ ਹਾਲਤ ਵਾਲੇ ਵਾਹਨਾਂ ਨੂੰ ਹੀ ਸੜਕਾਂ ਤੇ ਚੜਾਉਣ। ਇਸਤੋੋਂ ਇਲਾਵਾ ਵਾਹਨਾਂ ਦੀ ਹੈਡਲਾਈਟ, ਟੇਲਲਾਈਟ, ਫੌੌਗਲਾਈਟ, ਇੰਡੀਕੇਟਰ, ਵਿੰਡ ਸਕਰੀਨ ਵਾਈਪਰ, ਬੈਟਰੀ ਅਤੇ ਕਾਰ ਹੀਟਿੰਗ ਸਿਸਟਮ ਵੀ ਚਾਲੂ ਹਾਲਤ ਵਿੱਚ ਹੋੋਣੇ ਚਾਹੀਦੇ ਹਨ ਅਤੇ ਸਮੇਂ ਸਮੇਂ ਸਿਰ ਇਹਨਾਂ ਦੀ ਵਰਤੋੋਂ ਕਰਨੀ ਯਕੀਨੀ ਬਣਾਈ ਜਾਵੇ।

ਸਾਰੇ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਧੁੰਦ/ਕੋੋਹਰੇ ਵਿੱਚ ਲੋੋਅ-ਬੀਮ ਤੇ ਚਲਾਉਣ, ਕਿਉਕਿ ਧੁੰਦ ਦੌੌਰਾਨ ਹਾਈਬੀਮ ਕਾਰਗਰ ਨਹੀ ਹੁੰਦਾ। ਧੰੁਦ ਵਿੱਚ ਫੌੌਗ ਲਾਈਟਾਂ ਦੀ ਵਰਤੋੋਂ ਕੀਤੀ ਜਾਵੇ, ਵਹੀਕਲ ਨੂੰ ਨਿਰਧਾਰਤ ਸਪੀਡ ਤੇ ਚਲਾਇਆ ਜਾਵੇ ਅਤੇ ਇੱਕ/ਦੂਜੇ ਵਾਹਨਾਂ ਵਿੱਚ ਉਚਿਤ ਦੂਰੀ ਰੱਖੀ ਜਾਵੇ। ਸੜਕਾਂ ਤੇ ਅੰਕਿਤ ਸਫੇਦ ਪੱਟੀ ਨੂੰ ਇੱਕ ਮਾਰਗ-ਦਰਸ਼ਕ ਦੇ ਰੂਪ ਵਿੱਚ ਧਿਆਨ ਵਿੱਚ ਰੱਖਦੇ ਹੋੋਏ ਵਾਹਨ ਨੂੰ ਚਲਾਇਆ ਜਾਵੇ। ਵਾਹਨਾਂ ਦੇ ਸੀਸ਼ੇ ਉਚਿਤ ਮਾਤਰਾ ਤੱਕ ਨੀਂਵੇ ਰੱਖੇ ਜਾਣ ਤਾਂ ਜੋੋ ਜਿਆਦਾ ਧੁੰਦ/ਕੋੋਹਰੇ ਵਿੱਚ ਜੇਕਰ ਅੱਗੇ ਦਿਖਾਈ ਨਾ ਦੇਵੇ ਤਾਂ ਆਵਾਜ਼ ਸੁਣ ਕੇ ਯਾਤਰਾ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਕਿਸੇ ਐਮਰਜੈਸੀ ਦੀ ਸਥਿੱਤੀ ਵਿੱਚ ਜੇਕਰ ਵਾਹਨ ਨੂੰ ਰਸਤੇ ਵਿੱਚ ਰੋੋਕਣਾ ਪਵੇ ਤਾਂ ਜਿੱਥੋੋ ਤੱਕ ਸੰਭਵ ਹੋੋਵੇ ਵਾਹਨ ਨੂੰ ਸੜਕ ਤੋੋਂ ਹੇਠਾਂ ਉਤਾਰ ਕੇ ਕੱਚੇ ਰਸਤੇ ਵਿੱਚ ਇੱਕ ਪਾਸੇ ਖੜਾ ਕੀਤਾ ਜਾਵੇ। ਵਾਹਨ ਨੂੰ ਚਲਾਉਦੇ ਹੋੋਏ ਗੈਰ-ਜਰੂਰੀ ਓਵਰਟੇਕਿੰਗ ਨਾ ਕੀਤੀ ਜਾਵੇ, ਵਾਰ ਵਾਰ ਲੇਨ ਨਾ ਬਦਲੀ ਜਾਵੇ ਅਤੇ ਜਿਆਦਾ ਆਵਾਜਾਈ ਵਾਲੀਆ ਸੜਕਾਂ ਤੇ ਵਾਹਨ ਨੂੰ ਰੋੋਕਣ ਤੋੋਂ ਬਚਿਆ ਜਾਵੇ।
ਐਸ.ਐਸ.ਪੀ. ਮਾਨਸਾ ਨੇ ਸਾਰੇ ਵਾਹਨ ਚਾਲਕਾਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਦੇ ਨਾਲ ਨਾਲ ਉਕਤ ਸਾਵਧਾਨੀਆਂ ਦੀ ਵਰਤੋੋਂ ਨੂੰ ਯਕੀਨੀ ਬਨਾਉਣ, ਕਿਉਕਿ ਤੁਹਾਡਾ ਜੀਵਨ ਤੁਹਾਡੇ ਪਰਿਵਾਰ ਅਤੇ ਸਮਾਜ ਲਈ ਤੁਹਾਡੇ ਸਮੇਂ ਅਤੇ ਧਨ ਨਾਲੋੋਂ ਜਿਆਦਾ ਕੀਮਤੀ ਹੈ। ਇਸ ਲਈ ਆਵਾਜਾਈ ਦੌੌਰਾਨ ਸੜਕਾਂ ਤੇ ਸੇਫ-ਡਰਾਇਵਿੰਗ ਨੂੰ ਯਕੀਨੀ ਬਣਾਇਆ ਜਾਵੇ।


NO COMMENTS