ਮਾਨਸਾ ਪੁਲਿਸ ਵੱਲੋਂ 7 ਮੈਂਬਰੀ ਅੰਤਰਰਾਜੀ ਲੁਟੇਰਾ ਗਿਰੋਹ ਕਾਬੂ..! 1 ਰਿਵਾਲਵਰ 32 ਬੋਰ ਦੇਸੀ ਸਮੇਤ ਹੋਰ ਬਹੁਤ ਸਾਰੀਆਂ ਚੀਜ਼ਾਂ ਬਰਾਮਦ

0
398

ਮਾਨਸਾ 27 ਜੁਲਾਈ   (ਸਾਰਾ ਯਹਾ, ਬਲਜੀਤ ਸ਼ਰਮਾ)  : ਡਾ. ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ
ਮਾਨਸਾ ਪੁਲਿਸ ਵੱਲੋਂ ਝਿੜੀ ਬਾਬਾ ਜੋਗੀਪੀਰ ਬੇ-ਆਬਾਦ ਜਗ੍ਹਾਂ ਬਾਹੱਦ ਪਿੰਡ ਰੱਲਾ ਵਿੱਚ ਬੈਠੇ ਲੁੱਟ-ਖੋਹ ਜਾਂ ਕਿਸੇ ਵੱਡੀ ਵਾਰਦਾਤ
ਕਰਨ ਦੀ ਤਿਆਰੀ ਕਰਦੇ ਅੰਤਰਰਾਜੀ ਲੁਟੇਰਾ ਗਿਰੋਹ ਦੇ 7 ਮੈਂਬਰਾ ਨੂੰ ਅਸਲਾਂ-ਐਮੋਨੀਸ਼ਨ ਅਤੇ ਮਾਰੂ ਹਥਿਆਰਾਂ ਸਮੇਤ ਮੌਕਾ ਤੇ
ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ 1 ਰਿਵਾਲਵਰ 32 ਬੋਰ ਦੇਸੀ
ਸਮੇਤ 3 ਜਿੰਦਾਂ ਰੌਂਦ, 2 ਲੋਹਾ ਰਾਡਾਂ, 1 ਨਲਕੇ ਦੀ ਹੱਥੀ, 2 ਕਾਪੇ ਅਤੇ 1 ਟਕੂਆ ਜਿਹੇ ਮਾਰੂ ਹਥਿਆਰਾਂ ਤੋਂ ਇਲਾਵਾ ਇੱਕ ਸਵਿਫਟ
ਕਾਰ ਨੰ:ਐਚ.ਆਰ.26ਏਐਫ-8962 ਅਤੇ 2 ਮੋਟਰਸਾਈਕਲ (ਪਲਸਰ ਬਜਾਜ ਨੰ:ਪੀਬੀ.30ਐਨ-5542 ਅਤੇ ਮੋਟਰਸਾਈਕਲ
ਹੌਡਾਂ ਡਰੀਮ 110 ਸੀਸੀ. ਬਿਨਾ ਨੰਬਰੀ) ਵੀ ਮੌਕਾ ਤੋਂ ਬਰਾਮਦ ਕੀਤੇ ਗਏ ਹਨ। ਇਹ ਸਫਲਤਾਂ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ
ਦਿਨ/ਰਾਤ ਸਮੇਂ ਚੱਪੇ ਚੱਪੇ ਤੇ ਕੀਤੇ ਜਾ ਰਹੇ ਸਖਤ ਸੁਰੱਖਿਆਂ ਪ੍ਰਬੰਧਾਂ ਅਤੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬੰਦੀਆ ਕਰਨ
ਦੇ ਮੱਦੇ-ਨਜ਼ਰ ਹਾਸਲ ਹੋਈ ਹੈ। ਜਿਸਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 28-07-2020 ਨੂੰ
ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਪੁੱਲ ਨਹਿਰ
ਰੱਲਾ ਮੌਜੂਦ ਸੀ। ਜਿਸ ਪਾਸ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਚਾਰੇ ਪਾਸਿਓ ਘੇਰਾ ਪਾ ਕੇ
ਬੇ-ਆਬਾਦ ਜਗ੍ਹਾਂ ਬਾਬਾ ਜੋਗੀਪੀਰ ਦੀ ਝਿੜੀ ਬਾਹੱਦ ਪਿੰਡ ਰੱਲਾ ਦਰੱਖਤਾਂ ਦੇ ਝੁੰਡ ਵਿੱਚ ਕਿਸੇ ਵੱਡੀ ਵਾਰਦਾਤ ਜਾਂ ਕਿਸੇ ਵੱਡੀ ਲੁੱਟ
ਦੀ ਤਿਆਰੀ ਕਰਦੇ ਅੰਤਰਰਾਜੀ ਗਿਰੋਹ ਦੇ 7 ਮੈਬਰਾਂ ਮਨਜੀਤ ਸਿੰਘ ਮਿੰਟੂ ਉਰਫ ਬਾਬਾ ਪੁੱਤਰ ਗੁਰਬਖਸ਼ ਸਿੰਘ ਵਾਸੀ ਮੋਗਾ,
ਮੁਰਾਰੀ ਲਾਲ ਉਰਫ ਬਿੱਲੂ ਪੁੱਤਰ ਪ੍ਰਿਥਵੀ ਸਿੰਘ ਵਾਸੀ ਕਾਬਰੇਲ ਜਿਲਾ ਹਿਸਾਰ (ਹਰਿਆਣਾ), ਸੰਜੂ ਪੁੱਤਰ ਕਰਮਵੀਰ ਸਿੰਘ ਵਾਸੀ
ਸਲੇਮਗੜ (ਹਰਿਆਣਾ), ਧਰਮਾ ਪੁੱਤਰ ਵਿਰਸ਼ਾ ਸਿੰਘ ਵਾਸੀ ਚੱਕ ਪੰਨੀ ਵਾਲਾ ਜਿਲਾ ਫਾਜਿਲਕਾ, ਰੌਸ਼ਨ ਸਿੰਘ ਪੁੱਤਰ ਮੁਖਤਿਆਰ
ਸਿੰਘ ਵਾਸੀ ਆਸ਼ਲ ਜਿਲਾ ਤਰਨਤਾਰਨ, ਸਰਦੂਲ ਸਿੰਘ ਉਰਫ ਸੂਲਾ ਪੁੱਤਰ ਦਲੀਪ ਸਿੰਘ ਵਾਸੀ ਰੱਤੀਆਂ ਜਿਲਾ ਮੋਗਾ ਅਤੇ
ਗੁਰਮੀਤ ਸਿੰਘ ਉਰਫ ਘੋਗੀ ਪੁੱਤਰ ਗੁਰਮੇਲ ਸਿੰਘ ਗਾਸੀ ਖੋਸਾ ਕੋਟਲਾ ਜਿਲਾ ਮੋਗਾ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ 1
ਰਿਵਾਲਵਰ 32 ਬੋਰ ਦੇਸੀ ਸਮੇਤ 3 ਜਿੰਦਾਂ ਰੌਂਦ, 2 ਲੋਹਾ ਰਾਡਾਂ, 1 ਨਲਕੇ ਦੀ ਹੱਥੀ, 2 ਕਾਪੇ ਅਤੇ 1 ਟਕੂਆ ਜਿਹੇ ਮਾਰੂ
ਹਥਿਆਰਾਂ ਤੋਂ ਇਲਾਵਾ ਇੱਕ ਸਵਿਫਟ ਕਾਰ ਨੰ:ਐਚ.ਆਰ.26ਏਐਫ-8962 ਅਤੇ 2 ਮੋਟਰਸਾਈਕਲ (ਪਲਸਰ ਬਜਾਜ
ਨੰ:ਪੀਬੀ.30ਐਨ-5542 ਅਤੇ ਮੋਟਰਸਾਈਕਲ ਹੌਡਾਂ ਡਰੀਮ 110 ਸੀਸੀ. ਬਿਨਾ ਨੰਬਰੀ) ਮੌਕਾ ਤੋਂ ਬਰਾਮਦ ਕਰਕੇ ਕਬਜਾਂ ਪੁਲਿਸ
ਵਿੱਚ ਲਿਆ ਗਿਆ ਹੈ। ਜਿਹਨਾਂ ਵਿਰੁੱਧ ਮੁਕੱਦਮਾ ਨੰਬਰ 108 ਮਿਤੀ 28-07-2020 ਅ/ਧ 399,402 ਹਿੰ:ਦੰ: ਅਤੇ
25/54/59 ਅਸਲਾ ਐਕਟ ਥਾਣਾ ਜੋਗਾ ਦਰਜ਼ ਰਜਿਸਟਰ ਕੀਤਾ ਗਿਆ ਹੈ।

ਇਹ ਸਾਰੇ ਦੋਸ਼ੀ ਕਰੀਮੀਨਲ ਹਨ, ਜਿਨ੍ਹਾਂ ਵਿਰੁੱਧ ਪੰਜਾਬ ਅਤੇ ਹਰਿਆਣਾ ਪ੍ਰਾਤਾਂ ਅੰਦਰ ਸੰਗੀਨ ਜੁਰਮਾਂ ਅਤੇ
ਨਸਿ਼ਆ ਆਦਿ ਦੇ 16 ਤੋਂ ਵੱਧ ਮੁਕੱਦਮੇ ਪਹਿਲਾਂ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਿਆ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ
ਪਿਛਲੇ ਦਿਨੀਂ ਥਾਣਾ ਭੀਖੀ ਦੇ ਏਰੀਆ ਵਿੱਚ ਜੋ 10 ਲੱਖ ਰੁਪਏ ਖੋਹ ਦੀ ਵਾਰਦਾਤ ਸਬੰਧੀ ਥਾਣਾ ਭੀਖੀ ਵਿਖੇ ਅਨਟਰੇਸ ਮੁਕੱਦਮਾ
ਨੰਬਰ 157/2020 ਦਰਜ਼ ਹੋਇਆ ਸੀ, ਨੂੰ ਵੀ ਟਰੇਸ ਕਰ ਲਿਆ ਗਿਆ ਹੈ ਅਤੇ ਇਹਨਾਂ ਦੋਸ਼ੀਆਂ ਨੇ ਹੀ ਮੁਢਲੀ ਪੁੱਛਗਿੱਛ
ਉਪਰੰਤ ਇਹ ਵਾਰਦਾਤ ਕਰਨੀ ਮੰਨੀ ਹੈ, ਪਰ ਮੁਕੱਦਮਾ ਦੇ ਮੁਦੱਈ ਵੱਲੋਂ ਪੁਲਿਸ ਪਾਸ ਦਿੱਤੀ ਗਈ ਸੂਚਨਾਂ ਸਹੀ ਤੇ ਦੁਰਸਤ ਨਹੀ
ਸੀ, ਸਗੋ ਇਹ ਵਾਰਦਾਤ ਢਾਈ ਲੱਖ ਰੁਪਏ ਦੀ ਹੋਣੀ ਪਾਈ ਗਈ ਹੈ। ਗ੍ਰਿਫਤਾਰ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ
ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਉਕਤ ਮੁਕੱਦਮਾ ਵਿੱਚ ਬਰਾਮਦਗੀ ਕਰਵਾਈ
ਜਾਵੇਗੀ ਅਤੇ ਇਨ੍ਹਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤੇ ਕਿਥੇ ਕਿੱਥੇ ਹੋਰ ਕਿੰਨੇ ਮੁਕੱਦਮੇ ਦਰਜ਼ ਹਨ ਅਤੇ
ਹੁਣ ਉਹ ਕਿਹੜੀ ਵਾਰਦਾਤ ਕਰਨ ਦੀ ਤਾਂਕ ਵਿੱਚ ਸਨ, ਬਾਰੇ ਪਤਾ ਲਗਾਇਆ ਜਾਵੇਗਾ।

108 ਮਿਤੀ 28-07-2020 ਅ/ਧ 399,402 ਹਿੰ:ਦੰ: ਅਤੇ 25/54/59 ਅਸਲਾ ਐਕਟ ਥਾਣਾ ਜੋਗਾ ।

ਦੋਸ਼ੀਆਨ: 1).ਮਨਜੀਤ ਸਿੰਘ ਮਿੰਟੂ ਉਰਫ ਬਾਬਾ ਪੁੱਤਰ ਗੁਰਬਖਸ਼ ਸਿੰਘ ਵਾਸੀ ਮੋਗਾ

2).ਮੁਰਾਰੀ ਲਾਲ ਉਰਫ ਬਿੱਲੂ ਪੁੱਤਰ ਪ੍ਰਿਥਵੀ ਸਿੰਘ ਵਾਸੀ ਕਾਬਰੇਲ ਜਿਲਾ ਹਿਸਾਰ (ਹਰਿਆਣਾ)
3).ਸੰਜੂ ਪੁੱਤਰ ਕਰਮਵੀਰ ਸਿੰਘ ਵਾਸੀ ਸਲੇਮਗੜ (ਹਰਿਆਣਾ)
4).ਧਰਮਾ ਪੁੱਤਰ ਵਿਰਸ਼ਾ ਸਿੰਘ ਵਾਸੀ ਚੱਕ ਪੰਨੀ ਵਾਲਾ ਜਿਲਾ ਫਾਜਿਲਕਾ
5).ਰੌਸ਼ਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਆਸ਼ਲ ਜਿਲਾ ਤਰਨਤਾਰਨ
6).ਸਰਦੂਲ ਸਿੰਘ ਉਰਫ ਸੂਲਾ ਪੁੱਤਰ ਦਲੀਪ ਸਿੰਘ ਵਾਸੀ ਰੱਤੀਆਂ ਜਿਲਾ ਮੋਗਾ
7).ਗੁਰਮੀਤ ਸਿੰਘ ਉਰਫ ਘੋਗੀ ਪੁੱਤਰ ਗੁਰਮੇਲ ਸਿੰਘ ਗਾਸੀ ਖੋਸਾ ਕੋਟਲਾ ਜਿਲਾ ਮੋਗਾ

ਉਕਤ ਸਾਰੇ 7 ਦੋਸ਼ੀ ਮਿਤੀ 29-07-2020 ਨੂੰ ਗ੍ਰਿਫਤਾਰ ਕੀਤੇ ਗਏ ਹਨ।

ਬਰਾਮਦਗੀ : -1 ਰਿਵਾਲਵਰ 32 ਬੋਰ ਦੇਸੀ ਸਮੇਤ 3 ਜਿੰਦਾਂ ਰੌਂਦ

2 ਲੋਹਾ ਰਾਡਾਂ
-1 ਨਲਕੇ ਦੀ ਹੱਥੀ
-2 ਕਾਪੇ
-1 ਟਕੂਆ
-ਇੱਕ ਸਵਿਫਟ ਕਾਰ ਨੰ:ਐਚ.ਆਰ.26ਏਐਫ-8962
-ਮੋਟਰਸਾਈਕਲ ਪਲਸਰ ਬਜਾਜ ਨੰ:ਪੀਬੀ.30ਐਨ-5542
-ਮੋਟਰਸਾਈਕਲ ਹੌਡਾਂ ਡਰੀਮ 110 ਸੀਸੀ. ਬਿਨਾ ਨੰਬਰੀ

ਗ੍ਰਿਫਤਾਰ ਕੀਤੇ ਦੋਸ਼ੀਆਨ ਦਾ ਪਿਛਲਾ ਰਿਕਾਰਡ
1 ਮਨਜੀਤ ਸਿੰਘ ਮਿੰਟੂ ਉਰਫ ਬਾਬਾ ਪੁੱਤਰ ਗੁਰਬਖਸ਼ ਸਿੰਘ ਵਾਸੀ ਮੋਗਾ
1).ਸਾਲ-2014 ਵਿੱਚ ਅ/ਧ 420 ਹਿੰ:ਦੰ: ਥਾਣਾ ਸਿਟੀ-1 ਮੋਗਾ
2).ਸਾਲ-2015 ਵਿੱਚ ਅ/ਧ 379,411ਹਿੰ:ਦੰ: ਥਾਣਾ ਸਿਟੀ ਬਰਨਾਲਾ
3).ਸਾਲ 2015 ਵਿੱਚ ਅ/ਧ 382 ਹਿੰ:ਦੰ: ਥਾਣਾ ਸਦਰ ਫਿਰੋਜਪੁਰ
4).ਸਾਲ-2016 ਵਿੱਚ ਅ/ਧ 420,384 ਹਿੰ:ਦੰ: ਥਾਣਾ ਸਿਟੀ-1 ਮੋਗਾ
5).ਸਾਲ-2016 ਵਿੱਚ 61 ਆਬਕਾਰੀ ਐਕਟ ਥਾਣਾ ਸਿਟੀ-1 ਮੋਗਾ
6).ਸਾਲ-2019 ਵਿੱਚ ਅ/ਧ 229ਏ. ਹਿੰ:ਦੰ:ਥਾਣਾ ਸਿਟੀ-1 ਮੋਗਾ
2 ਮੁਰਾਰੀ ਲਾਲ ਉਰਫ ਬਿੱਲੂ ਪੁੱਤਰ ਪ੍ਰਿਥਵੀ ਸਿੰਘ ਵਾਸੀ ਕਾਬਰੇਲ ਜਿਲਾ ਹਿਸਾਰ (ਹਰਿਆਣਾ)
1).ਸਾਲ-2014 ਵਿੱਚ ਅ/ਧ 379,411 ਹਿੰ:ਦੰ: ਥਾਣਾ ਆਦਮਪੁਰ।
2).ਸਾਲ-2018 ਵਿੱਚ ਅ/ਧ 326,324,323 ਹਿੰ:ਦੰ: ਥਾਣਾ ਆਦਮਪੁਰ।
3 ਸੰਜੂ ਪੁੱਤਰ ਕਰਮਵੀਰ ਸਿੰਘ ਵਾਸੀ ਸਲੇਮਗੜ (ਹਰਿਆਣਾ)
ਸਾਲ-2016 ਵਿੱਚ ਅ/ਧ 399,402,452 ਹਿੰ:ਦੰ: ਥਾਣਾ ਮੰਡੀ ਆਦਮਪੁਰ
4 ਧਰਮਾ ਪੁੱਤਰ ਵਿਰਸ਼ਾ ਸਿੰਘ ਵਾਸੀ ਚੱਕ ਪੰਨੀ ਵਾਲਾ ਜਿਲਾ ਫਾਜਿਲਕਾ
ਸਾਲ-2015 ਵਿੱਚ ਅ/ਧ 61 ਆਬਕਾਰੀ ਐਕਟ ਥਾਣਾ ਘੱਲ ਖੁਰਦ(ਫਿਰੋਜਪੁਰ)
5 ਰੌਸ਼ਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਆਸ਼ਲ ਜਿਲਾ ਤਰਨਤਾਰਨ
1).ਸਾਲ-2008 ਵਿੱਚ ਅ/ਧ 379 ਹਿੰ:ਦੰ: ਥਾਣਾ ਪੱਟੀ
2).ਸਾਲ-2017 ਵਿੱਚ ਅ/ਧ 452,325 ਹਿੰ:ਦੰ: ਥਾਣਾ ਪੱਟੀ
3).ਸਾਲ-2018 ਵਿੱਚ ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਪੱਟੀ
6 ਸਰਦੂਲ ਸਿੰਘ ਉਰਫ ਸੂਲਾ ਪੁੱਤਰ ਦਲੀਪ ਸਿੰਘ ਵਾਸੀ ਰੱਤੀਆਂ ਜਿਲਾ ਮੋਗਾ
1).ਸਾਲ-2007 ਵਿੱਚ ਅ/ਧ 15 ਐਨ.ਡੀ.ਪੀ.ਐਸ. ਐਕਟ ਥਾਣਾ ਘੱਲ ਕਲਾਂ
2).ਸਾਲ-2009 ਅ/ਧ 15 ਐਨ.ਡੀ.ਪੀ.ਐਸ. ਐਕਟ ਥਾਣਾ ਘੱਲ ਕਲਾਂ
3).ਸਾਲ-2012 ਵਿੱਚ ਅ/ਧ 15 ਐਨ.ਡੀ.ਪੀ.ਐਸ. ਐਕਟ ਥਾਣਾ ਘੱਲ ਕਲਾਂ
7 ਗੁਰਮੀਤ ਸਿੰਘ ਉਰਫ ਘੋਗੀ ਪੁੱਤਰ ਗੁਰਮੇਲ ਸਿੰਘ ਗਾਸੀ ਖੋਸਾ ਕੋਟਲਾ ਜਿਲਾ ਮੋਗਾ
ਇਸ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ਼ ਨਹੀ ਹੈ।


NO COMMENTS