ਮਾਨਸਾ, 01—03—2021 (ਸਾਰਾ ਯਹਾਂ /ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਇੰਸਪੈਕਟਰ ਜਨਰਲ
ਪੁਲਿਸ ਬਠਿੰਡਾ ਰੇਂਜ, ਬਠਿੰਡਾ ਜੀ ਦੇ ਦਿਸ ਼ਾ ਨਿਰਦੇਸ਼ਾ ਤਹਿਤ ਜਿਲਾ ਮਾਨਸਾ ਅੰਦਰ ਨਸਿ਼ਆ ਦੀ ਰੋਕਥਾਮ
ਕਰਨ ਲਈ ਮਿਤੀ 25—02—2021 ਤੋਂ 03—03—2021 ਤੱਕ ਵਿਸੇਸ਼ ਮੁਹਿੰਮ (ਂਅਵਜ ਣਗਚਪ ਣਗਜਡਕ
ਙ਼ਠਬ਼ਜਪਅ) ਆਰ ੰਭੀ ਗਈ ਹੈ। ਜਿਲਾ ਅੰਦਰ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕ ੇ ਵੱਖ ਵੱਖ ਥਾਵਾਂ ਤ ੇ
ਮੀਟਿੰਗਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਨਸਿ਼ਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ
ਲੜੀ ਤਹਿਤ ਸ੍ਰੀ ਗੁਰਮੀਤ ਸਿੰਘ ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ—1
ਮਾਨਸਾ ਵੱਲੋਂ ਨੇੜੇ ਚੁੰਗਲੀ ਘਰ ਮਾਨਸਾ, ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ ਵੱਲੋਂ ਆਈਲੈਟਸ ਸੈਂਟਰ
ਮਾਨਸਾ ਵਿਖੇ ਐਂਟੀ ਡਰੱਗ ਅਵੇਰਨੈਸ ਮੀਟਿੰਗਾਂ ਕੀਤੀਆ ਗਈਆ। ਸ੍ਰੀ ਸਰਬਜੀਤ ਸਿੰਘ ਡੀ.ਐਸ.ਪੀ
(ਪੀ.ਬੀ.ਆਈ.) ਮਾਨਸਾ ਦੀ ਨਿਗਰਾਨੀ ਹੇਠ ਮ ੁੱਖ ਅਫਸਰ ਥਾਣਾ ਜੋਗਾ ਵੱਲੋਂ ਪਿੰਡ ਅਕਲੀਆਂ ਵਿਖੇ, ਮੁੱਖ
ਅਫਸਰ ਥਾਣਾ ਭੀਖੀ ਅਤ ੇ ਐਸ.ਟੀ.ਵੀ. ਟੀਮ ਵੱਲੋਂ ਸਰਕਾਰੀ ਸਕ ੂਲ ਪਿੰਡ ਸਮਾਓ ਅਤੇ ਪਿੰਡ ਮੋਹਰ ਸਿੰਘ
ਵਾਲਾ ਵਿਖੇ ਮੀਟਿੰਗਾਂ ਕੀਤੀਆ ਗਈਆ।
ਸ ੍ਰੀ ਹਰਜਿ ੰਦਰ ਸਿੰਘ ਡੀ.ਐਸ.ਪੀ. (ਔਰਤਾਂ ਤੇ ਬੱਚਿਆਂ ਵਿਰੁੱਧ
ਅਪਰਾਧ) ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਮਾਨਸਾ ਵੱਲੋਂ ਪਿੰਡ ਬਹਿਨੀਵਾਲ ਵਿਖੇ,
ਮੁੱਖ ਅਫਸਰ ਥਾਣਾ ਜੌੜਕੀਆਂ ਵੱਲੋਂ ਪਿੰਡ ਭੰਮੇ ਕਲਾਂ ਅਤੇ ਪਿੰਡ ਬੀਰੇਵਾਲਾ ਵਿਖੇ ਮੀਟਿੰਗਾਂ ਕੀਤੀਆ ਗਈਆ
ਹਨ। ਸ੍ਰੀ ਅਮਰਜੀਤ ਸਿੰਘ ਡੀ.ਐਸ.ਪੀ. ਸਰਦੂਲਗੜ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਝੁਨੀਰ ਵੱਲੋਂ
ਪਿੰਡ ਝੁਨੀਰ ਵਿਖੇ ਮੀਟਿੰਗ ਕੀਤੀ ਗਈ ਹੈ। ਸ੍ਰੀ ਪ੍ਰਭਜੋਤ ਕੌਰ ਡੀ.ਐਸ.ਪੀ. ਬੁਢਲਾਡਾ ਦੀ ਨਿਗਰਾਨੀ ਹੇਠ ਮੁੱਖ
ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋਂ ਪਿੰਡ ਅਹਿਮਦਪੁਰ ਅਤੇ ਪਿੰਡ ਕੁਲਾਣਾ ਵਿਖੇ, ਮੁੱਖ ਅਫਸਰ ਥਾਣਾ
ਸਦਰ ਬੁਢਲਾਡਾ ਵੱਲੋਂ ਪਿੰਡ ਬੀਰੋਕੇ ਖੁਰਦ ਵਿਖੇ ਮੀਟਿੰਗਾਂ ਕੀਤੀਆ ਗਈਆ ਹਨ। ਸ੍ਰੀ ਤਰਸੇਮ ਮਸੀਹ
ਡੀ.ਐਸ.ਪੀ. (ਡੀ.) ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਬੋਹਾ ਵੱਲੋਂ ਵਿਦਿਆ ਭਾਰਤੀ ਸਕੂਲ
ਬੋਹਾ ਅਤੇ ਮੁੱਖ ਅਫਸਰ ਥਾਣਾ ਬਰੇਟਾ ਵੱਲੋਂ ਪਿੰਡ ਕਿਸ ਼ਨਗੜ ਅਤੇ ਪਿੰਡ ਬਖਸ਼ੀਵਾਲਾ ਵਿਖੇ ਐਂਟੀ ਡਰੱਗ
ਅਵੇਰਨੈਂਸ ਮੀਟਿੰਗਾਂ/ਸੈਮੀਨਰ ਕੀਤੇ ਗਏ ਹਨ।
ਮਾਨਸਾ ਪੁਲਿਸ ਵੱਲੋਂ ਕੋਵਿਡ—19 ਦੀਆ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਜਿਲਾ ਅੰਦਰ
ਅੱਜ ਵੱਖ ਵੱਖ ਥਾਵਾਂ ਤੇ 15 ਸੈਮੀਨਰ/ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ
ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।