ਮਾਨਸਾ ਪੁਲਿਸ ਵੱਲੋਂ ਸਕੂਲੀ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਪੂਰਤੀ ਲਈ ਉਹਨਾਂ ਨੂੰ ਅਗਲੀ ਕਲਾਸ ਦੀਆ ਕਿਤਾਬਾਂ ਘਰੋਂ-ਘਰੀ ਮੁਹੱਈਆ

0
238

ਮਾਨਸਾ, 03 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਮਾਨਸਾ ਪੁਲਿਸ ਵੱਲੋਂ ਸਕੂਲੀ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਪੂਰਤੀ ਲਈ ਉਹਨਾਂ ਨੂੰ ਅਗਲੀ ਕਲਾਸ ਦੀਆ ਕਿਤਾਬਾਂ ਘਰੋਂ-ਘਰੀ ਮੁਹੱਈਆ ਕਰਨ ਅਤੇ ਉਹਨਾਂ ਦੀ ਪੜ੍ਹਾਈ ਆਨਲਾਈਨ ਕਰਨ ਦੀ ਸੁਰੂਆਤ **
ਸ੍ਰੀ ਅਰੁਣ ਕੁਮਾਰ ਮਿੱਤਲ, IPS. ਮਾਨਯੋਗ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਜੀ ਵੱਲੋਂ ਅੱਜ ਉਚੇਚੇ ਤੌਰ ਤੇ ਮਾਨਸਾ ਵਿਖੇ ਪਹੁੰਚ ਕੇ ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਦੀ ਹਾਜ਼ਰੀ ਵਿੱਚ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਜੀ ਵੱਲੋਂ ਜੋ ਪਿਛਲੇ ਮਹੀਨੇ ਵਿਲੇਜ ਪੁਲਿਸ ਅਫਸਰ (ਵੀ.ਪੀ.ਓ.)/ਸਵੈ ਸਹਾਇਤਾਂ ਗਰੁੱਪ ਸਕੀਮ ਦਿੱਤੀ ਗਈ ਸੀ, ਨੂੰ ਪਹਿਲਕਦਮੀ ਨਾਲ ਇੰਨ ਬਿੰਨ ਲਾਗੂ ਕਰਨ ਵਿੱਚ ਮਾਨਸਾ ਜਿਲਾ ਨੂੰ ਸੰਭਾਗ/ਮਾਣ ਪ੍ਰਾਪਤ ਹੋਇਆ ਹੈ, ਜਿਸਦੇ ਲਈ ਮੈਂ ਜਿਲਾ ਮਾਨਸਾ ਦੇ ਸਾਰੇ ਸੂਝਵਾਨ ਵਾਸੀਆ ਨੂੰ ਵਧਾਈ ਦਿੰਦਾ ਹਾਂ, ਜਿਹਨਾਂ ਨੇ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਣੇ ਪਿੰਡ/ਸ਼ਹਿਰ/ਵਾਰਡ/ਗਲੀ/ਮੁਹੱਲੇ ਅੰਦਰ ਕਰਫਿਊ ਨੂੰ ਪੂਰੀ ਤਰਾ ਲਾਗੂ ਕੀਤਾ ਹੈ। ਮਾਨਸਾ ਪੁਲਿਸ ਵੀ ਵਧਾਈ ਦੀ ਪਾਤਰ ਹੈ, ਜੋ ਬਹੁਤ ਹੀ ਸੁਲਝੇ ਹੋਏ ਪੁਲਿਸ ਅਫਸਰ ਡਾ: ਭਾਰਗਵ ਜੀ ਦੀ ਨਿਗਰਾਨੀ ਹੇਠ ਦਿਨ/ਰਾਤ ਇੱਕ ਕਰਕੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਬਲਿਕ ਨੂੰ ਜਾਗਰੂਕ ਕਰਨ ਵਿੱਚ ਅਤੇ ਲੋੜਵੰਦਾਂ ਨੂੰ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਘਰੋ ਘਰੀ ਮੁਹੱਈਆ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ। ਜਿਲਾ ਵਿਖੇ ਤਾਇਨਾਤ 337 ਵਿਲੇਜ ਪੁਲਿਸ ਅਫਸਰ (ਵੀ.ਪੀ.ਓ.) ਆਮ ਪਬਲਿਕ ਅਤੇ ਪੁਲਿਸ ਪ੍ਰਸਾਸ਼ਨ ਦਰਮਿਆਨ ਇੱਕ ਕੜੀ ਵਜੋਂ ਕੰਮ ਕਰ ਰਹੇ ਹਨ।


ਮਾਨਯੋਗ ਆਈ.ਜੀ. ਸਾਹਿਬ ਵੱਲੋਂ ਦੱਸਿਆ ਗਿਆ ਕਿ ਕਰਫਿਊ ਦੇ ਮੱਦੇਨਜ਼ਰ ਸਕੂਲ/ਕਾਲਜ/ਟਿਊਸ਼ਨ ਸੈਂਟਰ ਆਦਿ ਵਿਦਿਅਕ ਅਦਾਰੇ ਬੰਦ ਹੋਣ ਕਰਕੇ ਅਤੇ ਬੱਚਿਆਂ ਪਾਸ ਅਗਲੀ ਕਲਾਸ ਦੀਆ ਕਿਤਾਬਾਂ ਨਾ ਹੋਣ ਕਰਕੇ ਜਿੱਥੇ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਉਥੇ ਹੀ ਬੱਚੇ ਬਾਹਰ ਖੇਡਣ ਜਾਣ ਦੀ ਬਜਾਏ ਘਰਾਂ ਅੰਦਰ ਬੰਦ ਹਨ ਅਤੇ ਵਿਹਲੇ ਹੋਣ ਕਰਕੇ ਸਾਰਾ ਦਿਨ ਸੋਸ਼ਲ ਮੀਡੀਆ ਜਾਂ ਟੀ.ਵੀ. ਪਰ ਨਿਰਭਰ ਹੋਣ ਕਰਕੇ ਉਹਨਾਂ ਦੇ ਮਨ ਤੇ ਕੋਰੋਨਾ ਵਾਇਰਸ ਦਾ ਅਸਰ ਪੈ ਰਿਹਾ ਹੈ, ਕਿਉਕਿ ਬੱਚੇ ਮਨ ਦੇ ਕੋਮਲ ਹੋਣ ਕਰਕੇ ਉਹ ਖੌਫ ਮਹਿਸੂਸ ਕਰ ਰਹੇ ਹਨ। ਇਸਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋਂ ਅਗਾਊ ਸੋਚਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਪੁਲਿਸ ਪ੍ਰਸਾਸ਼ਨ ਵੱਲੋਂ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਬੁੱਕ ਡੀਪੂਆ ਨਾਲ ਤਾਲਮੇਲ ਕਰਕੇ ਵਿਲੇਜ ਪੁਲਿਸ ਅਫਸਰਾ(ਵੀ.ਪੀ.ਓ.)/ਕਮੇਟੀ ਮੈਂਬਰਾ ਰਾਹੀ ਬੱਚਿਆ ਨੂੰ ਅਗਲੀ ਕਲਾਸ ਦੀਆ ਕਿਤਾਬਾਂ ਉਹਨਾਂ ਦੇ ਘਰ ਘਰ ਜਾ ਕੇ ਪਹੁੰਚਾਈਆ ਜਾਣ, ਇਸ ਮੁਹਿੰਮ ਦੀ ਸੁਰੂਆਤ ਅੱਜ ਮੇਰੇ ਵੱਲੋਂ ਮਾਨਸਾ ਤੋਂ ਕਰਦੇ ਹੋਏ ਪਹਿਲੇ ਪੜਾਅ ਅਧੀਨ ਸਰਕਲ ਮਾਨਸਾ ਅੰਦਰ ਆਉਦੇ ਸਕੂਲਾਂ ਦੇ ਬੱਚਿਆਂ ਨੂੰ ਘਰੋਂ-ਘਰੀ ਕਿਤਾਬਾਂ ਪਹੁੰਚਾਉਣ ਦੀ ਸੁਰੂਆਤ ਕੀਤੀ ਗਈ ਹੈ ਅਤੇ ਅਗਲੇ ਕੁਝ ਦਿਨਾਂ ਅੰਦਰ ਹੀ ਲੋੜੀਂਦੇ ਪ੍ਰਬੰਧ ਮੁਕੰਮਲ ਕਰਕੇ ਸਾਰਾ ਜਿਲ੍ਹਾ ਮੁਕੰਮਲ ਕਰਕੇ ਸਾਰੇ ਸਕੂਲੀ ਬੱਚਿਆਂ ਨੂੰ ਕਿਤਾਬਾਂ ਮੁਹੱਈਆ ਕਰਵਾ ਦਿੱਤੀਆ ਜਾਣਗੀਆ।

NO COMMENTS