ਮਾਨਸਾ ਪੁਲਿਸ ਵੱਲੋਂ ਵਹੀਕਲ ਚੋਰ ਕਾਬੂ ..!!

0
174

ਮਾਨਸਾ, 06 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ); ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਵਹੀਕਲ ਚੋਰੀ ਕਰਨ ਵਾਲੇ ਦੋ ਦੋਸ.ੀਆਨ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਗੁਰਪਰੀਤ ਸਿੰਘ ਪੁੱਤਰ ਬੀਰੀ ਸਿੰਘ ਵਾਸੀਆਨ ਝੋਰੜ ਜਿਲਾ ਸਿਰਸਾ (ਹਰਿਆਣਾ) ਹਾਲ ਜਟਾਣਾ ਕਲਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 2 ਮੋਟਰਸਾਈਕਲ (ਪਲਸਰ ਅਤੇ ਪਲਟੀਨਾ) ਦੀ ਬਰਾਮਦਗੀ ਕਰਾਉਣ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ| ਬਰਾਮਦ ਕੀਤੇ ਮੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 55,000/^ਰੁਪਏ ਬਣਦੀ ਹੈ|
 ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫਿਊ ਦੀ ਪਾਲਣਾ ਸਬੰਧੀ ਪਿੰਡ ਟਿੱਬੀ ਹਰੀ ਸਿੰਘ ਗਸ.ਤ ਦੇ ਸਬੰਧ ਵਿੱਚ ਮੋਜੂਦ ਸੀ ਤਾਂ ਮੁਖਬਰੀ ਮਿਲੀ ਕਿ ਅਮਨਦੀਪ ਸਿੰਘ ਪੁੱਤਰ ਜੁਗਰਾਜ ਸਿੰਘ, ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਗੁਰਪਰੀਤ ਸਿੰਘ ਪੁੱਤਰ ਬੀਰੀ ਸਿੰਘ ਵਾਸੀਆਨ ਝੋਰੜ ਜਿਲਾ ਸਿਰਸਾ (ਹਰਿਆਣਾ) ਹਾਲ ਜਟਾਣਾ ਕਲਾਂ ਜੋ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਚੋਰੀ ਕੀਤੇ ਮੋਟਰਸਾਈਕਲ ਵੇਚਣ ਲਈ ਲੈ ਕੇ ਆ ਰਹੇ ਹਨ| ਜਿਸਤੇ ਉਕਤ ਚਾਰੇ ਦੋਸ.ੀਅਨ ਵਿਰੁੱਧ ਮੁਕੱਦਮਾ ਨੰਬਰ 75 ਮਿਤੀ 05^04^2020 ਅ/ਧ 379/411/188 ਹਿੰ:ਦੰ: ਥਾਣਾ ਸਰਦੂਲਗੜ ਦਰਜ. ਰਜਿਸਟਰ ਕਰਵਾਇਆ ਗਿਆ| ਪੁਲਿਸ ਪਾਰਟੀ ਵੱਲੋਂ ਢੁਕਵੀਂ ਜਗ੍ਹਾਂ ਤੇ ਨਾਕਾਬੰਦੀ ਕਰਕੇ ਦੋ ਦੋਸ.ੀਆਨ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਗੁਰਪਰੀਤ ਸਿੰਘ ਪੁੱਤਰ ਬੀਰੀ ਸਿੰਘ ਵਾਸੀਆਨ ਝੋਰੜ ਜਿਲਾ ਸਿਰਸਾ (ਹਰਿਆਣਾ) ਹਾਲ ਜਟਾਣਾ ਕਲਾਂ ਨੂੰ ਮੌਕਾ ਤੇ ਕਾਬੂ ਕਰਕੇ ਉਹਨਾਂ ਪਾਸੋਂ ਮੌਕਾ ਤੋ 2 ਮੋਟਰਸਾਈਕਲ (ਪਲਸਰ ਅਤੇ ਪਲਟੀਨਾ ਬਿਨਾ ਨੰਬਰੀ) ਬਰਾਮਦ ਕੀਤੇ ਗਏ ਅਤੇ 2 ਦੋਸ.ੀਆਨ ਅਮਨਦੀਪ ਸਿੰਘ ਅਤੇ ਰਣਜੀਤ ਸਿੰਘ ਮੌਕਾ ਤੋਂ ਭੱਜ ਗਏ, ਜਿਹਨਾਂ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ| ਗ੍ਰਿਫਤਾਰ ਦੋਸ.ੀਆਨ ਨੂੰ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਹੋਰ ਕਿਹੜੀਆ ਕਿਹੜੀਆ ਚੋਰੀ ਦੀਆ ਵਾਰਦਾਤਾਂ ਕੀਤੀਆ ਹਨ, ਮੋਟਰਸਾਈਕਲ ਕਿੱਥੋ ਚੋਰੀ ਕੀਤੇ ਹਨ| ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ|

NO COMMENTS