*—ਮਾਨਸਾ ਪੁਲਿਸ ਵੱਲੋਂ ਬਲੈਕਮੇਲ ਕਰਕੇ ਦਬਾਅ ਪਾ ਕੇ ਪੈਸੇ ਬਟੋਰਨ ਵਾਲੇ ਗਿਰੋਹ ਦਾ ਪਰਦਾਫਾਸ਼*

0
701

ਮਾਨਸਾ, 25—03—2022(ਸਾਰਾ ਯਹਾਂ/ ਮੁੱਖ ਸੰਪਾਦਕ /ਬਲਜੀਤ ਸ਼ਰਮਾ) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਇੱਕ ਗਿਰੋਹ ਨੂੰ ਕਾਬ ੂ ਕੀਤਾ ਗਿਆ ਹੈ ਜੋ ਗਲਤ ਦੂਸ਼ਣ ਲਗਾ ਕੇ
ਬਲੈਕਮੇਲ ਕਰਕੇ ਦਬਾਅ ਪਾ ਕੇ ਭੋਲੇ ਭਾਲੇ ਲੋਕਾਂ ਪਾਸੋਂ ਪੈਸੇ ਬਟੋਰਦਾ ਸੀ। ਮਾਨਸਾ ਪੁਲਿਸ ਵੱਲੋਂ ਇਸ ਗਿਰੋਹ ਦੇ 3
ਮੁਲਜਿਮਾਂ ਜਸਪ੍ਰੀਤ ਕੌਰ ਜੱਸੀ ਪਤਨੀ ਬਿੱਕਰ ਸਿੰਘ ਵਾਸੀ ਮਾਨਸਾ, ਗੁਰਬਾਜ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਗੁਜਰਾ
ਖਨਾਲ ਥਾਣਾ ਦਿੜਬਾ (ਜਿਲਾ ਸੰਗਰੂਰ) ਅਤੇ ਰਾਮ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਛੰਨਾ ਥਾਣਾ ਸਮਾਣਾ (ਜਿਲਾ
ਪਟਿਆਲਾ) ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਜਿਹਨਾਂ ਪਾਸੋਂ 7 ਹਜਾਰ ਰੁਪੲ ੇ ਨਗਦੀ
ਅਤ ੇ 1 ਮੋਬਾਇਲ ਫੋਨ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮੁਦੱਈ ਰਾਜਿੰਦਰ
ਕੁਮਾਰ ਉਰਫ ਬੱਬ ਪੁੱਤਰ ਸ਼ਾਮ ਲਾਲ ਵਾਸੀ ਭੀਖੀ ਨੇ ਥਾਣਾ ਸਿਟੀ—2 ਮਾਨਸਾ ਪੁਲਿਸ ਪਾਸ ਬਿਆਨ ਲਿਖਾਇਆ ਕਿ
ਉਸਦੀ ਭੀਖੀ ਵਿਖੇ ਰੇਡੀਮੇਟ ਗਾਰਮੈਂਟਸ ਦੀ ਦੁਕਾਨ ਹੈ। ਕਰੀਬ 15 ਦਿਨ ਪਹਿਲਾਂ ਮੋਬਾਇਲ ਫੋਨ ਰਾਹੀ ਉਸਦੀ ਅਮਨ
ਕੌਰ ਨਾਮ ਦੀ ਔਰਤ ਨਾਲ ਜਾਣ—ਪਹਿਚਾਣ ਹੋ ਗਈ, ਜਿਸਨੇ ਮੁਦਈ ਨੂੰ ਕਿਹਾ ਕਿ ਉਸਨੇ ਕੱਪੜੇ ਅਤੇ ਮੋਬਾਇਲ ਫੋਨ
ਲੈਣਾ ਹੈ। ਮਿਤੀ 16—03—2022 ਨੂੰ ਅਮਨ ਨਾਮ ਦੀ ਔਰਤ ਆਪਣੀ ਇੱਕ ਸਾਥਣ ਸਮੇਤ ਮੁਦੱਈ ਦੀ ਦੁਕਾਨ ਤੇ ਆਈ,
ਜਿਸਨੇ ਕੱਪੜੇ ਅਤੇ ਮੋਬਾਇਲ ਫੋਨ ਖਰੀਦ ਕਰਕੇ ਕੱਪੜਿਆ ਦੇ ਪੈਸੇ ਦੇ ਦਿੱਤੇ ਅਤ ੇ ਮੋਬਾਇਲ ਫੋਨ ਦੇ 2500 ਰੁਪੲ ੇ ਫਿਰ
ਦੇਣ ਲਈ ਸਬੰਧਤ ਦੁਕਾਨਦਾਰ ਪਾਸ ਮੁਦੱਈ ਦੀ ਗਰੰਟੀ ਪੁਵਾ ਦਿੱਤੀ। ਮਿਤੀ 23—03—2022 ਨੂੰ ਅਮਨ ਕੌਰ ਨੇ ਮੁਦੱਈ
ਦੇ ਪੈਸੇ ਦੇਣ ਲਈ ਉਸਨੂੰ ਫੋਨ ਕਰਕੇ ਆਪਣੇ ਘਰ ਮਾਨਸਾ ਵਿਖੇ ਬੁਲਾਉਣ ਤੇ ਮੁਦੱਈ ਉਸਦੇ ਘਰ ਚਲਾ ਗਿਆ। ਮੁਲਜਿਮਾਂ
ਨੇ ਪਹਿਲਾਂ ਬਣਾਈ ਵਿਊਤ ਅਨੁਸਾਰ ਮਦੱਈ ਨੂੰ ਕਮਰੇ ਵਿੱਚ ਲਿਜਾ ਕੇ ਕਮਰਾ ਬੰਦ ਕਰ ਲਿਆ ਅਤ ੇ ਅਮਨ ਕੌਰ ਮੁਦੱਈ
ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਈ। ਬਾਕੀ ਮੁਲਜਿਮ ਮੋਬਾਇਲ ਫੋਨ ਤੇ ਵੀਡੀਓ ਬਨਾਉਣ ਲੱਗ ਪੲ ੇ। ਜਿਹਨਾਂ ਨੇ
ਮੁਦੱਈ ਪਰ ਗਲਤ ਦੂਸ਼ਣ ਲਗਾ ਕੇ ਉਸਨੂੰ ਬਦਨਾਮੀ ਦਾ ਡਰ ਦਿਖਾ ਕੇ ਉਸ ਪਾਸੋਂ 25 ਲੱਖ ਰੁਪੲ ੇ ਦੀ ਮੰਗ ਕੀਤੀ ਤਾਂ
ਮੁਦੱਈ ਨੇ ਆਪਣੇ ਪਾਸ ਮੌਕਾ ਪਰ 12,000/—ਰੁਪੲ ੇ ਨਗਦ ਦੇ ਦਿੱਤੇ ਅਤ ੇ 75 ਹਜਾਰ ਰੁਪਏ ਦੀ ਹੋਰ ਰਕਮ ਗੂਗਲ—ਪੇਅ
ਰਾਹੀ ਮੁਲਜਿਮਾਂ ਦੇ ਖਾਤੇ ਵਿੱਚ ਪੁਵਾ ਲਈ। ਜਿਹਨਾਂ ਨੇ ਮੁਦੱਈ ਨੂੰ ਬਲੈਕਮੇਲ ਕਰਕੇ ਉਸ ਤੇ ਦਬਾਅ ਪਾ ਕੇ ਉਸ ਨਾਲ
ਠੱਗੀ ਮਾਰੀ ਹੈ। ਮੁਦੱਈ ਦੇ ਬਿਆਨ ਪਰ ਮੁਲਜਿਮ ਜਸਪ੍ਰੀਤ ਕੌਰ ਜੱਸੀ ਵਾਸੀ ਮਾਨਸਾ, ਅਮਨ ਕੌਰ ਮਾਨਸਾ, ਗੁਰਬਾਜ
ਸਿੰਘ, ਰਾਮ ਸਿੰਘ, ਵਗੈਰਾ ਵਿਰੁੱਧ ਮੁਕੱਦਮਾ ਨੰਬਰ 60 ਮਿਤੀ 23—03—2022 ਅ/ਧ 384,34 ਹਿੰ:ਦੰ: ਥਾਣਾ ਸਿਟੀ—2
ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫਤੀਸ ਅਮਲ ਵਿੱਚ
ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋੲ ੇ ਮੌਕਾ ਪਰ ਰੇਡ ਕਰਕੇ 3 ਮੁਲਜਿਮਾਂ ਜਸਪ੍ਰੀਤ ਕੌਰ ਜੱਸੀ, ਗੁਰਬਾਜ ਸਿੰਘ ਅਤੇ
ਰਾਮ ਸਿੰਘ ਨੂੰ ਗ੍ਰਿਫਤਾਰ ਕਰਕੇ 7 ਹਜ਼ਾਰ ਰੁਪੲ ੇ ਨਗਦੀ ਅਤੇ 1 ਮੋਬਾਇਲ ਫੋਨ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ
ਲਿਆ ਗਿਆ ਹੈ। ਬਾਕੀ ਰਹਿੰਦੇ ਮੁਲਜਿਮਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ
ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ
ਹਾਸਲ ਕੀਤਾ ਗਿਆ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਬਾਕੀ ਰਹਿੰਦੇ ਮੁਲਜਿਮਾਂ ਨੂੰ ਜਲਦੀ ਗ੍ਰਿਫਤਾਰ
ਕਰਕੇ ਇਸ ਗਿਰੋਹ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਵੱਲੋਂ
ਪਹਿਲਾਂ ਹੋਰ ਕਿੰਨੇ ਵਿਆਕਤੀਆਂ ਨੂੰ ਬਲੈਕਮੇਲ ਕਰਕੇ ਠੱਗੀਆਂ ਮਾਰੀਆ ਗਈਆ ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ
ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

NO COMMENTS