—ਮਾਨਸਾ ਪੁਲਿਸ ਵੱਲੋਂ ਫਲੈਗ/ਰੋਡ ਮਾਰਚ ਕਰਕੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪਬਲਿਕ ਨੂੰ ਕੀਤਾ ਜਾ ਰਿਹਾ ਜਾਗਰੂਕ

0
59

ਮਾਨਸਾ 20,,ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ) ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਕੋਰੋਨਾ ਮਹਾਂਮਾਰੀ ਦੇ
ਦੁਬਾਰਾ ਫੈਲਾਅ ਨੂੰ ਵੇਖਦੇ ਹੋੲ ੇ ਸਾਰਿਆ ਨੂੰ ਅਪੀਲ ਕੀਤੀ ਗਈ ਕਿ ਉਹ ਬਿਨਾ ਕੰਮਕਾਰ ਤੋਂ ਘਰਾ ਤੋਂ ਬਾਹਰ ਨਾ ਨਿਕਲਣ
ਅਤ ੇ ਹਰ ਸਮੇਂ ਮਾਸਕ ਪਾ ਕੇ ਰੱਖਣ ਤਾਂ ਜੋ ਕੋਰੋਨਾ ਮਹਾਂਮਾਰੀ ਜੋ ਦੁਬਾਰਾ ਵਧ ਰਹੀ ਹੈ, ਉਸਨੂੰ ਵਧਣ ਤੋਂ ਪਹਿਲਾਂ
ਸਰੂਆਤੀ ਸਟੇਜ ਤੇ ਹੀ ਰੋਕਿਆ ਜਾ ਸਕੇ। ਮਾਨਸਾ ਪੁਲਿਸ ਵੱਲੋਂ ਬਚਾਅ ਲਈ ਪਬਲਿਕ ਨੂੰ ਮਾਸਕ ਵੰਡੇ ਜਾ ਰਹੇ ਹਨ ਅਤੇ
ਸ਼ਹਿਰਾਂ/ਮੁਹੱਲਿਆਂ ਅੰਦਰ ਫਲੈਗ/ਰੋਡ ਮਾਰਚ ਕੱਢ ਕੇ ਪਬਲਿਕ ਨੂੰ ਸੋਸ਼ਲ ਡਿਸਟੈਸਿੰਗ ਰੱਖਣ ਅਤ ੇ ਮਾਸਕ ਪਾਉਣ ਲਈ
ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋੲ ੇ
ਉਹ ਖੁਦ ਭੀੜ ਭੁੜੱਕੇ ਵਾਲੀਆ ਥਾਵਾਂ ਤੇ ਜਾਂ ਜਿਆਦਾ ਇਕੱਠਾਂ ਵਿੱਚ ਨਾ ਜਾਣ ਅਤੇ ਨਾ ਹੀ ਜਿਆਦਾ ਇਕੱਠ ਕਰਨ।
ਮਾਨਸਾ ਪੁਲਿਸ ਪਬਲਿਕ ਨੂੰ ਇਸ ਮਹਾਂਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਕਾਨ ੂੰਨ ਪ੍ਰਤੀ ਪੂਰੀ ਤਰਾ ਵਚਨਬੱਧ ਹੈ। ਜੇਕਰ
ਕੋਈ ਵਿਅਕਤੀ ਬਿਨਾ ਮਾਸਕ ਬਜਾਰਾਂ, ਗਲੀਆ/ਮੁਹੱਲਿਆਂ ਅੰਦਰ ਘੁੰਮਦਾ ਅਤ ੇ ਸੋਸ਼ਲ ਡਿਸਟੈਸਿੰਗ ਦੀ ਉਲੰਘਣਾਂ ਕਰਦਾ
ਪਾਇਆ ਗਿਆ ਤਾਂ ਆਰ.ਟੀ.—ਪੀ.ਸੀ.ਆਰ. (ਕੋਰੋਨਾ ਟੈਸਟ ਸੈਪਲਿੰਗ ਸੈਂਟਰ) ਮਾਨਸਾ ਵਿਖੇ ਲਿਜਾ ਕੇ ਉਸਦਾ ਕੋਰੋਨਾ
ਟੈਸਟ ਕਰਾਇਆ ਜਾਵੇਗਾ ਤਾਂ ਜੋ ਪ੍ਰਭਾਵਿਤ ਵਿਅਕਤੀ ਨੂੰ ਇਕਾਂਤਵਾਸ ਕਰਵਾ ਕੇ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ
ਰੋਕਿਆ ਜਾ ਸਕੇ।

ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪਿਛਲੇ ਦਿਨ ਮਿਤੀ
19—03—2021 ਨੂੰ ਮਾਸਕ ਨਾ ਪਹਿਨ ਕੇ ਉਲੰਘਣਾਂ ਕਰਨ ਵਾਲੇ 135 ਵਿਆਕਤੀਆਂ ਦੇ ਮਾਸਕ ਚਲਾਣ ਕੱਟੇ ਗਏ ਹਨ।
ਮਾਨਸਾ ਪੁਲਿਸ ਵੱਲੋਂ ਇਸ ਮਹਾਂਮਾਰੀ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਨਾਈ
ਜਾ ਰਹੀ ਹੈ ਤਾਂ ਜੋ ਜਿਲਾ ਅੰਦਰ ਕੋਵਿਡ—19 ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

…………….

NO COMMENTS