ਮਾਨਸਾ ਪੁਲਿਸ ਵੱਲੋਂ ਪੀ.ਓ. ਮੁਲਜਿਮ ਕਾਬੂ..!

0
204

ਮਾਨਸਾ, 25-11-2020: (ਸਾਰਾ ਯਹਾ / ਮੁੱਖ ਸੰਪਾਦਕ) ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਪੀ.ਓਜ. (ਮੁਜਰਮ-ਇਸਤਿਹਾਰੀਆ) ਨੂੰ ਗ੍ਰਿਫਤਾਰ ਕਰਨ ਲਈ ਮਾਨਸਾ ਪੁਲਿਸ ਵੱਲੋੋਂ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋੋਂ ਹੇਠ ਲਿਖੇ ਮੁਜਰਮ-ਇਸ਼ਤਿਹਾਰੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ:-
ਮੁਜਰਮ ਇਸ਼ਤਿਹਾਰੀ (ਪੀ.ਓ.) ਮੁਹੰਮਦ ਅਹਿਮਦ ਉਰਫ ਕਾਲਾ ਪੁੱਤਰ ਰਸ਼ੀਦ ਅਹਿਮਦ ਵਾਸੀ ਉਮੇਰੀ ਥਾਣਾ ਕਾਠ ਜਿਲਾ ਮੁਰਾਦਾਬਾਦ (ਯੂ.ਪੀ.) ਜਿਸਦੇ ਵਿਰੁੱਧ ਮੁਕੱਦਮਾ ਨੰਬਰ 130 ਮਿਤੀ 25-07-2019 ਅ/ਧ 363,366,376 ਹਿੰ:ਦੰ: ਅਤੇ 3,4 ਪੈਕਸੋੋ ਐਕਟ-2012 ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਸੀ। ਇਹ ਮੁਲਜਿਮ ਅਦਾਲਤ ਵਿੱਚੋੋ ਆਪਣੀ ਤਾਰੀਖ ਪੇਸ਼ੀ ਤੋੋਂ ਗੈਰਹਾਜਰ ਚੱਲ ਰਿਹਾ ਸੀ। ਜਿਸ ਕਰਕੇ ਮਾਨਯੋਗ ਅਦਾਲਤ ਸ੍ਰੀ ਅਜੇਪਾਲ ਸਿੰਘ, ਜੇ.ਐਮ.ਆਈ.ਸੀ. ਮਾਨਸਾ ਵੱਲੋੋਂ ਇਸਨੂੰ ਮਿਤੀ 26-10-2020 ਤੋੋਂ ਪੀ.ਓ. (ਅ/ਧ 82-83 ਜਾਬਤਾ ਫੌੌਜਦਾਰੀ) ਕਰਾਰ ਦਿੱਤਾ ਗਿਆ ਸੀ। ਐਸ.ਆਈ. ਜਸਵੰਤ ਸਿੰਘ ਇੰਚਾਰਜ ਪੀ.ਓ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕਰਕੇ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੇ ਹਵਾਲੇ ਕੀਤਾ ਗਿਆ ਹੈ।

NO COMMENTS