*—ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ 4 ਮੁਕੱਦਮਿਆਂ ਵਿੱਚ 6 ਮੁਲਜਿਮਾਂ ਨੂੰ ਕੀਤਾ ਗਿਆ ਗ੍ਰਿਫਤਾਰ*

0
71

ਮਾਨਸਾ, 04—05—2022  (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ ੰਜਾਬ ਨੂੰ ਨਸ਼ਾ—ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ
ਸਹਿਨਸ਼ੀਲਤਾ (ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਚਲਾ
ਕੇ ਐਨ.ਡੀ.ਪੀ.ਅ ੈਸ. ਐਕਟ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਐਸ.ਆਈ. ਪ੍ਰਿਤਪਾਲ ਸਿੰਘ ਇੰਚਾਰਜ
ਸੀ.ਆਈ.ਏ. ਸਟਾਫ ਮਾਨਸਾ ਦੀ ਨਿਗਰਾਨੀ ਹੇਠ ਸ:ਥ: ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਵਨੀਤ
ਸਿੰਘ ਉਰਫ ਨਵੀ ਪੁੱਤਰ ਜਰਨੈਲ ਸਿੰਘ ਵਾਸੀ ਠਸਕਾ (ਹਰਿਆਣਾ) ਹਾਲ ਮਾਨਸਾ ਅਤੇ ਗਗਨਦੀਪ ਸਿੰਘ ਉਰਫ
ਗਗਨ ਪੁੱਤਰ ਬਲਵੀਰ ਸਿੰਘ ਵਾਸੀ ਮਾਨਸਾ ਨੂੰ ਵੋਕਸਵੈਗਨ ਕਾਰ ਨੰ: ਡੀ.ਐਲ.3ਸੀਬੀਡਬਲਯੂ—0158 ਸਮੇਤ
ਕਾਬੂ ਕਰਕੇ ਉਹਨਾਂ ਪਾਸੋਂ 150 ਗ੍ਰਾਮ ਹੈਰੋਇੰਨ (ਚਿੱਟਾ) ਦੀ ਬਰਾਮਦਗੀ ਕੀਤੀ ਗਈ, ਜਿਹਨਾਂ ਦੇ ਵਿਰੁੱਧ ਥਾਣਾ
ਸਿਟੀ—2 ਮਾਨਸਾ ਵਿਖੇ ਐਨ.ਡੀ.ਪੀ.ਅ ੈਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਕਾਰ ਨੂੰ
ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਐਸ.ਆਈ. ਹਰਭਜਨ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸੈਲ
ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਜਗਜੀਤ ਸਿੰਘ ਉਰਫ ਜੱਗਾ ਪ ੁੱਤਰ ਦੁੱਲਾ ਸਿੰਘ ਵਾਸੀ ਜੁਵਾਹਰਕੇ ਨ ੂੰ
ਐਕਟਿਵਾ ਸਕੂਟਰੀ ਨੰ: ਪੀਬੀ.31ਯੂ—2353 ਸਮੇਤ ਕਾਬੂ ਕਰਕ ੇ ਉਸ ਪਾਸੋ ਂ 15 ਗ੍ਰਾਮ ਹੈਰੋਇੰਨ (ਚਿੱਟਾ) ਅਤੇ
52,000/—ਰੁਪਏ ਦੀ ਡਰੱਗ ਮਨੀ ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਥਾਣਾ ਸਿਟੀ—1 ਮਾਨਸਾ ਵਿਖੇ
ਐਨ.ਡੀ.ਪੀ.ਅ ੈਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਸਕੂਟਰੀ ਨੂੰ ਕਬਜਾ ਪ ੁਲਿਸ ਵਿੱਚ
ਲਿਆ ਗਿਆ ਹੈ।

ਇਸੇ ਤਰਾ ਥਾਣਾ ਬੋਹਾ ਦੇ ਸ:ਥ: ਸੁਖਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਲਜਿਮ ਸੀਮਾ
ਬਾਈ ਪਤਨੀ ਕਾਲਾ ਸਿੰਘ ਵਾਸੀ ਸੈਦੇਵਾਲਾ ਨੂੰ ਕਾਬੂ ਕਰਕੇ ਉਸ ਪਾਸੋਂ 1500 ਨਸ ਼ੀਲੀਆਂ ਗੋਲੀਆਂ (550
ਅਲਪ੍ਰਾਸੇਫO950 ਟਰਾਮਾਡੋਲ) ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਐਨ.ਡੀ.ਪੀ.ਅ ੈਸ. ਐਕਟ ਦਾ ਮੁਕੱਦਮਾ
ਦਰਜ਼ ਕਰਵਾਇਆ ਗਿਆ ਹੈ। ਥਾਣਾ ਬੋਹਾ ਦੇ ਹੀ ਸ:ਥ: ਪਾਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਲਜਿਮਾਂ
ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਗੁਰਦੇਵ ਸਿੰਘ ਅਤੇ ਸੋਨੂੰ ਸਿੰਘ ਪੁੱਤਰ ਸਰਵਣ ਸਿੰਘ ਵਾਸੀਅਨ ਸੈਦੇਵਾਲਾ ਨ ੂੰ
ਮੋਟਰਸਾਈਕਲ ਪਲਟੀਨਾ ਨੰ: ਪੀਬੀ.50ਬੀ—3443 ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 17 ਕਿਲੋਗ੍ਰਾਮ ਭੁੱਕੀ ਡੋਡ ੇ
ਪੋਸਤ ਦੀ ਬਰਾਮਦਗੀ ਹੋਣ ਤੇ ਉਹਨਾਂ ਦੇ ਵਿਰੁੱਧ ਐਨ.ਡੀ.ਪੀ.ਅ ੈਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ
ਬਰਾਮਦ ਮਾਲ ਅਤੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਜੀ ਵੱਲੋਂ ਦੱਸਿਆ ਗਿਆ ਕਿ ਉਕਤ
ਮੁਕੱਦਮਿਆਂ ਵਿੱਚ ਗਿ ੍ਰਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ
ਜਾਣਗੇ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਲਜਿਮਾਂ ਦੇ ਬੈਕਵਾਰਡ ਅਤੇ ਫਾਰਵਾਰਡ ਲਿੰਕਾਂ ਦਾ ਪਤਾ
ਲਗਾ ਕੇ ਹੋਰ ਮੁਲਜਿਮਾਂ ਨੂੰ ਨਾਮਜਦ ਕਰਕੇ ਮੁਕੱਦਮਿਆਂ ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ।

NO COMMENTS