*ਮਾਨਸਾ ਪੁਲਿਸ ਵੱਲੋਂ ਨਸਿ਼ਆ ਵਿਰੁੱਧ ਸਾਂਝੀ ਕਾਰਵਾਈ ਦੌਰਾਨ 2100 ਸਿਗਨੇਚਰ ਕੈਪਸੂਲ ਅਤੇ 98 ਸੀਸ਼ੀਆ ਕਾਮਨੀ ਬਰਾਮਦ*

0
311

ਮਾਨਸਾ ਪੁਲਿਸ ਵੱਲੋਂ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਬੋਹਾ ਦੀ ਪੁਲਿਸ
ਪਾਰਟੀ ਵੱਲੋਂ ਅਨਿੱਲ ਮਸੀਹ ਪੁੱਤਰ ਲਾਲ ਮਸੀਹ ਅਤੇ ਜਸਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਅਨ
ਬੁਢਲਾਡਾ ਨੂ ੰ ਮ ੋਟਰਸਾਈਕਲ ਪਲਟੀਨਾ ਨੰ: ਐਚ.ਆਰ.59ਬੀ—8758 ਸਮੇਤ ਕਾਬੂ ਕਰਕੇ ਉਹਨਾਂ ਪਾਸੋ ਂ 24
ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਦੀ ਬਰਾਮਦਗੀ ਹੋਣ ਤੇ ਉਹਨਾਂ ਦੇ ਵਿਰੁੱਧ ਥਾਣਾ
ਬੋਹਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਰਜਿਸਟਰ ਕਰਵਾ ਕੇ ਬਰਾਮਦ ਮਾਲ ਅਤੇ ਮੋ ਟਰਸਾਈਕਲ
ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਜੋਗਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ
ਗੁਰਤੇਜ ਸਿੰਘ ਉਰਫ ਤੇਜੀ ਪੁੱਤਰ ਸਾਧੂ ਸਿੰਘ ਵਾਸੀ ਬੁਰਜ ਢਿੱਲਵਾ ਵਿਰ ੁੱਧ ਮੁਕੱਦਮਾ ਦਰਜ਼ ਕਰਾਇਆ,
ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 180 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਭੀਖੀ
ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਬਿੱਕਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਬੋੜਾਵਾਲ ਵਿਰੁੱਧ
ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 100 ਲੀਟਰ ਲਾਹਣ
ਅਤੇ 10 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ।

ਐਸ.ਐਸ.ਪੀ. ਮਾਨਸਾ ਸ੍ਰੀ ਦੀਪਕ ਪਾਰੀਕ, ਆਈ.ਪੀ.ਅ ੈਸ ਵੱਲੋਂ ਦੱਸਿਆ ਗਿਆ ਕਿ
ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ
ਰਿਹਾ ਹੈ।

ਮਾਨਸਾ, 28—01—2022 (ਸਾਰਾ ਯਹਾਂ/ਮੁੱਖ ਸੰਪਾਦਕ ) : ਸ੍ਰੀ ਦੀਪਕ ਪਾਰੀਕ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਨਸਿ ਼ਆ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਮਾਨਸਾ ਪੁਲਿਸ ਦੇ ਸ੍ਰੀ
ਹੇਮੰਤ ਕੁਮਾਰ ਡੀ.ਐਸ.ਪੀ (ਪੀ.ਬੀ.ਆਈ) ਮਾਨਸਾ ਸਮੇਤ ਪ ੁਲਿਸ ਪਾਰਟੀ ਵੱਲੋਂ ਸ੍ਰੀ ਸੁਮਿਤ ਸੈਣੀ
ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਅਫਸਰ ਅਤੇ ਸ੍ਰੀ ਸ ੁਮਿਤ ਮਿੱਤਲ ਜਿਲਾ ਡਰੱਗਜ ਕੰਟਰੋਲ
ਅਫਸਰ ਮਾਨਸਾ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਸਿ ਼ਵ ਸਕਤੀ ਮੈਡੀਕੋ ਜ ਨੇੜੇ ਬੱਸ ਸਟੈਡ ਮਾਨਸਾ ਦੀ
ਚੈਕਿੰਗ ਕੀਤੀ ਗਈ। ਦੌਰਾਨੇ ਚੈਕਿੰਗ 2100 ਸਿਗਨੇਚਰ ਕੈਪਸੂਲ (ਮਾਲੀਤੀ 6500/—ਰੁਪਏ) ਬਰਾਮਦ ਕੀਤੇ
ਗਏ। ਇਸੇ ਤਰਾ ਗੋਇਲ ਅਯੁਰਵੈਦਿਕ ਸਟੋਰ ਵਾਰਡ ਨੰ:13 ਮਾਨਸਾ ਦੀ ਚੈਕਿੰਗ ਕਰਨ ਤੇ 98 ਸੀਸ਼ੀਆ
ਕਾਮਨੀ ਜਿਹਨਾਂ ਦੀ ਕੁੱਲ ਮਾਲੀਤੀ 1,60,000/—ਰੁਪਏ ਬਣਦੀ ਹੈ, ਬਰਾਮਦ ਕੀਤੀਆ ਗਈਆ। ਜਿਲਾ
ਡਰੱਗਜ ਕੰਟਰੋਲ ਅਫਸਰ ਮਾਨਸਾ ਵੱਲੋ ਵੱਖ ਵੱਖ ਨਮੂਨੇ ਕੱਢ ਕੇ ਫੂਡ ਐਂਡ ਡਰੱਗ ਲੈਬਾਰਟਰੀ ਖਰੜ ਭੇਜੇ
ਜਾ ਰਹੇ ਹਨ। ਕੈਮੀਕਲ ਐਗਜਾਮੀਨਰ ਦੀ ਰਿਪੋਰਟ ਆਉਣ ਤੇ ਬਣਦੀ ਅਗਲੇਰੀ ਕਾਰਵਾਈ ਅਮਲ ਵਿੱਚ
ਲਿਆਂਦੀ ਜਾਵੇਗੀ।

NO COMMENTS