*ਮਾਨਸਾ ਪੁਲਿਸ ਵੱਲੋਂ ਨਸਿ਼ਆ ਦੇ 4 ਮੁਕੱਦਮੇ ਦਰਜ਼ ਕਰਕੇ 5 ਮੁਲਜਿਮ ਕੀਤੇ ਗ੍ਰਿਫਤਾਰ*

0
55

ਮਾਨਸਾ, 15—02—2022  (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋਏ ਦੱਸਿਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ (ੱਕਗਰ ੳਰlਕਗ਼ਅਫਕ) ਦੀ
ਨੀਤੀ ਅਪਨਾਈ ਗਈ ਹੈ। ਮਾਨਸਾ ਪੁਲਿਸ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਸਿ਼ਆਂ ਦੀ ਰੋਕਥਾਮ ਕਰਨ ਲਈ
ਜਿਲਾ ਅੰਦਰ ਵਿਸੇਸ਼ ਮੁਹਿੰਮ ਚਲਾ ਕੇ ਹੇਠ ਲਿਖੇ ਅਨ ੁਸਾਰ ਬਰਾਮਦਗੀ ਕਰਵਾਈ ਗਈ ਹੈ।

ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਅਕਾਸ਼ ਸਾਰਸਰ ਪੁੱਤਰ ਸੋਨੀ ਸਾਰਸਰ ਵਾਸੀ ਬੁਢਲਾਡਾ
ਨੂੰ ਕਾਬੂ ਕਰਕੇ 5 ਕਿਲੋਗ੍ਰਾਮ ਗਾਂਜਾ ਅਤੇ 120 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌਕੀਨ (ਹਰਿਆਣਾ) ਬਰਾਮਦ ਹੋਣ ਤੇ
ਮੁਲਜਿਮਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਅਤ ੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨ ੂੰ
ਕਬਜਾ ਪੁਲਿਸ ਵਿੱਚ ਲਿਆ ਗਿਆ ਹੈ, ਦੂਸਰੇ ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋਂ
ਤਾਰ ਸਿੰਘ ਪੁੱਤਰ ਇੱਕਬਾਲ ਸਿੰਘ ਵਾਸੀ ਬੀਰ ਖੁਰਦ ਨੂੰ ਕਾਬ ੂ ਕਰਕੇ ਉਸ ਪਾਸੋਂ 430 ਨਸ਼ੀਲੀਆਂ ਗੋਲੀਆਂ ਮਾਰਕਾ
ਐਲਪ੍ਰਾਜੋਲਮ ਬਰਾਮਦ ਹੋਣ ਤੇ ਮੁਲਜਿਮ ਵਿਰੁੱਧ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।
ਐਨ.ਡੀ.ਪੀ.ਐਸ. ਐਕਟ ਦੇ ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ
ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਦੇ ਬੈਕਵਾਰਡ ਅਤੇ
ਫਾਰਵਾਰਡ ਲਿੰਕਾਂ ਦਾ ਪਤਾ ਲਗਾ ਕ ੇ ਹੋਰ ਮੁਲਜਿਮ ਨਾਮਜਦ ਕਰਕੇ ਮੁਕੱਦਮਿਆਂ ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ।
ਇਸੇ ਤਰਾ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੲ ੇ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ
ਅਮਨਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਬੋਹਾ ਨੂੰ ਕਾਬ ੂ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ
ਸੌਕੀਨ (ਹਰਿਆਣਾ) ਬਰਾਮਦ ਕੀਤੀ ਗਈ। ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਗੁਰਉਪਦੇਸ਼ ਸਿੰਘ ਪੁੱਤਰ
ਜਗਰੂਪ ਸਿੰਘ ਅਤ ੇ ਗੁਰਪਰੀਤ ਸਿੰਘ ਉਰਫ ਮੋਨੀ ਪੁੱਤਰ ਗੁਰਚਰਨ ਸਿੰਘ ਵਾਸੀਅਨ ਮਾਨਸਾ ਨੂੰ ਰਿਟਜ ਕਾਰ ਨੰ:
ਯੂਪੀ.16ਏ.ਡੀ—3544 ਸਮੇਤ ਕਾਬ ੂ ਕਰਕੇ ਉਹਨਾਂ ਪਾਸੋਂ 12 ਬੋਤਲਾਂ ਸ਼ਰਾਬ ਅੰਗਰੇਜੀ ਮਾਰਕਾ ਗਰੈਂਡ ਅਫ ੇਅਰ ਬਰਾਮਦ
ਕੀਤੀ ਗਈ।

ਐਸ.ਐਸ.ਪੀ. ਮਾਨਸਾ ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ ਵੱਲੋਂ ਦੱਸਿਆ ਗਿਆ ਕਿ ਨਸਿ਼ਆਂ ਅਤੇ

ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

NO COMMENTS