*ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ 8 ਮੁਕਦਮੇ ਦਰਜ਼ ਕਰਕੇ 9 ਮੁਲਜਿਮ ਕੀਤੇ ਕਾਬੂ*

0
140


ਮਾਨਸਾ, 17—05—2022 (ਸਾਰਾ ਯਹਾਂ/ ਮੁੱਖ ਸੰਪਾਦਕ ): : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ—ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ
(ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਚਲਾ ਕੇ ਨਸਿ਼ਆਂ ਵਿਰੁੱਧ
ਕਾਰਵਾਈ ਕਰਦੇ ਹੋੲ ੇ ਸੀ.ਆਈ.ਏ. ਸਟਾਫ ਮਾਨਸਾ ਦੇ ਸ:ਥ: ਗੁਰਤ ੇਜ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਅਜੇ ਕੁਮਾਰ
ਉਰਫ ਬੋਨੀ ਪੁੱਤਰ ਓਮ ਪ੍ਰਕਾਸ਼ ਵਾਸੀ ਮਾਨਸਾ ਨੂੰ ਕਾਬ ੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇੰਨ (ਚਿੱਟਾ) ਦੀ ਬਰਾਮਦਗੀ
ਹੋਣ ਤੇ ਉਸਦੇ ਵਿਰੁੱਧ ਥਾਣਾ ਸਿਟੀ—1 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ
ਹੈ। ਥਾਣਾ ਸਰਦੂਲਗੜ ਦੇ ਸ:ਥ: ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਵਿਨੇ ਕੁਮਾਰ ਉਰਫ ਵਿੱਕੀ ਪੁੱਤਰ ਭਾਲ
ਸਿੰਘ ਵਾਸੀ ਖੈਰਾ ਖੁਰਦ ਨੂੰ ਕਾਬ ੂ ਕਰਕੇ ਉਸ ਪਾਸੋਂ 110 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਦੀ ਬਰਾਮਦਗੀ ਕੀਤੀ
ਗਈ। ਥਾਣਾ ਸਦਰ ਮਾਨਸਾ ਦੇ ਸ:ਥ: ਭਗਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਇੱਕਬਾਲ ਸਿੰਘ ਉਰਫ ਕਾਲਾ ਪੁੱਤਰ
ਮਿੱਠੂ ਸਿੰਘ ਵਾਸੀ ਭੈਣੀਬਾਘਾ ਨੂੰ ਕਾਬ ੂ ਕਰਕੇ ਉਸ ਪਾਸੋਂ 1 ਕਿਲੋਗ੍ਰਾਮ ਭੁੱਕੀ ਪੋਸਤ ਡੋਡੇ ਦੀ ਬਰਾਮਦਗੀ ਕੀਤੀ ਗਈ।
ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ, ਜਿਹਨਾਂ ਦੇ
ਬੈਕਵਾਰਡ/ਫਾਰਵਾਰਡ ਲਿੰਕਾਂ ਦਾ ਪਤਾ ਲਗਾ ਕੇ ਹੋਰ ਮੁਲਜਿਮ ਨਾਮਜਦ ਕਰਕੇ ਮੁਕੱਦਮਿਆਂ ਵਿੱਚ ਅੱਗੇ ਹੋਰ ਪ੍ਰਗਤੀ
ਕੀਤੀ ਜਾਵੇਗੀ।

ਇਸੇ ਤਰਾ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੲ ੇ ਐਕਸਾਈਜ ਸਟਾਫ ਮਾਨਸਾ ਦੇ ਹੌਲਦਾਰ
ਅਰਸ਼ਦੀਪ ਸ਼ਰਮਾ ਸਮੇਤ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਛਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ
ਅਹਿਮਦਪੁਰ ਅਤ ੇ ਅੰਮ੍ਰਿਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੂਸਾਖੇੜਾ ਨੂੰ ਵੋਕਸਵੈਗਨ ਕਾਰ ਨੰਬਰੀ
ਐਚ.ਆਰ.26ਬੀ.ਕੇ—7533 ਸਮੇਤ ਕਾਬ ੂ ਕਰਕੇ 240 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ
ਕੀਤੀ ਗਈ, ਜਿਸਦੇ ਵਿਰੁੱਧ ਥਾਣਾ ਸਦਰ ਬੁਢਲਾਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਬੁਢਲਾਡਾ ਦੀ
ਪੁਲਿਸ ਪਾਰਟੀ ਵੱਲੋਂ ਸ਼ਨੀ ਪੁੱਤਰ ਗਨੇਸ਼ ਰਾਮ ਵਾਸੀ ਮਾਨਸਾ ਨੂੰ ਕਾਬ ੂ ਕਰਕੇ 56 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ
ਹਰਿਆਣਾ ਬਰਾਮਦ ਕੀਤੀ ਗਈ। ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋਂ ਕੁਲਵਿੰਦਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ
ਬੋੜਾਵਾਲ ਨੂੰ ਕਾਬ ੂ ਕਰਕੇ 11 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋਂ ਰਾਮਫਲ
ਸਿੰਘ ਪੁੱਤਰ ਜੱਗਰ ਸਿੰਘ ਵਾਸੀ ਕਿਸ਼ਨਗੜ ਨੂੰ ਕਾਬੂ ਕਰਕੇ 5 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ
ਜੌੜਕੀਆਂ ਦੀ ਪੁਲਿਸ ਪਾਰਟੀ ਵੱਲੋਂ ਪਾਸਾ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਭੰਮੇ ਕਲਾਂ ਨੂੰ ਕਾਬੂ ਕਰਕੇ 1 ਚਾਲੂ ਭੱਠੀ,
20 ਲੀਟਰ ਲਾਹਣ ਤੇ 1 ਬੋਤਲ ਸ਼ਰਾਬ ਨਜਾਇਜ ਬਰਾਮਦ ਕੀਤੀ ਗਈ।
ਜੂਆ ਐਕਟ:

ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਮਹਿੰਦਰਪਾਲ ਪੁੱਤਰ ਤਾਰਾ ਚ ੰਦ
ਵਾਸੀ ਬੁਢਲਾਡਾ ਵਿਰੁੱਧ ਜੂਆ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ
ਹੋੲ ੇ ਮੌਕਾ ਪਰ ਰੇਡ ਕਰਕੇ ਮੁਲਜਿਮ ਨੂੰ ਦੜਾ ਸੱਟਾ ਲਗਾਉਦਿਆ ਮੌਕਾ ਤੇ ਕਾਬੂ ਕਰਕੇ 4860/—ਰੁਪੲ ੇ ਦੀ ਨਗਦੀ ਜੂਆ
ਬਰਾਮਦ ਕੀਤੀ ਗਈ। ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਵੱਲੋਂ ਦੱਸਿਆ ਗਿਆ ਕਿ ਨਸਿ਼ਆਂ
ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

NO COMMENTS