*ਮਾਨਸਾ ਪੁਲਿਸ ਵੱਲੋਂ ਨਸ਼ੇ ਦੇ ਮੁ ੱਕਦਮੇ ਦੀ ਤਫਤੀਸ਼ ਨੂੰ ਅੱਗੇ ਵਧਾੳ ੁਂਦਿਆ ਹੋਏ 4 ਹੋਰ ਮੁਲਜਿਮਾਂ ਸਮੇਤ 1 ਜੁਵਨਾਇਲ ਨੂੰ ਕੀਤਾ ਕਾਬੂ*

0
11

ਮਾਨਸਾ, 03.10.2022 (ਸਾਰਾ ਯਹਾਂ/ ਮੁੱਖ ਸੰਪਾਦਕ )  : ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ

ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ ੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ

ਪ੍ਰਤੀ ਜ਼ੀਰੋ ਸਹਿਨਸ਼ੀਲਤਾ (ਗ਼ੲਰੋ ਠੋਲੲਰੳਨਚੲ) ਦੀ ਨੀਤੀ ਅਪਨਾਈ ਗਈ ਹੈ। ਜਿਸਦੇ ਮੱਦੇਨਜ਼ਰ ਮਾਨਯੋਗ

ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਦਿਸ਼ਾ

ਨਿਰਦੇਸ਼ਾ ਅਨੁਸਾਰ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਨਸ਼ਿਆਂ ਦੀ ਮੁਕ ੰਮਲ ਰੋਕਥਾਮ ਨੂੰ ਯਕੀਨੀ ਬਣਾਉਂਦੇ

ਹੋਏ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾਂ ਖਿਲਾਫ ਵਿਸੇਸ਼ ਮੁਹਿੰਮ ਚਲਾਈ ਹੋਈ ਹੈ ਅਤੇ ਨਸ਼ਿਆ ਦਾ ਧੰਦਾ

ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਜੋ ਜੇਲ੍ਹਾਂ ਵਿੱਚ ਬੰਦ ਹਨ ਜਾਂ ਪੈਰ ੋਲ ਤੇ ਬਾਹਰ ਆਏ ਹਨ, ਦੀਆ

ਗਤੀਵਿਧੀਆਂ ਵਿਰੁੱਧ ਵੀ ਮਾਨਸਾ ਪੁਲਿਸ ਵੱਲੋਂ ਕਰੜੀ ਨਿਗਰਾਨੀ ਰੱਖੀ ਜਾ ਰਹੀ ਹੈ।

ਇਸੇ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਮਿਤੀ 27.09.2022 ਨੂੰ
ਸੀ.ਆਈ.ਏ. ਸਟਾਫ ਮਾਨਸਾ ਦੇ ਸ:ਥ: ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਆਸ਼ੂਤੋਸ ਉਰਫ ਆਸ਼ੂ
ਪੁੱਤਰ ਕਰਨ ਕੁਮਾਰ ਵਾਸੀ ਰਾਮਪੁਰਾ ਨੂੰ ਕਾਬੂ ਕਰਕੇ 10 ਗਰਾਮ ਹੈਰ ੋਇਨ (ਚਿੱਟਾ) ਬਰਾਮਦ ਹੋਣ ਤੇ ਉਸਦੇ
ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਐਨ.ਡੀ.ਪੀ.ਅ ੈਸ. ਐਕਟ ਤਹਿਤ ਮੁੱਕਦਮਾ ਦਰਜ ਰਜਿਸਟਰ ਕਰਵਾਇਆ
ਗਿਆ ਸੀ। ਮੁਲਜਿਮ ਦੀ ਮੁੱਢਲੀ ਪੁੱਛਗਿੱਛ ਤੇ ਦੋਸ਼ਣ ਪਰਮਜੀਤ ਕੌਰ ਉਰਫ ਕਾਲੀ ਪਤਨੀ ਬਲਵਿੰਦਰ ਸਿੰਘ
ਵਾਸੀ ਰਾਮਪੁਰਾ ਅਤੇ ਦੋਸ਼ੀ ਦਵਿੰਦਰ ਸਿੰਘ ਉਰਫ ਗਾਂਧੀ ਪੁੱਤਰ ਸਮਸ਼ੇਰ ਸਿੰਘ ਵਾਸੀ ਹੰਢਆਇਆ ਹਾਲ
ਮਹਿਰਾਜ ਨੂੰ ਮੁੱਕਦਮਾ ਵਿੱਚ ਬਤ ੋਰ ਦੋਸ਼ੀ ਨਾਮਜਦ ਕਰਕੇ ਇਹਨਾਂ ਨੂੰ ਮਿਤੀ 29.09.2022 ਨੂੰ ਕਾਬੂ ਕਰਕੇ 50
ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕੀਤੀ ਗਈ ਅਤੇ ਇਹਨਾਂ ਦੀ ਪੁੱਛ ਗਿ ੱਛ ਪਰ ਮਿਤੀ 30.09.2022 ਨੁੰ
ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵਿ ੰਦਰ ਸਿੰਘ ਉਰਫ ਬਿੰਦੀ, ਸਰਲਾ ਦੇਵੀ ਪਤਨੀ ਨਾਨਕ ਦਾਸ ਅਤੇ
ਇੱਕ ਜੁਵਨਾਇਨ ਵਾਸੀਆਨ ਰਾਮਪੁਰਾ ਨੂੰ ਨਾਮਜਦ ਕਰਕੇ ਕਾਬੂ ਕੀਤਾ ਗਿਆ ਅਤੇ ਮਿਤੀ 30.09.2022 ਨੂੰ
ਹੀ ਦੋਸ਼ਣ ਸਰਲਾ ਦੇਵੀ ਪਾਸੋਂ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇੰਨਵੈਸਟੀਗੇਸ਼ਨ ਟੀਮ
ਵੱਲੋਂ ਤਫਤੀਸ਼ ਨੂੰ ਅੱਗੇ ਵਧਾਉਂਦਿਆ ਦੌਰਾਨੇ ਪੁਲਿਸ ਰਿਮਾਂਡ ਦੋਸ਼ਣ ਪਰਮਜੀਤ ਕੌਰ ਉਰਫ ਕਾਲੀ ਪਾਸੋਂ
ਡੂੰਘਾਈ ਨਾਲ ਪੁੱਛ ਗਿ ੱਛ ਕਰਕੇ ਉਸ ਪਾਸੋਂ ਹੋਰ 250 ਗ੍ਰਾਂਮ ਹੈਰੋਇਨ (ਚਿੱਟਾ) ਸਮੇਤ 3 ਲੱਖ 50 ਹਜਾਰ
ਰੁਪਏ ਡਰ ੱਗ ਮਨੀ ਦੀ ਬਰਾਮਦਗੀ ਕੀਤੀ ਗਈ। ਦੋਸ਼ੀਆ ਨੂੰ ਮਾਨਯ ੋਗ ਅਦਾਲਤ ਵਿਖੇ ਪੇਸ਼ ਕਰਕ ੇ ਜੁਡੀਸ਼ੀਅਲ
ਹਿਰਾਸਤ ਜੇਲ ਅਤੇ ਜੁਵਨਾਇਲ ਨੂੰ ਚਾਇਲਡ ਆਵਜਰਵੇਸ਼ਨ ਸੈਂਟਰ ਵਿਖ ੇ ਭੇਜਿਆ ਗਿਆ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ
ਹੁਣ ਤੱਕ ਇਸ ਮੁੱਕਦਮਾ ਵਿੱਚ 5 ਦੋਸ਼ੀਆ ਸਮੇਤ 1 ਜੁਵਨਾਇਲ ਨੂੰ ਕਾਬੂ ਕਰਕੇ ਕੁੱਲ 310 ਗ੍ਰਾਮ ਹੈਰੋਇਨ
(ਚਿੱਟਾ) ਸਮੇਤ 4 ਲੱਖ 50 ਹਜਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਮੁੱਕਦਮਾ ਵਿੱਚ ਗਿ ੍ਰਫਤਾਰ
ਦੋਸ਼ੀਆ ਦੇ ਅਗਲੇ ਤੇ ਪਿਛਲੇ (ਬੈਕਵਾਰਡ/ ਫਾਰਵਰਡ) ਲਿੰਕਾਂ ਦੀ ਪੜਤਾਲ ਜਾਰੀ ਹੈ। ਉਹਨਾਂ ਅੱਗੇ ਦੱਸਿਆ
ਗਿਆ ਕਿ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ ਡਰੱਗ ਫਰੀ ਕੀਤਾ ਜਾਵੇਗਾ। ਨਸ਼ਿਆਂ
ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

NO COMMENTS