*ਮਾਨਸਾ ਪੁਲਿਸ ਵੱਲੋਂ ਛੇ ਸਾਲਾਂ ਬੱਚੇ ਦੇ ਕਾਤਲਾਂ ਨੂੰ ਕੁੱਝ ਹੀ ਘੰਟਿਆਂ ਅੰਦਰ ਕੀਤਾ ਕਾਬੂ*

0
370

ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ) : ਡਾ:ਨਾਨਕ ਸਿੰਘ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ
ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਿਤੀ 12-03-23 ਨੂੰ ਪਿੰਡ ਕੋਟਲੀ
ਕਲ੍ਹਾਂ(ਥਾਣਾ ਸਦਰ ਮਾਨਸਾ) ਵਿਖੇ ਦਰਜ ਹੋੲ ੇ ਕਤਲ ਦੇ ਮੁਕ ੱਦਮੇ ਨੂੰ ਮਾਨਸਾ ਪੁਲਿਸ ਵੱਲੋਂ ਕੁੱਝ ਹੀ ਘੰਟਿਆਂ
ਅੰਦਰ ਸੁਲਝਾ ਕ ੇ ਤਿੰਨ ਵਿਅਕਤੀਆਂ ਨ ੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ
ਦੱਸਿਆ ਗਿਆ ਕਿ ਮਿਤੀ ੧੬-੩-੨੩ ਨੂੰ ਥਾਣਾ ਸਦਰ ਮਾਨਸਾ ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਕੋਟਲੀ
ਕਲ੍ਹਾਂ ਵਿਖੇ ਇੱਕ ੬ ਸਾਲਾਂ ਬ ੱਚੇ ਦਾ ਕਤਲ ਹੋ ਗਿਆ ਹੈ।ਜਿਸਤ ੇ ਮੁਦਈ ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ
ਵਾਸੀ ਕੋਟਲੀ ਕਲ੍ਹਾ ਦੇ ਬਿਆਨ ਪਰ ਮੁਕ ੱਦਮਾ ਨੰਬਰ ੫੨ ਮਿਤੀ ੧੭-੩-੨੩ ਅ/ਧ ੩੦੨,੩੦੭,੩੪,੧੨੦ ਬੀ
ਹਿੰ:ਦੰ: ੨੫/੨੭ ਆਰਮਜ ਐਕਟ ਥਾਣਾ ਸਦਰ ਮਾਨਸਾ ਬਰਖਿਲਾਫ ਸੇਵਕ ਸਿੰਘ ਪੁੱਤਰ ਬਲਵੀਰ ਸਿੰਘ ,ਅਮ੍ਰਿਤ
ਸਿੰਘ ਪੁੱਤਰ ਬਲਵੀਰ ਸਿੰਘ ,ਚੰਨੀ ਪੁੱਤਰ ਜੰਟਾ ਵਗੈਰਾ ਵਾਸੀਆਨ ਕੋਟਲੀ ਕਲ੍ਹਾਂ ਦਰਜ ਰਜਿਸਟਰ ਕੀਤਾ ਗਿਆ
ਹੈ।ਮੁਕ ੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋੲ ੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਬਾਲ ਕ੍ਰਿਸਨ ਐਸ.ਪੀ(ਡੀ)
ਮਾਨਸਾ,ਸ੍ਰੀ ਸੰਜੀਵ ਗੋਇਲ ਡੀ.ਐਸ.ਪੀ (ਸ:ਬ) ਮਾਨਸਾ ਦੀ ਨਿਗਰਾਨੀ ਹੇਠ ,ਥਾਣੇਦਾਰ ਪ੍ਰਵੀਨ ਕੁਮਾਰ ਮੁੱਖ
ਅਫਸਰ ਥਾਣਾ ਸਦਰ ਮਾਨਸਾ ਅਤ ੇ ਇੰਸਪੈਕਟਰ ਜਗਦੀਸ ਕੁਮਾਰ ਇੰਚ: ਸੀ .ਆਈ.ਏ ਸਟਾਫ ਮਾਨਸਾ ਦੀ
ਅਗਵਾਈ ਹੇਠ ਤੁਰੰਤ ਦੋਸੀਆਂ ਨੂੰ ਕਾਬੂ ਕਰਨ ਲਈ ਤਕਨੀਕੀ ਢੰਗ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ
ਦੌਰਾਨੇ ਤਫਤੀਸ ਸੇਵਕ ਸਿੰਘ ਪੁੱਤਰ ਬਲਵੀਰ ਸਿੰਘ ,ਅਮ੍ਰਿਤ ਸਿੰਘ ਪੁੱਤਰ ਬਲਵੀਰ ਸਿੰਘ ,ਚੰਨੀ ਪੁੱਤਰ ਜੰਟਾ
ਵਾਸੀਆਨ ਕੋਟਲੀ ਕਲ੍ਹਾਂ ਨੂੰ ਸਮੇਤ ਵਾਰਦਾਤ ਵਿੱਚ ਵਰਤ ੇ ਗਏ ਮੋਟਰਸਾਈਕਲ ਦੇ ਕਾਬ ੂ ਕੀਤਾ ਗਿਆ
ਹੈ।ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਆਪਣੀ ਮੁਢਲੀ ਪੁੱਛਗਿੱਛ ਵਿੱਚ ਮੰਨਿਆਂ ਕਿ ਉਹਨਾਂ ਵੱਲੋਂ ਮਿਤੀ ੧੬-੩-
੨੩ ਨੂੰ ਹਮਸਵਰਾ ਹੋ ਕੇ ਮਕਤੁਲ ਹਰਉਦੇਵੀਰ ਸਿੰਘ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ। ਦੌਰਾਨ ੇ
ਪੁੱਛਗਿੱਛ ਅਮ੍ਰਿਤ ਸਿੰਘ ਨੇ ਆਪਣੀ ਨਿਸਾਨ ਦੇਹੀ ਪਰ ਵਾਰਦਾਤ ਲਈ ਵਰਤਿਆ ਦੇਸੀ ਕੱਟਾ (ਪਿਸਟਲ)
ਆਪਣੇ ਰਿਹਾਇਸੀ ਮਕਾਨ ਵਿੱਚੋ ਬਰਾਮਦ ਕਰਵਾਇਆ ਗਿਆ ਹੈ। ।ਵਜ੍ਹਾ ਰੰਜਿਸ ਇਹ ਹੈ ਕਿ ਅਮ੍ਰਿਤ ਸਿੰਘ
ਦਾ ਭਰਾ ਸੇਵਕ ਸਿੰਘ ਜੋ ਜਸਪ੍ਰੀਤ ਸਿੰਘ ਦੇ ਚਾਚ ੇ ਸਤਨਾਮ ਸਿੰਘ ਕੇ ਪਾਲੀ ਰਲਿਆਂ ਹੋਇਆਂ ਹੈ ਸਤਨਾਮ ਸਿੰਘ
ਦੀ ਮੌਤ ਹੋ ਚੁੱਕੀ ਹੈ।ਜਿਸਦੀ ਲੜਕੀ ੧੧,੧੨ ਸਾਲਾਂ ਦੀ ਹੈ ਜੋ ਇਹ ਸੇਵਕ ਸਿੰਘ ਲੜਕੀ ਨਾਲ ਅਸਲੀਲ
ਹਰਕਤਾਂ ਕਰਦਾ ਸੀ।ਜਿਸਦਾ ਮੁਦਈ ਜਸਪ੍ਰੀਤ ਬੁਰਾ ਮਨਾਉਦਾ ਸੀ।
ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼
ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਜਿਹਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮਾ ਦੀ
ਤਫਤੀਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ ।


NO COMMENTS