*ਮਾਨਸਾ ਪੁਲਿਸ ਵੱਲੋਂ ਚੋਰੀ ਦੇ ਮੁਕੱਦਮੇ ਵਿੱਚ 2 ਮੁਲਜਿਮਾਂ ਨੂੰ ਕੀਤਾ ਗਿਆ ਗ੍ਰਿਫਤਾਰ*

0
94

ਮਾਨਸਾ, 26—05—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਚੋਰੀ ਦੇ ਮੁਕੱਦਮੇ ਵਿੱਚ 2 ਮੁਲਜਿਮਾਂ ਨੂੰ ਕਾਬ ੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ
ਕੀਤੀ ਗਈ ਹੈ। ਜਿਹਨਾਂ ਪਾਸੋਂ ਚੋਰੀ ਮਾਲ ਵੇਚ ਕੇ ਹਾਸਲ ਕੀਤੀ ਨਗਦੀ 1 ਲੱਖ 20 ਹਜਾਰ ਰੁਪੲ ੇ, ਇੱਕ ਪਿੱਕ
ਅੱਪ ਡਾਲਾ ਗੱਡੀ ਨੰਬਰੀ ਪੀਬੀ.23ਡੀ—0920 ਸਮੇਤ ਕਬਾੜ ਲੋਹਾ ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ
ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਿਤੀ
25—05—2022 ਨੂੰ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ
ਬਾਹੱਦ ਪਿੰਡ ਗੇਹਲੇ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 123 ਮਿਤੀ
25—05—2022 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋੲ ੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਅਤੇ ਡੂੰਘਾਈ ਨਾਲ
ਤਫਤੀਸ ਕਰਕੇ ਚੋਰੀ ਮਾਲ ਬਰਾਮਦ ਕਰਾਉਣ ਲਈ ਲੋੜੀਦੀਆਂ ਸੇਧਾਂ ਦਿੱਤੀਆ ਗਈਆ। ਇੰਸਪੈਕਟਰ ਬੇਅੰਤ
ਕੌਰ ਮੁੱਖ ਅਫਸਰ ਥਾਣਾ ਸਦਰ ਮਾਨਸਾ ਦੀ ਅਗਵਾਈ ਹੇਠ ਸ:ਥ: ਵਕੀਲ ਚੰਦ ਸਮੇਤ ਪੁਲਿਸ ਪਾਰਟੀ ਵੱਲੋਂ
ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦੀ ਤਕਨੀਕੀ ਢੰਗ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ
ਤਫਤੀਸ ਦੋ ਮੁਲਜਿਮਾਂ ਵਿਕਰਾਂਤ ਸਿੰਗਲਾ ਉਰਫ ਬਿੰਨੂ ਪੁੱਤਰ ਵਿਨੋਦ ਕੁਮਾਰ ਵਾਸੀ ਵਾਰਡ ਨੰ:21 ਮਾਨਸਾ ਅਤੇ
ਮਨਪ੍ਰੀਤ ਸਿੰਘ ਉਰਫ ਰੋਡਾ ਪੁੱਤਰ ਤਰਸੇਮ ਲਾਲ ਵਾਸੀ ਚਹਿਲਾਂਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜਿਮਾਂ ਦੀ
ਮੁਢਲੀ ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜਿਮ ਮਨਪ੍ਰੀਤ ਸਿੰਘ ਆਪਣੇ ਹੋਰ ਸਾਥੀਆਂ ਨਾਲ
ਮਿਲ ਕੇ ਥਰਮਲ ਪਲਾਂਟ ਬਣਾਵਾਲਾ ਅੰਦਰੋ ਲੋਹਾ ਆਦਿ ਚੋਰੀ ਕਰਦਾ ਸੀ ਅਤ ੇ ਚੋਰੀਮਾਲ ਨੂੰ ਵਿਕਰਾਂਤ ਸਿੰਗਲਾ
ਪਾਸ ਜਿਸਦੀ ਬਣਾਵਾਲਾ ਵਿਖੇ ਕਬਾੜ ਦੀ ਦੁਕਾਨ ਹੈ, ਤੇ ਵੇਚ ਦਿੰਦੇ ਸੀ। ਕਬਾੜੀਆਂ ਵਿਕਰਾਂਤ ਸਿੰਗਲਾ ਆਪਣੀ
ਪਿੱਕ ਡਾਲਾ ਗੱਡੀ ਰਾਹੀ ਕਬਾੜ ਨੂੰ ਅੱਗੇ ਮਾਨਸਾ ਜਾਂ ਹੋਰ ਸ਼ਹਿਰਾਂ ਅੰਦਰ ਵੱਡੇ ਕਬਾੜੀਆਂ ਨੂੰ ਮਹਿੰਗੇ ਭਾਅ ਵੇਚ
ਕੇ ਮੋਟੀ ਕਮਾਈ ਕਰਦਾ ਸੀ।

ਗ੍ਰਿਫਤਾਰ ਮੁਲਜਿਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ
ਕਿ ਇਹਨਾਂ ਨੇ ਇਹ ਧੰਦਾ ਕਦੋਂ ਤੋਂ ਚਲਾਇਆ ਹੋਇਆ ਸੀ ਅਤ ੇ ਹੋਰ ਕਿੰਨਾਂ ਕਿੰਨਾਂ ਵਿਅਕਤੀਆਂ ਦੀ ਸਮੂਲੀਅਤ
ਹੈ, ਆਦਿ ਪਤਾ ਲਗਾਇਆ ਜਾਵੇਗਾ ਅਤ ੇ ਬਾਕੀ ਰਹਿੰਦੇ ਮੁਲਜਿਮਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਕੇ ਹੋਰ ਪ੍ਰਗਤੀ
ਕੀਤੀ ਜਾਵੇਗੀ। ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਂਵਨਾ ਹੈ।

NO COMMENTS