*—ਮਾਨਸਾ ਪੁਲਿਸ ਵੱਲੋਂ ਖੋਹ ਦੇ ਅਨਟਰੇਸ ਮੁਕੱਦਮੇ ਵਿੱਚ 3 ਘੰਟਿਆਂ ਅੰਦਰ ਮੁਲਜਿਮਾਂ ਨੂੰ ਕੀਤਾ ਕਾਬੂ*

0
160

ਮਾਨਸਾ, 25—05—2022. ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਪਿਛਲੇ ਦਿਨੀ ਭੀਖੀ ਵਿਖੇ ਝਪਟ ਮਾਰ ਕੇ ਮੋਬਾਇਲ ਫੋਨ ਤੇ ਨਗਦੀ ਖੋਹਣ ਦੀ
ਵਾਰਦਾਤ ਕਰਨ ਵਾਲੇ ਮੁਲਜਿਮਾਂ ਨੂੰ ਮਾਨਸਾ ਪੁਲਿਸ ਵੱਲੋਂ 3 ਘੰਟਿਆਂ ਦੇ ਅੰਦਰ ਗਿ®ਫਤਾਰ ਕਰਨ ਵਿੱਚ ਵੱਡੀ
ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਪਾਸੋਂ ਵਾਰਦਾਤ ਦੌਰਾਨ ਵਰਤੇ ਮੋਟਰਸਾਈਕਲ ਅਤੇ ਖੋਹ
ਕੀਤੀ ਨਗਦੀ 1000/—ਰੁਪੲ ੇ ਨੂੰ ਬਰਾਮਦ ਕੀਤਾ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ ਭੀਖੀ
ਦੀ ਪੁਲਿਸ ਪਾਸ ਮੁਦੱਈ ਜਸਵੀਰ ਕੁਮਾਰ ਪੁੱਤਰ ਤੇਜਪਾਲ ਵਾਸੀ ਭੀਖੀ ਨੇ ਬਿਆਨ ਲਿਖਾਇਆ ਕਿ ਮਿਤੀ
11—05—2022 ਨੂੰ ਵਕਤ ਕਰੀਬ 9 ਵਜੇ ਰਾਤ ਉਹ ਦਾਣਾ ਮੰਡੀ ਤੋਂ ਬੱਸ ਅੱਡਾ ਭੀਖੀ ਵੱਲ ਪੈਦਲ ਜਾ ਰਿਹਾ ਸੀ
ਅਤ ੇ ਉਹ ਆਪਣਾ ਸੈਮਸੰਗ ਕੰਪਨੀ ਦਾ ਮੋਬਾਇਲ ਫੋਨ ਕੰਨ ਤੇ ਲਗਾ ਕੇ ਸੁਣ ਰਿਹਾ ਸੀ ਤਾਂ 4 ਨਾਮਲੂਮ ਮੁਲਜਿਮ
ਜਿਹਨਾਂ ਵਿੱਚੋ 2 ਮੋਟਰਸਾਈਕਲ ਤੇ ਸਵਾਰ ਸਨ ਅਤੇ 2 ਪੈਦਲ ਸਨ, ਨੇ ਝਪਟ ਮਾਰ ਕੇ ਉਸਨੂੰ ਧੱਕਾ ਦੇ ਕੇ ਉਸਦਾ
ਮੋਬਾਇਲ ਫੋਨ ਖੋਹ ਲਿਆ ਅਤ ੇ ਮੋਬਾਇਲ ਫੋਨ ਦੇ ਕਵਰ ਵਿੱਚ ਪਾਏ 1000 ਰੁਪਏ ਵੀ ਲੈ ਕੇ ਮੌਕਾ ਤੋਂ ਭੱਜ ਗਏ।
ਮੁਦੱਈ ਵੱਲੋਂ ਮਿਤੀ 24—05—2022 ਨੂੰ ਥਾਣਾ ਭੀਖੀ ਇਤਲਾਹ ਦੇਣ ਤੇ ਉਸਦੇ ਬਿਆਨ ਪਰ 4 ਮੁਲਜਿਮਾਂ ਵਿਰੁੱਧ
ਮੁਕ¤ਦਮਾ ਨμਬਰ 88 ਮਿਤੀ 24—05—2022 ਅ/ਧ 379—ਬੀ. ਹਿੰ:ਦੰ: ਥਾਣਾ ਭੀਖੀ ਦਰਜ ਰਜਿਸਟਰ ਕੀਤਾ
ਗਿਆ।

ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਭੀਖੀ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ
ਸ:ਥ: ਮੇਵਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਕਨੀਕੀ ਢੰਗਾਂ ਨਾਲ ਤੁਰੰਤ ਤਫਤੀਸ ਅਮਲ ਵਿੱਚ
ਲਿਆ ਕੇ 3 ਘੰਟਿਆਂ ਦੇ ਅੰਦਰ ਮੁਕੱਦਮੇ ਵਿੱਚ ਮੋਬਾਇਲ ਫੋਨ ਖੋਹਣ ਵਾਲੇ 3 ਮੁਲਜਿਮਾਂ ਕੁਲਦੀਪ ਸਿੰਘ ਉਰਫ
ਦੀਪ ਪੁੱਤਰ ਹਰਮੇਲ ਸਿੰਘ, ਸੰਦੀਪ ਸਿੰਘ ਪੁੱਤਰ ਜੀਵਨ ਸਿੰਘ ਅਤ ੇ ਗੁਰਜੀਤ ਸਿੰਘ ਪੁੱਤਰ ਜਸਵੀਰ ਸਿੰਘ
ਵਾਸੀਅਨ ਕੋਟੜਾ ਕਲਾਂ ਨੂੰ ਗਿ®ਫਤਾਰ ਕੀਤਾ। ਜਿਹਨਾਂ ਪਾਸੋਂ ਵਾਰਦਾਤ ਵਿੱਚ ਵਰਤ ੇ ਮੋਟਰਸਾਈਕਲ ਮਾਰਕਾ
ਸਪਲੈਂਡਰ ਨੰਬਰੀ ਪੀਬੀ.31ਐਮ—1256 ਅਤ ੇ ਖੋਹ ਕੀਤੀ ਨਗਦੀ 1000/—ਰੁਪਏ ਨੂੰ ਬਰਾਮਦ ਕਰਕੇ ਕਬਜਾ ਪੁਲਿਸ
ਵਿੱਚ ਲਿਆ ਗਿਆ ਹੈ। ਚੌਥੇ ਮੁਲਜਿਮ ਮਹਾਂਵੀਰ ਸਿੰਘ ਦੀ ਗ੍ਰਿਫਤਾਰੀ ਨਹੀ ਰੇਡ ਕੀਤੇ ਜਾ ਰਹੇ ਹਨ, ਜਿਸਨੂੰ ਵੀ
ਜਲਦੀ ਹੀ ਗ੍ਰਿਫਤਾਰ ਕਰਕੇ ਖੋਹ ਕੀਤਾ ਮੋਬਾਇਲ ਫੋਨ ਬਰਾਮਦ ਕਰਵਾਇਆ ਜਾਵੇਗਾ।

ਗ੍ਰਿਫਤਾਰ ਮੁਲਜਿਮ ਸੰਦੀਪ ਸਿੰਘ ਵਿਰੁੱਧ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ਼ ਰਜਿਸਟਰ ਹ ੈ
ਅਤ ੇ ਬਾਕੀ ਮੁਲਜਿਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਤਿੰਨਾਂ ਮੁਲਜਿਮਾਂ ਨੂੰ ਮਾਨਯੋਗ
ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾ ਪਾਸੋਂ ਪਹਿਲਾਂ ਕੀਤੀਆ
ਅਜਿਹੀਆ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ
ਦੀ ਸੰਭਾਵਨਾਂ ਹੈ।

NO COMMENTS