*ਮਾਨਸਾ ਪੁਲਿਸ ਵੱਲੋਂ ਕਤਲ ਦੇ ਮੁਕੱਦਮੇ ਨੂੰ ਟਰੇਸ ਕਰਕੇ ਦੋਸੀ ਨੂੰ ਕੁੱਝ ਹੀ ਘੰਟਿਆਂ ਅੰਦਰ ਕੀਤਾ ਕਾਬੂ*

0
143

ਮਿਤੀ 12-11-24 (ਸਾਰਾ ਯਹਾਂ/ਮੁੱਖ ਸੰਪਾਦਕ)

ਸ਼੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਪਿੰਡ ਮੋਹਰ ਸਿੰਘ ਵਾਲਾ ਵਿਖੇ ਹੋਏ ਕਤਲ ਦੇ ਦੋਸ਼ੀ ਨੂੰ 6 ਘੰਟਿਆ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 12-11-2024 ਨੂੰ ਥਾਣਾ ਭੀਖੀ ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਮੋਹਰ ਸਿੰਘ ਵਾਲਾ ਦਾ ਗੁਰਦਾਸ ਸਿੰਘ (ਉਮਰ 30 ਸਾਲ) ਪੁੱਤਰ ਲਾਲ ਸਿੰਘ ਜੋ ਕਿ ਗੁਰਲਾਲ ਸਿੰਘ ਉਰਫ ਗੁਰੀ ਨਾਲ ਮਿਤੀ 10-11-2024 ਨੂੰ ਗਿਆ ਸੀ ਜੋ ਉਸੇ ਦਿਨ ਤੋ ਹੀ ਲਾਪਤਾ ਹੈ, ਜਿਸ ਨੂੰ ਗੁਰਲਾਲ ਸਿੰਘ ਉਰਫ ਗੁਰੀ ਉਕਤ ਨੇ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਹੈ। ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ,ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਦੇ ਬਿਆਨ ਪਰ ਮੁੱ:ਨੰ:232 ਮਿਤੀ 12.11.2024 ਅ/ਧ 103, 238 ਬੀ.ਐਨ.ਐਸ, ਥਾਣਾ ਭੀਖੀ ਬਰਖਿਲਾਫ ਗੁਰਲਾਲ ਸਿੰਘ ਉਕਤ ਦੇ ਦਰਜ ਰਜਿਸਟਰ ਕੀਤਾ ਗਿਆ।ਮੁੱਕਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਕਪਤਾਨ ਪੁਲਿਸ(ਇਨਵੈ:) ਮਾਨਸਾ, ਉਪ. ਕਪਤਾਨ ਪੁਲਿਸ(ਸ:ਡ) ਮਾਨਸਾ, ਦੀ ਦੇਖ ਰੇਖ ਹੇਠ ਇੰਸਪੈਕਟਰ ਜਗਦੀਸ਼ ਕੁਮਾਰ ਇੰਚਰਾਜ ਸੀ.ਆਈ.ਏ ਸਟਾਫ ਮਾਨਸਾ ਅਤੇ ਥਾਣੇਦਾਰ ਦੀਪ ਸਿੰਘ ਐਡੀਸ਼ਨਲ ਮੁੱਖ ਅਫਸਰ ਥਾਣਾ ਭੀਖੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਜਿਹਨਾਂ ਵੱਲੋ ਮੁਸ਼ਤੈਦੀ ਨਾਲ ਕੰਮ ਕਰਦੇ
ਹੋਏ ਵਿਗਿਆਨਿਕ ਤਰੀਕੇ ਨਾਲ ਗੁਰਲਾਲ ਸਿੰਘ ਉਰਫ ਗੁਰੀ ਨੂੰ ਕਾਬੂ ਕੀਤਾ ਜਿਸਨੇ ਆਪਣਾ ਦੋਸ ਕਬੂਲ ਦੇ ਹੋਏ ਦੱਸਿਆ ਕਿ ਉਸਨੇ ਗੁਰਦਾਸ ਸਿੰਘ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਹੈ।ਦੋਸੀ ਗੁਰਲਾਲ ਸਿੰਘ ਉਕਤ ਨੇ ਗੁਰਦਾਸ ਸਿੰਘ ਦੀ ਲਾਸ ਭੀਖੀ ਤੋ ਸੁਨਾਮ ਰੋਡ ਪਰ ਜਾਦੀ ਡਰੇਨ ਦੇ ਖੜੇ ਪਾਣੀ ਵਿੱਚੋ ਘਾਹ ਫੂਸ ਵਿੱਚ ਲੁਕਾ ਛੁਪਾ ਕੇ ਰੱਖੀ ਹੋਈ ਬ੍ਰਾਮਦ ਕਰਾਈ।ਵਜਾ ਰਜਿੰਸ ਇਹ ਹੈ ਕਿ ਦ ੋਸੀ ਨੇ ਮ੍ਰਿਤਕ ਪਾਸੋ 5,000/- ਰੂਪੈ ਲੈਣੇ ਸੀ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾ ਦੀ
ਡੂੰਘਾਈ ਨਾਲ ਤਫਤੀਸ ਕੀਤੀ ਜਾਵੇਗੀ।

NO COMMENTS