*ਮਾਨਸਾ ਪੁਲਿਸ ਵੱਲੋਂ ਕਤਲ ਦੇ ਮੁਕੱਦਮੇ ਵਿੱਚ ਸਾਮਲ ਵਿਅਕਤੀਆਂ ਨੂੰ ਕੁੱਝ ਹੀ ਘੰਟਿਆਂ ਅੰਦਰ ਕੀਤਾ ਕਾਬੂ*

0
3010

ਮਿਤੀ 3-10-24(ਸਾਰਾ ਯਹਾਂ/ਮੁੱਖ ਸੰਪਾਦਕ)

ਸ਼੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ਼੍ਰੀ ਹਰਚਰਨ ਸਿੰਘ ਭੁੱਲਰ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਸਾ ਪੁਲਿਸ ਵੱਲੋ ਕੱਲ੍ਹ ਪਿੰਡ ਖੈਰਾ ਖੁਰਦ ਵਿਖੇ ਰਾਤ ਸਮੇਂ ਹੋਏ ਕਤਲ ਦੇ 2 ਦੋਸ਼ੀਆਂ ਨੂੰ 24 ਘੰਟਿਆ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ
ਕੀਤੀ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 02-10-2024 ਨੂੰ ਥਾਣਾ ਸਰਦੂਲਗੜ੍ਹ ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਖੈਰਾ ਖੁਰਦ ਵਿਖੇ ਰਾਧ ੇ ਸ਼ਾਮ (ਉਮਰ 39 ਸਾਲ) ਪੁੱਤਰ ਜਗਦੀਸ਼ ਰਾਮ ਵਾਸੀ ਖੈਰਾ ਖੁਰਦ ਦਾ ਰਾਤ ਸਮ ੇਂ ਕਿਸੇ ਨਾਮਲੂਮ ਵਿਅਕਤੀਆਂ ਵੱਲੋ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸਦੀ ਕਾਰ ਓਠੀੌਸ਼ ਛ੍ਰੌਸ਼ਸ਼ ਨੰਬਰੀ ਪੀ.ਬੀ 31 ਪੀ 5373 ਦੀ ਵੀ ਭੰਨ
ਤੋੜ ਕੀਤੀ। ਜਿਸ ਦੇ ਸਬੰਧ ਵਿੱਚ ਪੁਲਿਸ ਵੱਲੋ ਤੁਰੰਤ ਕਾਰਵਾਈ ਕਰਦਿਆਂ, ਅਭੈ ਰਾਮ ਪੁੱਤਰ ਸੀਤਾ ਰਾਮ ਵਾਸੀ ਖੈਰਾ ਖੁਰਦ ਦੇ ਬਿਆਨ ਪਰ ਮੁੱ:ਨੰ:158 ਮਿਤੀ 02.10.24 ਅ/ਧ 103(1), 324(4), 324(5), 61(2), 191(3),190 ਬੀ.ਐਨ.ਐਸ ਥਾਣਾ ਸਰਦੂਲਗੜ੍ਹ ਬਰਖਿਲਾਫ ਅਕਬਰ ਸਲੀਮ,ਪ੍ਰਵੀਨ ਕੁਮਾਰ, ਪ੍ਰਮੋਦ ਕੁਮਾਰ, ਸੁਨੀਲ ਕੁਮਾਰ, ਸੁਭਾਸ ਰਾਮ, ਆਤਮਾ ਰਾਮ ਪੁੱਤਰ ਰਾਮ ਮੂਰਤੀ, ਆਤਮਾ ਰਾਮ ਪੁੱਤਰ ਲਿਖਮਾ ਰਾਮ, ਮੋਹਿਤ ਕੁਮਾਰ, ਸੁਭਾਸ ਚੰਦਰ, ਆਤਮਾ ਰਾਮ ਪੁੱਤਰ ਸੰਕਰ ਲਾਲ, 2 ਨਾਮਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ।
ਦੋਰਾਨੇ ਤਫਤੀਸ਼ ਅੱਜ ਮਤੀ ਦਾਸ ਉਰਫ ਪੋਪਲੀ ਪੁ ੱਤਰ ਰਾਜ ਕੁਮਾਰ,ਭਰਤ ਸਿੰਘ ਉਰਫ ਚਾਨਣ ਰਾਮ ਪੁੱਤਰ ਹਿੰਮਤ ਸਿੰਘ,ਈਸ਼ਵਰ ਪੁੱਤਰ ਬਹਾਲ,ਵਿਕਾਸ ਪੁੱਤਰ ਭੂਪ ਰਾਮ ਅਤੇ ਰਵੀ ਪੁੱਤਰ ਜੈਲਾ ਰਾਮ ਵਾਸੀਆਨ ਖੈਰਾ ਖੁਰਦ ਨੂੰ ਰਾਹੀਂ ਰਪਟ ਨੰਬਰ 26 ਮਿਤੀ 3.10.2024 ਨਾਲ ਮੁਕੱਦਮਾ ਵਿੱਚ ਬਤੌਰ ਦੋਸੀ ਨਾਮਜ਼ਦ ਕਰਕੇ ਮੁੱਖ ਅਫਸਰ ਥਾਣਾ ਸਰਦਲੂਗੜ੍ਹ, ਸੀ.ਆਈ.ਏ ਟੀਮ ਅਤੇ ਸਪੈਸ਼ਲ ਬ੍ਰਾਂਚ, ਮਾਨਸਾ ਦੀ ਟੀਮ ਵੱਲੋ ਮੁਸ਼ਤ ੈਦੀ ਨਾਲ ਕੰਮ ਕਰਦੇ ਹੋਏ ਦੋਸ਼ੀ ਮਤੀ ਦਾਸ ਪੁ ੱਤਰ ਰਾਜ ਕੁਮਾਰ ਅਤੇ ਭਰਤ ਸਿੰਘ ਉਰਫ ਚਾਨਣ ਰਾਮ ਪ ੁੱਤਰ ਹਿੰਮਤ ਸਿੰਘ
ਵਾਸੀਆਨ ਖੈਰਾ ਖੁਰਦ ਨੂੰ ਮੋਟਰਸਾਇਕਲ ਨੰਬਰੀ ੍ਹ੍ਰ-24ੜ-5810 ਬਜ਼ਾਜ਼ ਸੀ.ਟੀ 100 ਰੰਗ ਕਾਲਾ ਨੀਲਾ ਜਿਸਨੂੰ ਦੋਸੀ ਮਤੀ ਦਾਸ ਚਲਾ ਰਿਹਾ ਸੀ ਪਿੰਡ ਝੰਡਾ ਕਲਾਂ ਦੇ ਝੰਡੇ ਵਾਲੇ ਗੇਟ ਨਜ਼ਦੀਕ ਨਾਕਾ ਲਗਾਕੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੋਰਾਨ ਇਹ ਖੁਲਾਸਾ ਹੋਇਆ ਕਿ ਮੁੱਖ ਸ਼ਾਜਿਸ਼ਕਰਤਾ ਮਤੀ ਦਾਸ ੳ ੁਰਫ ਪੋਪਲੀ ਵੱਲੋ ਕਰੀਬ 4/5 ਮਹੀਨੇ ਪਹਿਲਾਂ ਪਿੰਡ ਖੈਰਾ ਖੁਰਦ ਦੇ ਸਾਬਕਾ ਸਰਪੰਚ ਭਜਨ ਲਾਲ ਦੇ ਘਰ ਵਿਆਹ ਸਮਾਗਮ ਦੋਰਾਨ ਕਿਸੇ ਲੜਕੀ ਨਾਲ ਗਲਤ ਹਰਕਤ ਕਰਨ ਕਰਕੇ ਮ੍ਰਿਤਕ ਰਾਧੇ ਸ਼ਾਮ ਅਤੇ ਭਜਨ ਲਾਲ ਸਾਬਕਾ ਸਰਪੰਚ ਨੇ ਮਤੀ ਦਾਸ ਉਰਫ ਪੋਪਲੀ ਅਤੇ ਉਸਦੇ ਪਿਤਾ ਦੀ ਕੁ ੱਟਮਾਰ ਕੀਤੀ ਸੀ। ਇਸੇ ਰੰਜਿਸ਼ ਦੇ ਚਲਦਿਆਂ ਹੀ ਮਤੀ ਦਾਸ ਉਰਫ ਪੋਪਲੀ ਨੇ ਭਰਤ ਸਿੰਘ ਉਰਫ ਚਾਨਣ,ਰਵੀ ਕੁਮਾਰ,ਈਸ਼ਵਰ ਅਤੇ ਵਿਕਾਸ ਕੁਮਾਰ ਉਰਫ ਵਿੱਕੀ ਨਾਲ ਸ਼ਾਜਿਸ਼ ਰਚ ਲਈ। ਸਾਜਿਸ਼ ਤਹਿਤ ਮਿਤੀ 1.10.2024 ਨੂੰ ਜਦੋਂ ਰਾਧੇ ਸ਼ਾਮ ਸਾਬਕਾ ਸਰਪੰਚ ਭਜਨ ਲਾਲ ਦੇ ਘਰੋਂ ਰਾਤ ਨੂੰ ਆਪਣੀ ਕਾਰ ਓਠੀੌਸ਼ ਛ੍ਰੌਸ਼ਸ਼ ਪਰ ਆਪਣੇ ਘਰ ਨ ੂੰ ਜਾ ਰਿਹਾ ਸੀ ਤਾਂ ਰਵੀ ਕੁਮਾਰ ਨੇ ਉਸਦੀ ਰੈਕੀ ਕਰਕੇ ਮਤੀ ਦਾਸ ਨੂੰ ਦੱਸ ਦਿੱਤਾ, ਜਿਸਤੇ ਭਰਤ ਕੁਮਾਰ ਨੇ ਉਸਦੀ ਕਾਰ ਅੱਗੇ ਰਸਤੇ ਵਿੱਚ ਆਪਣਾ ਮੋਟਰ ਸਾਇਕਲ ਸੁੱਟ ਦਿੱਤਾ ਜਦਂੋ ਰਾਧੇ ਸ਼ਾਮ ਆਪਣੀ ਕਾਰ ਵਿੱਚਂੋ ਬਾਹਰ ਆਇਆ ਤਾਂ ਮਤੀ ਦਾਸ ਉਰਫ ਪ ੋਪਲੀ ਵਗੈਰਾ ਨੇ ਡੰਡਿਆ ਨਾਲ ਕੁੱਟ ਕੁੱਟ ਕੇ ਰਾਧੇ ਸ਼ਾਮ ਦੀ ਹੱਤਿਆ ਕਰਕੇ ਉਸਦੀ ਲਾਸ਼ ਨੂੰ ਪਿੰਡ ਦੇ ਸਟੇਡੀਅਮ ਵਿੱਚ ਸੁੱਟ ਦਿੱਤਾ।ਇਹ ਕਤਲ ਮਤੀ ਦਾਸ ਉਰਫ ਪੋਪਲੀ ਅਤੇ ਉਸਦੇ ਪਿਤਾ ਦੀ ਵਿਆਹ ਸਮਾਗਮ ਦੋਰਾਨ ਹੋਈ ਕੁੱਟਮਾਰ ਦੀ ਰੰਜਿਸ਼ ਤਹਿਤ ਹੀ ਹੋਇਆ ਹੈ ਜਿਸਦਾ ਪੰਚਾਇਤੀ ਇਲੈਕਸ਼ਨ ਨਾਲ ਕੋਈ ਸਬੰਧ ਨਹੀਂ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਤਂੋ ਇਲਾਵਾ ਵਾਰਦਤ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸ਼੍ਰੀ ਮਨਮੋਹਨ ਸਿੰਘ ਔਲਖ,ਕਪਤਾਨਪੁਲਿਸ(ਇੰਨਵੈ:) ਮਾਨਸਾ ਦੀ ਅਗਵਾਈ ਹੇਠ, ਅ ੈਸ.ਆਈ.ਟੀ ਦਾ ਗਠਨ ਕੀਤਾ ਗਿਆ ਹੈ। ਐਸ.ਆਈ.ਟੀ ਵੱਲੋ ਮੁਕੱਦਮਾ ਦੀ ਤਫਤੀਸ ਹਰ ਪਹਿਲੂ ਨੂੰ ਵਾਚਦੇ ਹੋਏ ਨਿਰਪੱਖ ਅਤੇ ਸੁਚੱਜੇ ਢੰਗ ਨਾਲ ਕੀਤੀ ਜਾਵੇਗੀ।

NO COMMENTS