ਮਾਨਸਾ 12—05—2022 (ਸਾਰਾ ਯਹਾਂ/ ਮੁੱਖ ਸੰਪਾਦਕ ) ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਵਹੀਕਲ ਚੋਰੀ ਦੇ ਮੁਕੱਦਮੇ ਵਿੱਚ ਦੋ ਮੁਲਜਿਮਾਂ ਰਾਜਿੰਦਰ
ਸਿੰਘ ਉਰਫ ਜਿੰਦਰੀ ਪੁੱਤਰ ਗੁਰਚਰਨ ਸਿੰਘ ਵਾਸੀ ਟੋਡਰਪੁਰ ਅਤ ੇ ਹਰਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ
ਰਾਮਗੜ ਸਾਹਪੁਰੀਆ ਨੂੰ ਕਾਬ ੂ ਕੀਤਾ ਗਿਆ ਹੈ। ਜਿਹਨਾਂ ਪਾਸੋਂ ਚੋਰੀ ਦਾ ਬੁਲਟ ਮੋਟਰਸਾਈਕਲ ਬਿਨਾ ਨੰਬਰੀ
ਮੌਕਾ ਪਰ ਬਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਜਿਹਨਾਂ ਦੀ ਪੁੱਛਗਿੱਛ ਪਰ ਇਹਨਾਂ ਦੀ
ਨਿਸ਼ਾਨਦੇਹੀ ਤੇ ਦੋ ਹੋਰ ਚੋਰੀ ਦੇ ਮੋਟਰਸਾਈਕਲ ਬਿਨਾ ਨੰਬਰੀ ਬਰਾਮਦ ਕਰਵਾਏ ਗਏ ਹਨ। ਬਰਾਮਦ ਤਿੰਨਾਂ
ਮੋਟਰਸਾਈਕਲਾਂ ਦੀ ਕੁੱਲ ਕੀਮਤ ਕਰੀਬ 1,05,000/—ਰੁਪੲ ੇ ਬਣਦੀ ਹੈ।
ਸੀਨੀਅਰ ਕਪਤਾਨ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਿਤੀ
10—05—2022 ਨੂੰ ਥਾਣਾ ਬੋਹਾ ਦੀ ਪੁਲਿਸ ਪਾਰਟੀ ਗਸ਼ਤ ਅਤ ੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ
ਬੱਸ ਅੱਡਾ ਬੋਹਾ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 58 ਮਿਤੀ
10—05—2022 ਅ/ਧ 379,411 ਹਿੰ:ਦੰ: ਥਾਣਾ ਬੋਹਾ ਦਰਜ਼ ਰਜਿਸਟਰ ਕੀਤਾ ਗਿਆ। ਐਸ.ਆਈ. ਦਲਜੀਤ
ਸਿੰਘ ਮੁੱਖ ਅਫਸਰ ਥਾਣਾ ਬੋਹਾ ਦੀ ਅਗਵਾਈ ਹੇਠ ਸ:ਥ: ਹਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ
ਕਾਰਵਾਈ ਕਰਦੇ ਹੋੲ ੇ ਢੁੱਕਵੀਂ ਜਗ੍ਹਾਂ ਤੇ ਨਾਕਾਬ ੰਦੀ ਕਰਕੇ ਦੋਨਾਂ ਮੁਲਜਿਮਾਂ ਰਾਜਿੰਦਰ ਸਿੰਘ ਅਤ ੇ ਹਰਪ੍ਰੀਤ ਸਿੰਘ ਨੂੰ
ਚੋਰੀ ਦੇ ਬੁਲਟ ਮੋਟਰਸਾਈਕਲ ਬਿਨਾ ਨੰਬਰੀ ਸਮੇਤ ਕਾਬੂ ਕੀਤਾ। ਜਿਹਨਾਂ ਦੀ ਨਿਸ਼ਾਨਦੇਹੀ ਤੇ ਉਹਨਾਂ ਪਾਸੋਂ ਚੋਰੀ
ਦੇ ਦੋ ਹੋਰ ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਬਰਾਮਦ ਕਰਵਾਏ ਗਏ ਹਨ। ਮੁਲਜਿਮ ਰਾਜਿੰਦਰ ਸਿੰਘ ਵਿਰੁੱਧ
ਪਹਿਲਾਂ ਵੀ ਸੰਨ ਚੋਰੀ ਦਾ ਇੱਕ ਮੁਕੱਦਮਾ ਦਰਜ਼ ਰਜਿਸਟਰ ਹੈ ਅਤ ੇ ਦੂਸਰੇ ਮੁਲਜਿਮ ਹਰਪ੍ਰੀਤ ਸਿੰਘ ਦੇ ਰਿਕਾਰਡ
ਦੀ ਪੜਤਾਲ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ
ਹਾਸਲ ਕੀਤਾ ਗਿਆ ਹੈ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਚੋਰੀ ਦਾ ਧੰਦਾ ਕਦੋ
ਤੋਂ ਚਲਾਇਆ ਹੋਇਆ ਸੀ, ਮੋਟਰਸਾਈਕਲ ਕਿੱਥੋ—ਕਿੱਥੋ ਚੋਰੀ ਕੀਤੇ ਹਨ ਅਤ ੇ ਇਹਨਾਂ ਨੇ ਚ ੋਰੀ ਦੀਆ ਹੋਰ
ਕਿੰਨੀਆ ਵਾਰਦਾਤਾਂ ਕੀਤੀਆ ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ ਚੋਰੀ ਦੀਆ ਹੋਰ ਅਨਟਰੇਸ ਵਾਰਦਾਤਾਂ/ਕੇਸ
ਟਰੇਸ ਹੋਣ ਦੀ ਸੰਭਾਵਨਾ ਹੈ।ਐਨ.ਡੀ.ਪੀ.ਐਸ. ਐਕਟ ਤਹਿਤ 2 ਮੁਲਜਿਮ ਕਾਬੂ ਕਰਕੇ 150 ਨਸ਼ੀਲੀਆਂ ਗੋਲੀਆਂ ਅਤੇ 16
ਨਸ਼ੀਲੀਆਂ ਸੀਸ਼ੀਆਂ ਕੀਤੀਆ ਬਰਾਮਦ
—ਜੂਆ ਐਕਟ ਤਹਿਤ 8 ਮੁਲਜਿਮ ਕਾਬੂ ਕਰਕੇ 6100/—ਰੁਪਏ ਦੀ ਨਗਦੀ ਜੂਆ ਅਤੇ 52 ਪੱਤੇ ਤਾਸ਼
ਕੀਤੀ ਬਰਾਮਦ
ਮਾਨਸਾ, 12—05—2022.
ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ—ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ
(ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਚਲਾ ਕੇ ਨਸਿ਼ਆਂ ਵਿਰੁੱਧ
ਕਾਰਵਾਈ ਕਰਦੇ ਹੋੲ ੇ ਐਂਟੀ ਨਾਰਕੋਟਿਕਸ ਸੈਲ ਮਾਨਸਾ ਦੇ ਐਸ.ਆਈ. ਜਸਪਾਲ ਚੰਦ ਸਮੇਤ ਪੁਲਿਸ ਪਾਰਟੀ ਵੱਲੋਂ
ਸੁਰਜੀਤ ਸਿੰਘ ਉਰਫ ਲੁੱਦਰ ਪੁੱਤਰ ਕਰਨੈਲ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ 80 ਨਸ਼ੀਲੀਆਂ ਗੋਲੀਆਂ
ਅਤ ੇ 8 ਨਸ਼ੀਲੀਆਂ ਸੀਸ਼ੀਆਂ ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਥਾਣਾ ਸਿਟੀ—2 ਮਾਨਸਾ ਵਿਖੇ ਐਨ.ਡੀ.ਪੀ.ਐਸ.
ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਸੀ.ਆਈ.ਏ. ਸਟਾਫ ਮਾਨਸਾ ਦੇ ਸ:ਥ: ਕੁਲਵੰਤ ਸਿੰਘ ਸਮੇਤ
ਪੁਲਿਸ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਉਰਫ ਗੱਗੂ ਪੁੱਤਰ ਹਰਦਿਆਲ ਸਿੰਘ ਵਾਸੀ ਬੁਰਜ ਢਿੱਲਵਾ ਨੂੰ ਕਾਬ ੂ ਕਰਕੇ ਉਸ
ਪਾਸੋਂ 70 ਨਸ਼ੀਲੀਆ ਗੋਲੀਆਂ ਅਤ ੇ 8 ਨਸ਼ੀਲੀਆਂ ਸੀਸ਼ੀਆਂ ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਥਾਣਾ ਜੋਗਾ ਵਿਖੇ
ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨ ੂੰ
ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਦੇ
ਬੈਕਵਾਰਡ ਅਤ ੇ ਫਾਰਵਾਰਡ ਲਿੰਕਾਂ ਦਾ ਪਤਾ ਲਗਾਇਆ ਜਾਵੇਗਾ ਅਤ ੇ ਹੋਰ ਮੁਲਜਿਮ ਨਾਮਜਦ ਕਰਕੇ ਮੁਕੱਦਮਿਆਂ ਵਿੱਚ
ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ।
ਜੂਆ ਐਕਟ:
ਥਾਣਾ ਸਿਟੀ—2 ਮਾਨਸਾ ਦੇ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ
ਕੌਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਨੇੜੇ ਸਿੱਧੂ ਹਸਪਤਾਲ ਮਾਨਸਾ, ਸਿੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਬਿਜਲੀ
ਗਰਿੱਡ ਦੀ ਬੈਕਸਾਈਡ ਮਾਨਸਾ, ਬੂਟਾ ਸਿੰਘ ਪੁੱਤਰ ਗੁਰਦਿਆਲ ਸਿੰਘ, ਹਰਦੇਵ ਸਿੰਘ ਪੁੱਤਰ ਛੋਟਾ ਸਿੰਘ, ਜੈਲਾ ਸਿੰਘ
ਪੁੱਤਰ ਸੁਖਦੇਵ ਸਿੰਘ, ਦਰਸ਼ਨ ਸਿੰਘ ਪੁੱਤਰ ਤੇਜਾ ਸਿੰਘ, ਅਵਤਾਰ ਸਿੰਘ ਪੁੱਤਰ ਨਿਰਜੰਨ ਸਿੰਘ ਅਤ ੇ ਚਿੜੀਆ ਸਿੰਘ
ਪੁੱਤਰ ਭਾਗ ਸਿੰਘ ਵਾਸੀਅਨ ਠੂਠਿਆਵਾਲੀ ਰੋਡ ਮਾਨਸਾ ਵਿਰੁੱਧ ਜੂਆ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ
ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌਕਾ ਪਰ ਰੇਡ ਕਰਕੇ ਮੁਲਜਿਮਾਂ ਨੂੰ ਤਾਸ਼ ਦੇ ਪੱਤਿਆਂ *ਤੇ ਪੈਸੇ ਲਗਾ ਕੇ ਜੂਆ
ਖੇਡਦਿਆਂ ਨੂੰ ਮੌਕਾ ਤੇ ਕਾਬੂ ਕਰਕੇ 6100/—ਰੁਪਏ ਦੀ ਨਗਦੀ ਜੂਆ ਅਤ ੇ 52 ਪੱਤੇ ਤਾਸ਼ ਬਰਾਮਦ ਕੀਤੀ ਗਈ।
ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਵੱਲੋਂ ਦੱਸਿਆ ਗਿਆ ਕਿ ਨਸਿ਼ਆਂ ਅਤੇ
ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।