ਮਾਨਸਾ, 23—04—2021: (ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਪੁਲਿਸ ਵੱਲੋਂ ਬਿਨ੍ਹਾ ਮੰਨਜੂਰੀ ਅਣ—ਅਧਿਕਾਰਤ ਤੌਰ ਤੇ ਮਾਇਨਿੰਗ ਕਰਦੇ 2 ਮੁਲਜਿਮਾਂ ਬਲਵੰਤ ਸਿੰਘ
ਪੁੱਤਰ ਜਸਵਿੰਦਰ ਸਿੰਘ ਵਾਸੀ ਭੈਣੀ ਮੀਆ ਖਾਨ (ਗੁਰਦਾਸਪੁਰ) ਅਤੇ ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਢਿੱਲਵਾ
(ਬਰਨਾਲਾ) ਨੂੰ ਮੌਕਾ ਪਰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ ਇੱਕ ਬਲੈਰੋ ਕੈਪਰ, ਦੋ ਟਰੈਕਟਰ ਸੋਨਾਲੀਕਾ ਸਮੇਤ ਫਰਸ਼ੀ
ਟੇਲਰ, ਪੋਕਲੇਨ ਮਸ਼ੀਨ ਮਾਰਕਾ ਅਵੇਸ ਪੀਸੀ.200 ਅਤੇ ਦੋ ਟਰੱਕ ਟਿੱਪਰਾਂ ਦੀ ਬਰਾਮਦਗੀ ਕੀਤੀ ਗਈ ਹੈ।
ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ
ਗਿਆ ਕਿ ਚ ੌਕੀ ਬਹਿਨੀਵਾਲ (ਥਾਣਾ ਸਦਰ ਮਾਨਸਾ) ਦੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਨੇੜੇ ਬੱਸ ਅੱਡਾਂ ਬਣਾਂਵਾਲੀ ਮੌਜੂਦ
ਸੀ ਤਾਂ ਇਤਲਾਹ ਮਿਲੀ ਕਿ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਪਟਰ ੋਲ ਪੰਪ ਤੋਂ ਅੱਗੇ ਮੇਨ ਸੜਕ ਤੋਂ ਖੇਤਾਂ ਵੱਲ ਜਾਂਦੀ ਪਹੀ, ਰਕਬਾ
ਬਣਾਂਵਾਲੀ ਦੇ ਖੇਤਾਂ ਵਿੱਚ ਨਜਾਇਜ ਮਾਇਨਿੰਗ ਦਾ ਖੱਡਾ ਲੱਗਿਆ ਹੋਇਆ ਹੈ, ਜਿੱਥੇ ਜਗਸੀਰ ਸਿੰਘ ਜੱਗੀ ਪੁੱਤਰ ਰੂਪ ਸਿੰਘ ਵਾਸੀ
ਯਾਤਰੀ (ਬਠਿੰਡਾ), ਮਨਪਰੀਤ ਸਿੰਘ ਸੱਗੀ ਪੁੱਤਰ ਭਗਵਾਨ ਸਿੰਘ, ਮਨਦੀਪ ਸਿੰਘ ਪੁੱਤਰ ਪੂਹਲਾ ਸਿੰਘ, ਗੁਰਦਿੱਤਾ ਸਿੰਘ ਪੁੱਤਰ
ਬਾਬੂ ਸਿੰਘ, ਰਾਜਕਰਨ ਸਿੰਘ ਪੁੱਤਰ ਬਾਬੂ ਸਿੰਘ ਵਾਸੀਅਨ ਮਾਈਸਰਖਾਨਾ (ਬਠਿੰਡਾ), ਬਲਵੰਤ ਸਿੰਘ ਪੁੱਤਰ ਜਸਵਿੰਦਰ ਸਿੰਘ
ਵਾਸੀ ਭੈਣੀ ਮੀਆ ਖਾਨ (ਗੁਰਦਾਸਪੁਰ), ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਢਿੱਲਵਾ (ਬਰਨਾਲਾ) ਅਤੇ ਕੁਲਜੀਤ ਸਿੰਘ
ਰਿੱਕੀ ਪੁੱਤਰ ਬਲਜਿ ੰਦਰ ਸਿੰਘ ਵਾਸੀ ਵਜੀਦਕੇ (ਬਰਨਾਲਾ) ਨੇ ਮਿਲ ਕੇ ਬਿਨ੍ਹਾ ਮੰਨਜੂਰੀ ਅਣ—ਅਧਿਕਾਰਤ ਤੌਰ ਤੇ ਖੇਤ ਵਿੱਚੋ
ਪੌਪਲਾਈਨ ਮਸ਼ੀਨ ਰਾਹੀ ਟਿੱਪਰਾ, ਟਰੈਕਟਰ—ਟਰਾਲੀਆ ਰਾਹੀਂ ਮਿੱਟੀ ਦੀ ਨਿਕਾਸੀ ਕਰਕੇ ਟਿੱਪਰਾ, ਟਰਾਲੀਆਂ ਵਿੱਚ ਭਰ ਕੇ
ਅੱਗੇ ਵੇਚਣ ਦੀ ਤਿਆਰੀ ਵਿੱਚ ਹਨ। ਜੇਕਰ ਰੇਡ ਕੀਤਾ ਜਾਵੇ ਤਾਂ ਮੁਲਜਿਮ ਸਮੇਤ ਟਰੈਕਟਰ—ਟਰਾਲੀਆ, ਟਿੱਪਰਾਂ ਆਦਿ ਸਮਾਨ
ਦੇ ਕਾਬੂ ਆ ਸਕਦ ੇ ਹਨ। ਜਿਸਤੇ ਉਕਤ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 120 ਮਿਤੀ 22—04—2021 ਅ/ਧ 379 ਹਿੰ:ਦੰ:
ਅਤੇ 21 ਮਾਈਨਜ ਐਂਡ ਮਿਨਰਲਜ (ਡਿਵੈਲਪਮੈਂਟ ਐਂਡ ਰੈਗੁਲੇਸ਼ਨ) ਐਕਟ—1957 ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ
ਕੀਤਾ ਗਿਆ।
ਸ:ਥ: ਗੁਰਦੀਪ ਸਿੰਘ ਇੰਚਾਰਜ ਪੁਲਿਸ ਚੌਕੀ ਬਹਿਨੀਵਾਲ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ
ਹੋਏ ਮੌਕਾ ਪਰ ਰੇਡ ਕਰਕੇ ਦੋ ਮੁਲਜਿਮਾਂ ਬਲਵੰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੈਣੀ ਮੀਆਂ ਖਾਨ (ਗੁਰਦਾਸਪੁਰ) ਅਤੇ
ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਢਿੱਲਵਾ (ਬਰਨਾਲਾ) ਨੂੰ ਕਾਬੂ ਕਰਕੇ ਮੌਕਾ ਤੋਂ ਇੱਕ ਬਲੈਰੋ ਕੈਪਰ
ਨੰ:ਪੀਬੀ.13ਏਏ—9562, ਟਰੈਕਟਰ ਸੋਨਾਲੀਕਾ ਨੰ:ਪੀਬੀ.19ਐਚ—2499, ਟਰੈਕਟਰ ਸੋਨਾਲੀਕਾ ਨੰ:ਪੀਬੀ.03ਵਾਈ—0427 ਸਮੇਤ
ਫਰਸ਼ੀ ਟੇਲਰ, ਪੋਕਲੇਨ ਮਸ਼ੀਨ ਮਾਰਕਾ ਅਵੇਸ ਪੀਸੀ—200, ਟਰੱਕ ਟਿੱਪਰ ਨੰ:ਪੀਬੀ.19ਐਮ—1734 ਅਤੇ ਰੇਤੇ ਦਾ ਅੱਧਾ ਭਰਿਆ
ਟਰੱਕ ਟਿੱਪਰ ਨੰ:ਪੀਬੀ.10ਡੀਜੈਡ—2181 ਦੀ ਬਰਾਮਦਗੀ ਕੀਤੀ ਗਈ ਹੈ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਬਾਕੀ ਰਹਿੰਦੇ ਮੁਲਜਿਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਕੇ ਹੋਰ
ਬਰਾਮਦਗੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਿਨ੍ਹਾ ਮੰਨਜੂਰੀ ਅਣ—ਅਧਿਕਾਰਤ ਮਾਈਨਿੰਗ ਕਰਨ ਦੀ
ਇਜਾਜਤ ਨਹੀ ਦਿੱਤੀ ਜਾਵੇਗੀ ਅਤੇ ਮਾਨਸਾ ਪੁਲਿਸ ਵੱਲੋਂ ਜਿ਼ਲ੍ਹਾ ਅੰਦਰ ਮਾਈਨਿੰਗ ਐਕਟ ਦੇ ਨਿਯਮਾਂ ਦੀ ਇੰਨ—ਬਿੰਨ ਪਾਲਣਾ ਨੂੰ
ਯਕੀਨੀ ਬਣਾਇਆ ਜਾਵੇਗਾ।