ਮਾਨਸਾ, 23—01—2021 (ਸਾਰਾ ਯਹਾ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ
ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ
ਤਹਿਤ ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ ਨਸਿ਼ਆਂ ਦੇ ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ
ਬਰਾਮਦਗੀ ਕਰਵਾਈ ਗਈ ਹੈ।
ਐਨ.ਡੀ.ਪੀ.ਐਸ. ਐਕਟ:
ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਥਾਣਾ ਸਦਰ ਮਾਨਸਾ ਵਿਖੇ ਦਰਜ਼
ਕਰਵਾਏ ਐਨ.ਡੀ.ਪੀ.ਐਸ. ਐਕਟ ਦੇ ਮੁਕੱਦਮਾ ਨੰਬਰ 13/2021 ਦੀ ਤਫਤੀਸ ਨੂੰ ਅੱਗੇ ਵਧਾਉਦੇ
ਹੋਏ ਮੁਢਲ ੇ ਗ੍ਰਿ਼ਫਤਾਰ ਮੁਲਜਿਮ ਦੀ ਪੁੱਛਗਿੱਛ ਤੇ ਅ/ਧ 29 ਐਨ.ਡੀ.ਪੀ.ਐਸ. ਐਕਟ ਦਾ ਵਾਧਾ
ਕਰਕੇ ਜਗਸੀਰ ਸਿੰਘ ਉਰਫ ਸੀਰਾ ਪੁੱਤਰ ਲਛਮਣ ਸਿੰਘ ਵਾਸੀ ਰਾਜਗੜ ਕੁੱਬੇ (ਬਠਿੰਡਾ) ਨੂੰ ਮੁਲਜਿਮ
ਨਾਮਜਦ ਕੀਤਾ। ਪੁਲਿਸ ਪਾਰਟੀ ਨੇ ਮੁਲਜਿਮ ਦੇ ਟਿਕਾਣੇ ਤੇ ਰੇਡ ਕਰਕੇ ਉਸਨੂੰ ਕਾਬੂ ਕੀਤਾ। ਜਿਸ
ਪਾਸੋਂ 1500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਬਰਾਮਦ ਕੀਤੀਆ ਗਈਆ। ਜਿਸਨੂੰ ਮਾਨਯੋਗ
ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਦੌਰਾਨੇ ਪੁਲਿਸ
ਰਿਮਾਂਡ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮਾ ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾਵ ੇਗੀ।
ਆਬਕਾਰੀ ਐਕਟ:
ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਝੁਨੀਰ ਦੀ ਪੁਲਿਸ ਪਾਰਟੀ ਨੇ
ਗੱਗੀ ਸਿੰਘ ਉਰਫ ਸ਼ਨੀ ਪੁੱਤਰ ਗੋਗਾ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ 30 ਬੋਤਲਾਂ ਸ਼ਰਾਬ ਠੇਕਾ
ਦੇਸੀ ਮਾਰਕਾ ਸਾਹੀ (ਹਰਿਆਣਾ) ਬਰਾਮਦ ਹੋਣ ਤੇ ਮੁਲਜਿਮ ਦੇ ਵਿਰੁੱਧ ਥਾਣਾ ਝੁਨੀਰ ਵਿਖੇ ਮੁਕੱਦਮਾ
ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਦੱਸਿਆ ਕਿ ਨਸਿ਼ਆਂ
ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ
ਰਿਹਾ ਹੈ।