ਮਾਨਸਾ ਪੁਲਿਸ ਵਲੋਂ ਰਾਸ਼ਟਰੀ ਵੋਟਰ ਦਿਵਸ (25 ਜਨਵਰੀ—2021) ਪ੍ਰਣ ਲੈ ਕੇ ਮਨਾਇਆ ਗਿਆ

0
10

ਮਾਨਸਾ, 25—01—2021 (ਸਾਰਾ ਯਹਾ/ਮੁੱਖ ਸੰਪਾਦਕ): ਲੋਕਤੰਤਰਿਕ ਪ੍ਰਣਾਲੀ ਵਿੱਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਮਾਨਯੋਗ ਚੋਣ
ਕਮਿਸ਼ਨ ਆਫ ਇੰਡੀਆ, ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਅੱਜ ਦੇ ਦਿਨ (25
ਜਨਵਰੀ—2021) ਨੂੰ ਦੇਸ਼ ਭਰ ਵਿੱਚ ਪ੍ਰਣ ਲੈ ਕੇ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਉਣ ਦੇ ਆਦ ੇਸ਼
ਜਾਰੀ ਕੀਤੇ ਗਏ ਹਨ। ਜਿਸਦੀ ਪਾਲਣਾ ਵਿੱਚ ਮਾਨਯੋਗ ਪੰਜਾਬ ਸਰਕਾਰ ਅਤੇ ਵਧੀਕ ਡਾਇਰੈਕਟਰ
ਜਨਰਲ ਪੁਲਿਸ, ਨੋਡਲ ਅਫਸਰ ਚੋਣਾਂ, ਪੰਜਾਬ ਜੀ ਵੱਲੋਂ ਰਾਸ਼ਟਰੀ ਵੋਟਰ ਦਿਵਸ ਮਨਾਉਣ ਸਬੰਧੀ
ਨਿਰਦੇਸ਼ ਦਿੱਤੇ ਗਏ ਹਨ।

ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ
ਦੱਸਿਆ ਗਿਆ ਕਿ ਮਿਲੇ ਹੁਕਮ ਦੀ ਪਾਲਣਾ ਵਿੱਚ ਇਸ ਜਿ਼ਲ੍ਹੇ ਦੇ ਸਾਰੇ ਥਾਣਿਆਂ/ਚੌਕੀਆਂ ਆਦਿ
ਵਿਖੇ ਤਾਇਨਾਤ ਹਾਜ਼ਰ ਕਰਮਚਾਰੀਆਂ ਵੱਲੋਂ ਅੱਜ ਦੇ ਦਿਨ 25 ਜਨਵਰੀ—2021 ਨੂੰ ੋਰਾਸ਼ਟਰੀ ਵੋਟਰ
ਦਿਵਸੋ ਵਜੋਂ ਮਨਾਉਦੇ ਹੋਏ ਹੇਠ ਲਿਖੇ ਅਨੁਸਾਰ ਪ੍ਰਣ ਕੀਤਾ ਗਿਆ ਹੈ :—ਵੋਟਰ ਪ੍ਰਣ

ਅਸੀਂ, ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਵਿਸਵਾਸ਼ ਰੱਖਦੇ ਹੋਏ ਪ੍ਰਣ
ਕਰਦ ੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰਿਕ ਪ੍ਰੰਪਰਾਵਾਂ ਨੂੰ
ਬਣਾਏ ਰੱਖਾਂਗੇ ਅਤੇ ਸੁਤੰਤਰ, ਨਿਰਪੱਖ ਅਤੇ ਸਾਂਤੀਪੂਰਨ ਚੋਣ ਦੀ ਗਰਿਮਾ
ਨੂੰ ਬਰਕਰਾਰ ਰੱਖਦੇ ਹੋਏ, ਨਿੱਡਰ ਹੋ ਕੇ, ਧਰਮ, ਵਰਗ, ਜਾਤੀ, ਸਮੁਦਾਇ,
ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ
ਆਪਣੇ ਵ ੋਟ ਦ ੇ ਹੱਕ ਦਾ ਇਸਤੇਮਾਲ ਕਰਾਂਗੇ।


NO COMMENTS