ਮਾਨਸਾ ਪੁਲਿਸ ਵਲੋਂ ਖੋਹ ਦਾ ਅਨਟਰੇਸ ਮੁਕਦਮਾ 24 ਘੰਟਿਆਂ ਦੇ ਅੰਦਰ ਟਰੇਸ ਕਰਕੇ 3 ਮੁਲਜਿਮਾਂ ਨੂੰ ਕੀਤਾ ਮੁਕਦਮਾ ਕਾਬੂ

0
256

ਮਾਨਸਾ, 19 ਜਨਵਰੀ—2021  (ਸਾਰਾ ਯਹਾ/ਮੁੱਖ ਸੰਪਾਦਕ): ਥਾਣਾ ਸਿਟੀ ਬੁਢਲਾਡਾ ਦੇ ਏਰੀਆ ਵਿ¤ਚੋਂ ਮਿਤੀ 16—01—2021 ਦੀ ਰਾਤ ਨੂੰ ਨਾਮਲੂਮ ਮੁਲਜਿਮਾਂ ਵੱਲੋਂ
ਝਪਟ ਮਾਰ ਕੇ ਮੋਬਾਇਲ ਫੋਨ ਖੋਹਣ ਸਬੰਧੀ ਦਰਜ਼ ਹੋਏ ਅਨਟਰੇਸ ਮੁਕੱਦਮੇ ਨੂੰ ਮਾਨਸਾ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ
ਟਰੇਸ ਕਰਕੇ ਮੋਬਾਇਲ ਫੋਨ ਖੋਹ ਕਰਨ ਵਾਲੇ 3 ਮੁਲਜਿਮਾਂ ਧਰਮਪ੍ਰੀਤ ਸਿੰਘ ਉਰਫ ਘੁੱਲਾ ਪੁੱਤਰ ਬਿੱਕਰ ਸਿੰਘ, ਮੁਨਿੰਦਰ ਸਿੰਘ
ਪੁੱਤਰ ਬੰਤਾ ਸਿੰਘ ਅਤੇ ਬੂਟਾ ਸਿੰਘ ਉਰਫ ਗੁਰਪ੍ਰੀਤ ਸਿੰਘ ਪੁੱਤਰ ਨੇਕ ਸਿੰਘ ਵਾਸੀਅਨ ਅਹਿਮਦਪੁਰ ਨੂੰ ਗਿ®ਫਤਾਰ ਕਰਨ ਵਿੱਚ
ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਪਾਸੋਂ ਖੋਹ ਕੀਤਾ ਮੋਬਾਇਲ ਫੋਨ ਮਾਰਕਾ ਵੀਵੋ ਕੰਪਨੀ, ਜਿਸਦੀ
ਕੁੱਲ ਮਾਲੀਤੀ 10,000/—ਰੁਪਏ ਬਣਦੀ ਹੈ, ਬਰਾਮਦ ਕੀਤਾ ਗਿਆ ਹੈ। ਜਿਹਨਾਂ ਪਾਸੋਂ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ
ਮਾਰਕਾ ਹੀਰੋ ਐਚ.ਐਫ. ਡੀਲਕਸ ਬਿਨਾ ਨੰਬਰੀ ਨੂੰ ਵੀ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਥਾਣਾ
ਬੁਢਲਾਡਾ ਵਿਖੇ ਮੁਦੱਈ ਮਨੀ ਬਾਂਸਲ ਪੁੱਤਰ ਭਗਵਾਨ ਦਾਸ ਵਾਸੀ ਬੁਢਲਾਡਾ ਨੇ ਦਰਖਾਸ਼ਤ ਦਿੱਤੀ ਕਿ ਮਿਤੀ 16—01—2021 ਨੂੰ
ਦੀ ਰਾਤ ਵਕਤ ਕਰੀਬ 8 ਵਜੇ ਉਹ ਆਪਣੀ ਦੁਕਾਨ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸਦੇ ਮੋਬਾਇਲ
ਫੋਨ ਤੇ ਫੋਨ ਆਉਣ ਕਰਕੇ ਉਹ ਆਪਣਾ ਮੋਬਾਇਲ ਜੇਬ ਵਿੱਚੋਂ ਕੱਢ ਕੇ ਸੁਨਣ ਲੱਗਾ ਤਾਂ ਪਿਛੋ ਬਿਨਾ ਨੰਬਰੀ ਮੋਟਰਸਾਈਕਲ
ਪਰ ਸਵਾਰ 3 ਨੌਜਵਾਨਾਂ ਨੇ ਝਪਟ ਮਾਰ ਕੇ ਉਸਦਾ ਮੋਬਾਇਲ ਫੋਨ ਖੋਹ ਲਿਆ ਅਤੇ ਮੋਟਰਸਾਈਕਲ ਭਜਾ ਕੇ ਲੈ ਗਏ। ਮਿਤੀ
17—01—2021 ਨੂੰ ਮੁਦੱਈ ਵੱਲੋਂ ਲਿਖਤੀ ਦਰਖਾਸ਼ਤ ਦੇਣ ਤੇ ਮੁਕ¤ਦਮਾ ਨμਬਰ 13 ਮਿਤੀ 17—01—2021 ਅ/ਧ 379—ਬੀ.
ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ ਰਜਿਸਟਰ ਕੀਤਾ ਗਿਆ।

ਐਸ.ਆਈ. ਸੁਰਜਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ
ਸ:ਥ: ਪੂਰਨ ਸਿੰਘ ਵੱਲੋਂ ਅਨਟਰੇਸ ਮੁਕੱਦਮੇ ਦੀ ਤਕਨੀਕੀ ਢੰਗਾਂ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆ ਕੇ 24 ਘੰਟਿਆਂ ਦੇ
ਅੰਦਰ ਮੁਕੱਦਮਾ ਨੂੰ ਟਰੇਸ ਕੀਤਾ। ਮੋਬਾਇਲ ਫੋਨ ਖੋਹਣ ਵਾਲੇ ਤਿੰਨਾਂ ਮੁਲਜਿਮਾਂ ਧਰਮਪ੍ਰੀਤ ਸਿੰਘ ਉਰਫ ਘੁੱਲਾ ਪੁੱਤਰ ਬਿੱਕਰ
ਸਿੰਘ, ਮੁਨਿੰਦਰ ਸਿੰਘ ਪੁੱਤਰ ਬੰਤਾ ਸਿੰਘ ਅਤੇ ਬੂਟਾ ਸਿੰਘ ਉਰਫ ਗੁਰਪ੍ਰੀਤ ਸਿੰਘ ਪੁੱਤਰ ਨੇਕ ਸਿੰਘ ਵਾਸੀਅਨ ਅਹਿਮਦਪੁਰ ਨੂੰ
ਗਿ®ਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤਾ ਮੋਬਾਇਲ ਫੋਨ ਮਾਰਕਾ ਵੀਵੋ ਕੰਪਨੀ ਅਤੇ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ
ਮਾਰਕਾ ਹੀਰੋ ਐਚ.ਐਫ. ਡੀਲਕਸ ਬਿਨਾ ਨੰਬਰੀ ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਜਿਹਨਾਂ ਨੂੰ
ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ
ਵਾਰਦਾਤਾਂ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।


NO COMMENTS