*ਮਾਨਸਾ ਪੁਲਿਸ ਮੁਖੀ ਨੇ ਕੰਮਕਾਜ਼ ਵਿੱਚ ਪ੍ਰਗਤੀ ਲਿਆਉਣ ਲਈ ਥਾਣਿਆਂ ਦੇ ਅਚਨਚੇਤੀ ਸਰਸਰੀ ਦੌਰੇ ਆਰੰਭੇ*

0
70


ਮਾਨਸਾ, 19—10—2021 (ਸਾਰਾ ਯਹਾਂ/ਬਲਜੀਤ ਸ਼ਰਮਾ/ਮੁੱਖ ਸੰਪਾਦਕ) ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ
ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਉਹਨਾਂ ਵੱਲੋਂ ਕੱਲ ਮਿਤੀ 18—10—2021 ਨੂੰ
ਸਬ—ਡਵੀਜ਼ਨ ਸਰਦੂਲਗੜ ਅਧੀਨ ਪੈਂਦੇ ਥਾਣਾ ਸਰਦੂਲਗੜ ਅਤ ੇ ਥਾਣਾ ਝੁਨੀਰ ਦਾ ਅਚਨਚੇਤੀ ਸਰਸਰੀ
ਦੌਰਾ ਕੀਤਾ ਗਿਆ, ਜਿਸ ਦੌਰਾਨ ਇਲਾਕਾ ਥਾਣਾ ਦੀਆ ਡਿਊਟੀਆਂ ਦੀ ਚੈਕਿੰਗ ਕੀਤੀ ਗਈ। ਮੌਕਾ ਪਰ
ਮੌਜੂਦ ਮੁੱਖ ਅਫਸਰ ਥਾਣਾ ਝੁਨੀਰ ਅਤ ੇ ਮੁੱਖ ਅਫਸਰ ਥਾਣਾ ਸਰਦੂਲਗੜ ਨੂੰ ਥਾਣਾ ਆਹਾਤੇ ਵਿੱਚ ਖੜੇ
ਮਾਲ ਮੁਕੱਦਮਾ ਦੇ ਵਹੀਕਲਾਂ ਦੇ ਨਿਪਟਾਰੇ ਵੱਲ ਨਿੱਜੀ ਧਿਆਨ ਦੇਕਰ ਨਿਪਟਾਰਾ ਕਰਾਉਣ ਅਤ ੇ ਥਾਣਾ ਦੀ
ਸਫਾਈ ਵੱਲ ਵਿਸੇਸ਼ ਤੌਰ *ਤੇ ਧਿਆਨ ਦੇਣ ਦੀ ਹਦਾਇਤ ਕੀਤੀ ਗਈ। ਇਸਤ ੋਂ ਇਲਾਵਾ ਰਿਕਾਰਡ ਦੀ
ਸਾਂਭ—ਸੰਭਾਲ, ਦਰਖਾਸਤਾਂ/ਮੁਕੱਦਮਾਤ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਦਰਖਾਸ਼ਤੀ ਨੂੰ
ਸਮੇਂ ਸਿਰ ਇੰਨਸਾਫ ਮਿਲ ਸਕੇ।


ਉਕਤ ਤੋਂ ਇਲਾਵਾ ਮੁੱਖ ਅਫਸਰਾਨ ਨੂੰ ਹਦਾਇਤ ਕੀਤੀ ਗਈ ਕਿ ਕੋਵਿਡ—19 ਮਹਾਂਮਾਰੀ
ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਖੁਦ ਪਾਲਣਾ ਕੀਤੀ ਜਾਵੇ ਅਤ ੇ ਮੁਤਾਹਿਤ ਕਰਮਚਾਰੀਆਂ ਨੂੰ ਮਾਸਕ
ਆਦਿ ਪਹਿਨਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਪਬਲਿਕ ਨੂੰ ਵੀ ਪਾਲਣਾ ਲਈ ਜਾਗਰੂਕ ਕੀਤਾ ਜਾਵੇ। ਇਹ
ਵੀ ਹਦਾਇਤ ਕੀਤੀ ਗਈ ਕਿ ਜਦੋਂ ਵੀ ਕੋਈ ਵਿਅਕਤੀ ਆਪਣੀ ਸਿ਼ਕਾਇਤ ਲੈ ਕੇ ਥਾਣਾ ਆਉਦਾ ਹੈ ਜਾਂ
ਕੋਈ ਇਤਲਾਹ ਮੌਸੂਲ ਹੁੰਦੀ ਹੈ ਤਾਂ ਤੁਰੰਤ ਉਸਦੀ ਸੁਣਵਾਈ ਕੀਤੀ ਜਾਵੇ ਅਤ ੇ ਦਰਖਾਸ਼ਤੀ ਨੂੰ ਸਮਾਂ ਬੱਧ
ਇੰਨਸਾਫ ਮੁਹੱਈਆਂ ਕਰਨਾ ਯਕੀਨੀ ਬਣਾਇਆ ਜਾਵੇ। ਇਲਾਕਾ ਅੰਦਰ ਗਸ਼ਤਾ ਤੇ ਨਾਕਾਬ ੰਦੀਆਂ
ਅਸਰਦਾਰ ਢੰਗ ਨਾਲ ਕਰਕੇ ਮਾੜੇ ਅਨਸਰਾ *ਤੇ ਕਰੜੀ ਨਿਗਰਾਨੀ ਰੱਖਦੇ ਹੋੲ ੇ ਨਸ਼ਾ ਤਸੱਕਰਾ ਅਤੇ
ਲੁੱਟ/ਖੋਹ ਕਰਨ ਵਾਲਿਆਂ ਦੇ ਖਿਲਾਫ ਕਾਨ ੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ
ਗਈ।


NO COMMENTS