*ਮਾਨਸਾ ਪੁਲਿਸ ਨੇ 4 ਮੈਂਬਰੀ ਵਹੀਕਲ ਚੋਰ ਗਿਰੋਹ ਕੀਤਾ ਕਾਬੂ!ਮੁਲਜਿਮਾਂ ਪਾਸੋਂ ਚੋਰੀ ਦੇ 14 ਮੋਟਰਸਾਈਕਲ ਕੀਤੇ ਗਏ ਬਰਾਮਦ*

0
275

ਮਾਨਸਾ 27—06—2022 (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਗੌਰਵ ਤੂਰਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਵਹੀਕਲ ਚੋਰੀ ਕਰਨ ਵਾਲੇ 4 ਮੈਂਬਰੀ ਗਿਰੋਹ ਨ ੂੰ ਕਾਬ ੂ ਕਰਨ
ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ, ਜਿਹਨਾਂ ਦੀ ਨਿਸ਼ਾਨਦੇਹੀ ਤੇ ਉਹਨਾਂ ਪਾਸੋਂ ਚੋਰੀ ਦੇ 14
ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਵਹੀਕਲ
ਚੋਰੀ ਸਬੰਧੀ ਮੁਕੱਦਮਾ ਨੰਬਰ 151 ਮਿਤੀ 23—06—2022 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼
ਰਜਿਸਟਰ ਹੋਇਆ ਸੀ। ਮੁਕੱਦਮੇ ਦੀ ਅਹਿਮੀਅਤ ਨੂੰ ਵੇਖਦੇ ਹੋੲ ੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਬਰਾਮਦਗੀ
ਕਰਾਉਣ ਲਈ ਜਰੂਰੀ ਸੇਧਾਂ ਦਿੱਤੀਆ ਗਈਆ। ਜਿਸਦੇ ਮੱਦੇਨਜ਼ਰ ਸ੍ਰੀ ਗੋਬਿੰਦਰ ਸਿੰਘ ਡੀ.ਐਸ.ਪੀ. ਮਾਨਸਾ ਦੀ
ਨਿਗਰਾਨੀ ਹੇਠ ਇੰਸਪੈਕਟਰ ਬੇਅੰਤ ਕੌਰ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤ ੇ ਸ:ਥ: ਭਗਵੰਤ ਸਿੰਘ ਇੰਚਾਰਜ
ਪੁਲਿਸ ਚੌਕੀ ਠੂਠਿਆਵਾਲੀ ਸਮੇਤ ਪੁਲਿਸ ਪਾਰਟੀ ਵੱਲੋਂ ਤਕਨੀਕੀ ਢੰਗ ਨਾਲ ਮੁਕੱਦਮਾ ਦੀ ਤਫਤੀਸ ਅਮਲ ਵਿੱਚ
ਲਿਆਂਦੀ ਗਈ। ਤਫਤੀਸੀ ਸਟਾਫ ਵੱਲੋਂ ਮੁਕੱਦਮਾਂ ਦੀ ਡੂੰਘਾਈ ਨਾਲ ਤਫਤੀਸ ਕਰਦੇ ਹੋੲ ੇ ਕੜੀ ਨਾਲ ਕੜੀ
ਜੋੜਦਿਆ 4 ਮੁਲਜਿਮਾਂ ਹਰਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਜਗਤਾਰ ਸਿੰਘ ਵਾਸੀ ਭੈਣੀਬਾਘਾ, ਗੁਲਾਬ ਸਿੰਘ ਪੁੱਤਰ
ਬਾਰੂ ਸਿੰਘ ਵਾਸੀ ਠੂਠਿਆਵਾਲੀ, ਜਗਜੀਤ ਸਿੰਘ ਉਰਫ ਕਾਲਾ ਪੁੱਤਰ ਗੁਰਮੇਲ ਸਿੰਘ ਵਾਸੀ ਠੂਠਿਆਵਾਲੀ ਅਤੇ
ਗੁਰਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਭੈਣੀਬਾਘਾ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਕਾਬ ੂ ਕੀਤਾ ਗਿਆ।
ਜਿਹਨਾਂ ਪਾਸੋਂ ਉਹਨਾਂ ਦੀ ਨਿਸ਼ਾਨਦੇਹੀ ਤੇ ਚੋਰੀ ਦੇ 14 ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ। ਮੁਲਜਿਮ
ਹਰਪ੍ਰੀਤ ਸਿੰਘ ਉਰਫ ਜੱਸਾ ਵਿਰੁੱਧ ਪਹਿਲਾਂ ਵੀ ਵਹੀਕਲ ਚੋਰੀ ਦਾ ਮੁਕੱਦਮਾ ਦਰਜ਼ ਰਜਿਸਟਰ ਹੈ ਅਤ ੇ ਬਾਕੀ
ਮੁਲਜਿਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਜਿਹਨਾਂ ਨੇ ਮੁਢਲੀ ਤਫਤੀਸ ਉਪਰੰਤ ਦੱਸਿਆ ਹੈ ਕਿ
ਉਹਨਾਂ ਨੇ ਇਹ ਮੋਟਰਸਾਈਕਲ ਜਿਲਾ ਮਾਨਸਾ ਦੇ ਬੁਢਲਾਡਾ, ਭੀਖੀ, ਬੋਹਾ, ਮਾਨਸਾ ਅਤੇ ਜਿਲਾ ਬਠਿੰਡਾ ਦੇ
ਰਾਮਪੁਰਾ ਫੂਲ ਅਤ ੇ ਤਲਵੰਡੀ ਸਾਬੋ ਦੇ ਏਰੀਆ ਵਿੱਚੋ ਚੋਰੀ ਕੀਤੇ ਹਨ।

ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ
ਕੀਤਾ ਗਿਆ ਹੈ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਚੋਰੀ ਦਾ ਧੰਦਾ ਕਦੋ ਤੋਂ
ਚਲਾਇਆ ਹੋਇਆ ਸੀ, ਮੋਟਰਸਾਈਕਲ ਕਿਥੋ ਕਿਥੋ ਚੋਰੀ ਕੀਤੇ ਹਨ ਅਤੇ ਇਹਨਾਂ ਨੇ ਚੋਰੀ ਦੀਆ ਹੋਰ ਕਿੰਨੀਆ
ਵਾਰਦਾਤਾਂ ਕੀਤੀਆ ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ ਚੋਰੀ ਦੀਆ ਹੋਰ ਅਨਟਰੇਸ ਵਾਰਦਾਤਾਂ/ਕ ੇਸ ਟਰੇਸ ਹੋਣ
ਦੀ ਸੰਭਾਵਨਾ ਹੈ।

NO COMMENTS